ਪੰਜਾਬ

punjab

ETV Bharat / state

2018 ਤੋਂ ਭਗੌੜੇ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ - ਜਬਰਨ ਵਸੂਲੀ

ਪੁਲਿਸ ਨੇ ਜਬਰਨ ਵਸੂਲੀ ਕਰਨ ਅਤੇ ਡਰਾਉਣ ਧਮਕਾਉਣ ਦੇ ਮਾਮਲੇ ਵਿੱਚ ਚਾਰ ਭਗੌੜਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। 2018 ਤੋਂ ਅਦਾਲਤ ਨੇ ਭਗੌੜੇ ਕਰਾਰ ਕੀਤਾ ਸੀ।

2018 ਤੋਂ ਭਗੌੜੇ ਮੁਲਜ਼ਮਾ ਨੂੰ ਪੁਲਿਸ ਨੇ ਕੀਤਾ ਕਾਬੂ
2018 ਤੋਂ ਭਗੌੜੇ ਮੁਲਜ਼ਮਾ ਨੂੰ ਪੁਲਿਸ ਨੇ ਕੀਤਾ ਕਾਬੂ

By

Published : Mar 12, 2021, 5:03 PM IST

ਲੁਧਿਆਣਾ: ਪੁਲਿਸ ਨੇ ਚਾਰ ਭਗੌੜੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਇਨ੍ਹਾਂ ਚਾਰ ਭਗੌੜਿਆਂ ਨੂੰ ਘੁਮਾਰ ਮੰਡੀ ਤੋਂ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੀਆਂ ਸਬ ਇੰਸਪੈਕਟਰ ਰਾਜਿੰਦਰ ਪਾਲ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੇ ਨਾਂਅ ਰਾਹੁਲ ਕੁਮਾਰ, ਸੰਨੀ ਬਾਵਾ, ਸ਼ੰਟੀ ਬਾਵਾ ਅਤੇ ਪਵਨ ਕੁਮਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਸਾਰੇ ਮੁਲਜ਼ਮ ਸੰਤਪੁਰਾ ਇਲਾਕੇ ਦੇ ਰਹਿਣ ਵਾਲੇ ਵਾਲੇ ਹਨ।

2018 ਤੋਂ ਭਗੌੜੇ ਮੁਲਜ਼ਮਾ ਨੂੰ ਪੁਲਿਸ ਨੇ ਕੀਤਾ ਕਾਬੂ

ਉਨ੍ਹਾਂ ਕਿਹਾ ਕਿ 2018 ਵਿੱਚ ਇਹ ਦੋਸ਼ੀ ਜਬਰਨ ਵਸੂਲੀ ਕਰਨ ਤੇ ਡਰਾਉਣ ਧਮਕਾਉਣ ਦੇ ਮਾਮਲੇ ਵਿੱਚ ਅਦਾਲਤ ਨੇ ਇਨ੍ਹਾਂ ਮੁਲਜ਼ਮਾਂ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਇਨ੍ਹਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ:Ambani Bomb Threat: ਤਿਹਾੜ ’ਚ ਬੰਦ ਅੱਤਵਾਦੀ ਕੋਲੋਂ ਮਿਲਿਆ ਮੋਬਾਇਲ, ਇੱਥੋਂ ਹੀ ਭੇਜਿਆ ਗਿਆ ਸੀ ਮੈਸੇਜ !

ABOUT THE AUTHOR

...view details