ਲੁਧਿਆਣਾ: ਜ਼ਿਲ੍ਹਾ ਲੁਧਿਆਣਾ ਦੇ ਸ਼ੇਰਪੁਰ ਚੌਂਕ ਨੇੜੇ ਦੇਰ ਰਾਤ ਵੱਡਾ ਹਾਦਸਾ ਹੋਣੋਂ ਟਲ ਗਿਆ, ਜਾਣਕਾਰੀ ਮੁਤਾਬਿਕ ਇੱਕ ਟਰੱਕ ਰੇਲਵੇ ਟ੍ਰੈਕ 'ਤੇ ਗਲਤ ਸਾਈਡ ਤੋਂ ਆ ਕੇ ਫਸ ਗਿਆ ਅਤੇ ਫਰੰਟੀਅਰ ਮੇਲ ਨਾਲ ਟਕਰਾ ਗਿਆ ਪਰ ਕੋਈ ਵੱਡਾ ਨੁਕਸਾਨ ਨਹੀਂ ਹੋਇਆ। ਟਰੇਨ ਦੇ ਡਰਾਈਵਰ ਨੇ ਸਮੇਂ ਸਿਰ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਜ਼ਿਆਦਾ ਨੁਕਸਾਨ ਨਹੀਂ ਹੋਇਆ ਅਤੇ ਸਾਰੇ ਸੁਰੱਖਿਅਤ ਰਹੇ। ਹਾਲਾਂਕਿ ਇਸ ਦੌਰਾਨ ਟਰੱਕ ਡਰਾਈਵਰ ਮੌਕੇ 'ਤੇ ਹੀ ਟਰੱਕ ਛੱਡ ਕੇ ਭੱਜ ਗਿਆ। ਇੰਨਾ ਹੀ ਨਹੀਂ ਲੁਧਿਆਣਾ ਸਟੇਸ਼ਨ ਤੋਂ ਚੱਲੀ ਸ਼ਤਾਬਦੀ ਵੀ ਉਸੇ ਟ੍ਰੈਕ 'ਤੇ ਆ ਰਹੀ ਸੀ, ਜਿਸ ਦੇ ਡਰਾਈਵਰ ਹਰਨੇਕ ਸਿੰਘ ਨੇ ਫਲੈਸ਼ ਲਾਈਟ ਦੇਖ ਕੇ ਤੁਰੰਤ ਐਮਰਜੈਂਸੀ ਬ੍ਰੇਕ ਲਗਾ (shtabdi driver applied emergency brake) ਦਿੱਤੀ ਅਤੇ ਟਰੇਨ ਨੂੰ ਵੀ ਰੋਕਿਆ ਗਿਆ ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ ਸੀ।
ਲੁਧਿਆਣਾ 'ਚ ਰੇਲਵੇ ਟ੍ਰੈਕ 'ਤੇ ਖੜ੍ਹੇ ਟਰੱਕ ਨਾਲ ਹੋਈ ਫਰੰਟੀਅਰ ਮੇਲ ਦੀ ਟੱਕਰ, ਐਮਰਜੈਂਸੀ ਬ੍ਰੇਕ ਲਗਾ ਕੇ ਰੋਕਣੀ ਪਈ ਸ਼ਤਾਬਦੀ,ਯਾਤਰੀਆਂ 'ਚ ਬਣਿਆ ਸਹਿਮ ਦਾ ਮਾਹੌਲ - ਟਰੱਕ ਨੂੰ ਕਰੇਨ ਦੀ ਮਦਦ ਨਾਲ ਰੇਲਵੇ ਟ੍ਰੈਕ ਤੋਂ ਹਟਾਇਆ
ਲੁਧਿਆਣਾ ਵਿੱਚ ਰੇਲਵੇ ਟ੍ਰੈਕ ਉੱਤੇ ਗਲਤ ਤਰੀਕੇ ਨਾਲ ਆ ਰਹੇ ਇੱਕ ਟਰੱਕ ਦੀ ਹਲਕੀ ਟੱਕਰ (Truck collision with frontier mail) ਫਰੰਟੀਅਰ ਮੇਲ ਟਰੇਨ ਨਾਲ ਹੋਈ। ਇਸ ਟੱਕਰ ਤੋਂ ਬਾਅਦ ਰੇਲਵੇ ਲਾਈਨ ਉੱਤੇ ਟਰੱਕ ਖੜ੍ਹਾ ਹੋਣ ਕਾਰਨ ਸ਼ਤਾਬਦੀ ਨੂੰ ਵੀ ਐਂਮਰਜੈਂਸੀ ਬਰੇਕ ਲਗਾਉਣੀ ਪਈ।
Published : Nov 25, 2023, 8:55 AM IST
ਸ਼ਤਾਬਦੀ ਚਾਲਕ ਨੇ ਲਗਾਈ ਐਮਰਜੈਂਸੀ ਬ੍ਰੇਕ: ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਇਹ ਹਾਦਸਾ ਸ਼ੇਰਪੁਰ ਚੌਕੀ ਦੇ ਬਿਲਕੁਲ ਪਿਛਲੇ ਪਾਸੇ ਵਾਪਰਿਆ ਹੈ। ਉਨ੍ਹਾਂ ਦੱਸਿਆ ਕਿ ਇਸ ਅਣਗਹਿਲੀ ਦੌਰਾਨ ਵੱਡਾ ਹਾਦਸਾ ਵਾਪਰ ਸਕਦਾ ਸੀ ਪਰ ਰੇਲ ਡਰਾਈਵਰ ਦੀ ਸਮਝ ਨਾਲ ਸਾਰੇ ਬਚ ਗਏ। ਸ਼ਤਾਬਦੀ ਦੇ ਚਾਲਕ ਨੇ ਦੱਸਿਆ ਕਿ ਉਸ ਨੂੰ ਤੁਰੰਤ ਗੱਡੀ ਨੂੰ ਰੋਕਣ ਦਾ ਸਿਗਨਲ ਦਿੱਤਾ (A signal to stop the train immediately) ਗਿਆ, ਜਿਸ ਕਾਰਨ ਉਸ ਨੇ ਐਮਰਜੈਂਸੀ ਬ੍ਰੇਕ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਟਰੱਕ ਸ਼ਤਾਬਦੀ ਟਰੈਕ 'ਤੇ ਹੀ ਖੜ੍ਹਾ ਸੀ, ਫਰੰਟੀਅਰ ਮੇਲ ਨਾਲ ਵੀ ਉਸ ਦੀ ਟੱਕਰ ਹੋਈ ਸੀ ਪਰ ਕਿਸਮਤ ਨਾਲ ਵੱਡਾ ਹਾਦਸਾ ਹੋਣੋਂ ਟਲ ਗਿਆ। ਪੁਲਿਸ ਵੱਲੋਂ ਟਰੱਕ ਚਾਲਕ ਖਿਲਾਫ ਕਾਰਵਾਈ ਕਰਨ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਿਕ ਉਹ ਨਸ਼ੇ ਵਿੱਚ ਸੀ। ਜੀ ਆਰ ਪੀ ਅਤੇ ਰੇਲਵੇ ਪੁਲਿਸ ਵੀ ਮੌਕੇ ਉੱਤੇ ਪੁੱਜ ਗਈ।
- ਬਾਗ਼ਬਾਨੀ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਦਾ ਦਾਅਵਾ, ਬਾਗ਼ਬਾਨੀ ਬਣੇਗੀ ਪੰਜਾਬ ਦੇ ਕਿਸਾਨਾਂ ਦਾ ਅਗਲਾ ਟੀਚਾ, ਸਰਕਾਰ ਦੇਵੇਗੀ ਹਰ ਮਦਦ
- Highest price for sugarcane:ਗੰਨਾ ਕਿਸਾਨਾਂ ਨਾਲ ਸੀਐੱਮ ਮਾਨ ਨੇ ਮੀਟਿੰਗ ਮਗਰੋਂ ਕੀਤਾ ਐਲਾਨ,ਕਿਹਾ-ਗੰਨੇ ਦਾ ਕਿਸਾਨਾਂ ਨੂੰ ਮਿਲੇਗਾ ਸਭ ਤੋਂ ਜ਼ਿਆਦਾ ਭਾਅ
- Policeman shot in bathinda: ਬਠਿੰਡਾ ਪੁਲਿਸ ਲਾਈਨ 'ਚ ਕਾਂਸਟੇਬਲ ਦੇ ਵੱਜੀ ਗੋਲੀ,ਹਾਲਾਤ ਗੰਭੀਰ,ਅਸਲਾ ਸਾਫ ਕਰਦੇ ਚੱਲੀ ਗੋਲੀ
ਮੁਸਾਫਿਰਾਂ ਵਿੱਚ ਸਹਿਮ ਦਾ ਮਾਹੌਲ: ਇਸ ਤੋਂ ਬਾਅਦ ਦੇਰ ਰਾਤ ਟਰੱਕ ਨੂੰ ਕਰੇਨ ਦੀ ਮਦਦ ਨਾਲ ਰੇਲਵੇ ਟ੍ਰੈਕ ਤੋਂ ਹਟਾਇਆ ਗਿਆ ( truck removed from the track with crane) ਅਤੇ ਸਾਰੀਆਂ ਟਰੇਨਾਂ ਕਾਫੀ ਦੇਰੀ ਨਾਲ ਚੱਲੀਆਂ। ਲਗਭਗ ਅੱਧਾ ਘੰਟਾ ਟ੍ਰੈਕ ਕਲੀਅਰ ਕਰਨ ਨੂੰ ਲੱਗਾ, ਜਿਸ ਕਰਕੇ ਸ਼ਤਾਬਦੀ ਟ੍ਰੇਨ ਸਵਾ ਘੰਟਾ ਲੇਟ ਹੋ ਗਈ। ਇਸ ਦੌਰਾਨ ਮੁਸਾਫਿਰਾਂ ਦੇ ਵਿੱਚ ਵੀ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਅਤੇ ਉਹ ਵੀ ਬਾਹਰ ਆ ਗਏ। ਜੇਕਰ ਸਮਾਂ ਰਹਿੰਦੇ ਫਰੰਟੀਅਰ ਮੇਲ ਬ੍ਰੇਕ ਨਾ ਲਾਉਂਦੀ ਅਤੇ ਉਸ ਤੋਂ ਬਾਅਦ ਜੇਕਰ ਸ਼ਤਾਬਦੀ ਨੂੰ ਸਿਗਨਲ ਨਾ ਦਿੱਤਾ ਜਾਂਦਾ ਤਾਂ ਉਸੇ ਟ੍ਰੈਕ ਉੱਤੇ ਆ ਰਹੀ ਸ਼ਤਾਬਦੀ ਅਤੇ ਫਰੰਟੀਅਰ ਟਰੇਨ ਦੀ ਆਪਸ ਵਿੱਚ ਟੱਕਰ ਵੀ ਹੋ ਸਕਦੀ ਸੀ। ਡਰਾਈਵਰ ਦੀ ਸਮਝ ਦੇ ਨਾਲ ਸੈਂਕੜੇ ਲੋਕਾਂ ਦੀ ਨਾ ਸਿਰਫ ਜਾਨ ਬਚੀ ਸਗੋਂ ਵੱਡਾ ਹਾਦਸਾ ਹੋਣ ਤੋਂ ਵੀ ਟਲ ਗਿਆ। ਇੱਥੇ ਵੱਡਾ ਸਵਾਲ ਇਹ ਵੀ ਹੈ ਕਿ ਟਰੱਕ ਕਿਵੇਂ ਟ੍ਰੈਕ ਉੱਤੇ ਆ ਗਿਆ। ਟਰੱਕ ਵੱਲੋਂ ਕਿਸ ਤਰ੍ਹਾਂ ਰੇਲਿੰਗ ਪਾਰ ਕੀਤੀ ਗਈ ਜੋ ਕਿ ਜਾਂਚ ਦਾ ਵਿਸ਼ਾ ਹੈ।