ਲੁਧਿਆਣਾ:ਕਮਲਦੀਪ ਕੌਰ ਮਾਸਟਰ ਸ਼ੈੱਫ ਇੰਡੀਆ ਵਿੱਚ ਟਾਪ-5 ਤੱਕ ਪਹੁੰਚੀ ਜਿਸ ਤੋਂ ਬਾਅਦ ਉਹ ਬਾਹਰ ਹੋ ਗਈ। ਉਸ ਨੇ ਟਾਪ 5 ਵਿੱਚ ਪਹੁੰਚ ਕੇ ਲੁਧਿਆਣਾ ਅਤੇ ਪੰਜਾਬ ਦਾ ਨਾਮ ਰੌਸ਼ਨ ਕੀਤਾ ਹੈ। ਪੰਜਾਬੀ ਪਰਿਵਾਰ ਨਾਲ ਸਬੰਧਤ ਇਸ ਨੂੰਹ ਨੇ ਆਪਣੀ ਰਸੋਈ ਵਿੱਚੋਂ ਨਿਕਲ ਕੇ ਮਾਸਟਰ ਸ਼ੈੱਫ ਟਾਪ 5 ਤੱਕ ਦਾ ਸਫ਼ਰ ਤੈਅ ਕੀਤਾ ਹੈ। ਇਸ ਦੌਰਾਨ ਕਈ ਉਤਾਰ-ਚੜ੍ਹਾਅ ਵੇਖੇ ਅਤੇ ਉਨ੍ਹਾਂ ਨੇ ਆਪਣੇ ਵਿਰੋਧੀਆਂ ਨੂੰ ਸਖ਼ਤ ਮੁਕਾਬਲੇ ਨਾਲ ਟੱਕਰ ਦਿੱਤੀ। ਆਖ਼ਿਰ ਟਾਪ-5 ਵਿੱਚ ਆ ਕੇ ਕਮਲਦੀਪ ਸ਼ੋਅ ਤੋਂ ਬਾਹਰ ਹੋ ਗਈ। ਫਾਈਨਲ ਤੱਕ ਨਹੀਂ ਪਹੁੰਚ ਸਕੀ। ਪਰ, ਉਸ ਦੇ ਪਰਿਵਾਰ ਦਾ ਕਹਿਣਾ ਹੈ ਕਿ ਕਮਲਦੀਪ ਕੌਰ ਸ਼ੋਅ ਵਿੱਚ ਟਾਪ 5 'ਚ ਸ਼ਾਮਲ ਹੋਈ ਇਹ ਵੀ ਉਨ੍ਹਾਂ ਦੇ ਪਰਿਵਾਰ ਦੇ ਲਈ ਬਹੁਤ ਮਾਣ ਵਾਲੀ ਗੱਲ ਹੈ।
ਪੰਜਾਬ ਤੋਂ ਇੱਕਲੀ ਕਮਲਦੀਪ ਸੀ ਇੰਡਿਆ ਮਾਸਟਰ ਸ਼ੈਫ ਦਾ ਹਿੱਸਾ :ਵਿਸ਼ਵ ਪ੍ਰਸਿੱਧ ਸ਼ੈੱਫਾਂ ਨਾਲ ਕੰਮ ਕਰਨ ਦਾ ਉਸ ਨੂੰ ਮੌਕੇ ਮਿਲਿਆ। ਉਸ ਨੂੰ ਕਈ ਕੰਪਨੀਆਂ ਵੱਲੋਂ ਰੇਸਤਰਾਂ ਅਤੇ ਹੋਟਲ ਤੋਂ ਆਫਰ ਆ ਰਹੀਆਂ ਹਨ, ਪਰ ਫਿਲਹਾਲ ਉਹ ਆਪਣੇ ਪਰਿਵਾਰ ਨੂੰ ਸਮਾਂ ਦੇਣਾ ਚਾਹੁੰਦੀ ਹੈ। ਉਸ ਨੇ ਕਿਹਾ ਕਿ ਸਾਰੇ ਪਰਿਵਾਰ ਵਾਲੇ ਬਹੁਤ ਖੁਸ਼ ਹਨ। ਇਸ ਲਈ ਉਹ ਵੀ ਬਹੁਤ ਮਾਣ ਮਹਿਸੂਸ ਕਰ ਰਹੀ ਹੈ। ਕਮਲਦੀਪ ਨੇ ਕਿਹਾ ਕਿ ਇਸ ਸਫ਼ਰ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ, ਪਰ ਹਾਰ ਨਾ ਮੰਨੀ, ਜਿੱਥੋ ਤੱਕ ਹੋ ਸਕਿਆ ਸਖ਼ਤ ਮੁਕਾਬਲੇ ਵਿੱਚ ਟੱਕਰ ਦਿੱਤੀ। ਉਸ ਨੇ ਦੱਸਿਆ ਕਿ ਪੰਜਾਬ ਤੋਂ ਇੱਕਲੀ ਉਹੀ ਪ੍ਰਤੀਯੋਗੀ ਇੰਡਿਆ ਮਾਸਟਰ ਸ਼ੈਫ ਦਾ ਹਿੱਸਾ ਸੀ।