ਪੰਜਾਬ

punjab

ਮਹਿਲਾਵਾਂ ਲਈ ਮੁਫ਼ਤ ਸਫਰ ਨਿੱਜੀ ਬੱਸ ਆਪਰੇਟਰਾਂ ’ਤੇ ਪੈ ਪਿਆ ਭਾਰੀ

By

Published : Apr 9, 2021, 4:43 PM IST

ਜ਼ਿਲ੍ਹੇ ਵਿੱਚ ਨਿੱਜੀ ਬੱਸ ਆਪਰੇਟਰ ਪਰੇਸ਼ਾਨ ਹਨ ਕਿਉਂਕਿ ਬੱਸਾਂ ਖਾਲੀ ਹਨ ਅਤੇ ਸਵਾਰੀਆਂ ਨਹੀਂ ਚੜ੍ਹ ਰਹੀਆਂ ਹਨ। ਪੰਜਾਬ ਦੀਆਂ 13 ਹਜ਼ਾਰ ਨਿੱਜੀ ਬੱਸਾਂ ਚੱਲਦੀਆਂ ਹਨ ਅਤੇ ਜਿਹਨਾਂ ਦੇ ਵਿੱਚ ਹਜ਼ਾਰਾਂ ਨੌਜਵਾਨ ਡਰਾਈਵਰ ਕੰਡਕਟਰ ਦਾ ਕੰਮ ਕਰਦੇ ਹਨ ਪਰ ਹੁਣ ਇਨ੍ਹਾਂ ਦੇ ਕੰਮ ’ਤੇ ਖਤਰਾ ਮੰਡਰਾ ਰਿਹਾ ਹੈ।

ਸਰਕਾਰੀ ਬੱਸਾਂ ਚ ਮਹਿਲਾਵਾਂ ਲਈ ਮੁਫ਼ਤ ਸਫਰ ਨਿੱਜੀ ਬੱਸ ਆਪਰੇਟਰਾਂ ’ਤੇ ਪੈ ਪਿਆ ਭਾਰੀ
ਸਰਕਾਰੀ ਬੱਸਾਂ ਚ ਮਹਿਲਾਵਾਂ ਲਈ ਮੁਫ਼ਤ ਸਫਰ ਨਿੱਜੀ ਬੱਸ ਆਪਰੇਟਰਾਂ ’ਤੇ ਪੈ ਪਿਆ ਭਾਰੀ

ਲੁਧਿਆਣਾ: ਸੂਬਾ ਸਰਕਾਰ ਵੱਲੋਂ ਸਰਕਾਰੀ ਬੱਸਾਂ ਚ ਮਹਿਲਾਵਾਂ ਲਈ ਮੁਫ਼ਤ ਸਫ਼ਰ ਕਰ ਦਿੱਤਾ ਹੈ। ਜਿਸ ਕਾਰਨ ਜ਼ਿਲ੍ਹੇ ਵਿੱਚ ਨਿੱਜੀ ਬੱਸ ਆਪਰੇਟਰ ਪਰੇਸ਼ਾਨ ਹਨ ਕਿਉਂਕਿ ਬੱਸਾਂ ਖਾਲੀ ਹਨ ਅਤੇ ਸਵਾਰੀਆਂ ਨਹੀਂ ਚੜ੍ਹ ਰਹੀਆਂ ਹਨ। ਪੰਜਾਬ ਦੀਆਂ 13 ਹਜ਼ਾਰ ਨਿੱਜੀ ਬੱਸਾਂ ਚੱਲਦੀਆਂ ਹਨ ਅਤੇ ਜਿਹਨਾਂ ਦੇ ਵਿੱਚ ਹਜ਼ਾਰਾਂ ਨੌਜਵਾਨ ਡਰਾਈਵਰ ਕੰਡਕਟਰ ਦਾ ਕੰਮ ਕਰਦੇ ਹਨ ਪਰ ਹੁਣ ਇਨ੍ਹਾਂ ਦੇ ਕੰਮ ’ਤੇ ਖਤਰਾ ਮੰਡਰਾ ਰਿਹਾ ਹੈ। ਨਿੱਜੀ ਬੱਸ ਚਲਾਉਣ ਵਾਲੇ ਡਰਾਈਵਰਾਂ ਕੰਡਕਟਰਾਂ ਨੇ ਕਿਹਾ ਕਿ ਉਨ੍ਹਾਂ ਦੇ ਮਾਲਕਾਂ ਨੇ ਉਨ੍ਹਾਂ ਨੂੰ ਨੌਕਰੀ ਲੱਭਣ ਲਈ ਕਹਿ ਦਿੱਤਾ ਹੈ।

ਸਰਕਾਰੀ ਬੱਸਾਂ ਚ ਮਹਿਲਾਵਾਂ ਲਈ ਮੁਫ਼ਤ ਸਫਰ ਨਿੱਜੀ ਬੱਸ ਆਪਰੇਟਰਾਂ ’ਤੇ ਪੈ ਪਿਆ ਭਾਰੀ

ਨਿੱਜੀ ਬੱਸ ਅਪਰੇਟਰਾਂ ਨੇ ਆਪਣਾ ਹਾਲ ਦੱਸਦਿਆਂ ਕਿਹਾ ਕਿ ਉਹ ਜਿਨ੍ਹਾਂ ਹਾਲਾਤਾਂ ਚੋਂ ਲੰਘ ਰਹੇ ਹਨ ਉਸ ਨੂੰ ਬਿਆਨ ਨਹੀਂ ਕਰ ਸਕਦੇ। ਕੈਪਟਨ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਘਰ-ਘਰ ਨੌਕਰੀ ਦਿੱਤੀ ਜਾਵੇਗੀ ਪਰ ਨੌਕਰੀ ਤਾਂ ਕੀ ਦੇਣੀ ਜੋ ਨੌਕਰੀ ਕਰ ਰਹੇ ਹਨ ਉਨ੍ਹਾਂ ਦਾ ਵੀ ਰੁਜ਼ਗਾਰ ਬੰਦ ਕਰਨ ਲਈ ਸਰਕਾਰ ਨੇ ਪੂਰੀ ਤਿਆਰੀ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਬੱਸਾਂ ਵਿੱਚ ਸਵਾਰੀਆਂ ਨਹੀਂ ਬੈਠ ਰਹੀਆਂ ਬੱਸਾਂ ਖਾਲੀ ਜਾ ਰਹੀਆਂ ਹਨ। ਸਾਰੀਆਂ ਸਵਾਰੀਆਂ ਸਰਕਾਰੀ ਬੱਸਾਂ ਵਿਚ ਸਫਰ ਕਰਨ ਨੂੰ ਪਹਿਲ ਦੇ ਰਹੀ ਹੈ।

ਕੋਰੋਨਾ ਦੇ ਨਿਯਮ ਦੀਆਂ ਉੱਡ ਰਹੀਆਂ ਧੱਜੀਆਂ
ਨਿੱਜੀ ਬੱਸ ਅਪਰੇਟਰਾਂ ਨੇ ਕਿਹਾ ਕਿ ਸਰਕਾਰੀ ਬੱਸਾਂ ਭਰ-ਭਰ ਕੇ ਜਾ ਰਹੀਆਂ ਹਨ ਅਤੇ ਇਸ ਦੌਰਾਨ ਜੋ ਕੋਰੋਨਾ ਦੇ ਨਿਯਮ ਹਨ ਉਨ੍ਹਾਂ ਦੀਆਂ ਧੱਜੀਆਂ ਉੱਡ ਰਹੀਆਂ ਹਨ। ਪਰ ਕੋਈ ਇਸ ਵੱਲ ਧਿਆਨ ਨਹੀਂ ਦੇ ਰਿਹਾ ਨਿੱਜੀ ਬੱਸ ਅਪਰੇਟਰਾਂ ਨੇ ਕਿਹਾ ਕਿ ਅਖਿਰ ’ਚ ਸਰਕਾਰ ਨੇ ਪੈਸੇ ਤਾਂ ਆਮ ਜਨਤਾ ਤੋਂ ਹੀ ਪੂਰੇ ਕਰਨੇ ਨੇ ਇਸ ਦਾ ਬੋਝ ਵੀ ਸਾਨੂੰ ਵੀ ਝੱਲਣਾ ਪਵੇਗਾ। ਉਨ੍ਹਾਂ ਕਿਹਾ ਜਾਂ ਤਾਂ ਸਰਕਾਰ ਨਿੱਜੀ ਬੱਸ ਆਪਰੇਟਰਾਂ ਨੂੰ ਵੀ ਮੁਫ਼ਤ ਸਵਾਰੀਆਂ ਦੇ ਹਿਸਾਬ ਨਾਲ ਪੈਸੇ ਦੇ ਦੇਵੇ ਤਾਂ ਜੋ ਉਹ ਵੀ ਸਵਾਰੀਆਂ ਲਿਜਾ ਸਕਣ।

ਇਹ ਵੀ ਪੜੋ: ਮੰਡੀ ’ਚ ਨਾ ਬੈਠਣ ਨੂੰ ਥਾਂ ਹੈ ਤੇ ਨਾ ਹੀ ਪਾਣੀ ਦਾ ਕੋਈ ਪ੍ਰਬੰਧ- ਕਿਸਾਨ

ABOUT THE AUTHOR

...view details