ਪੰਜਾਬ

punjab

ETV Bharat / state

ਫ੍ਰੀ ਚੌਥਾ ਕੋਰੋਨਾ ਵੈਕਸੀਨ ਕੈਂਪ ਲਗਾਇਆ

ਲੁਧਿਆਣਾ-ਫਿਰੋਜਪੁਰ ਰੋਡ ‘ਤੇ ਬਣੇ ਰਾਧਾ ਸੁਆਮੀ ਸਤਸੰਗ ਘਰ 'ਚ ਫ੍ਰੀ ਚੌਥਾ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਅੱਜ ਐੱਸ.ਐੱਮ.ਓ (SMO) ਜਗਰਾਓ ਨੇ ਕੈਂਪ ਵਾਲੀ ਥਾਂ ਦਾ ਦੌਰਾ ਕੀਤਾ। ਅਤੇ ਉਥੇ ਲਗੇ ਕੋਰੋਨਾ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਦਾ ਵੀ ਜਾਇਜ਼ਾ ਲਿਆ।

ਫ੍ਰੀ ਚੌਥਾ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ
ਫ੍ਰੀ ਚੌਥਾ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ

By

Published : Jun 18, 2021, 1:42 PM IST

ਜਗਰਾਉਂ: ਲੁਧਿਆਣਾ-ਫਿਰੋਜਪੁਰ ਰੋਡ ‘ਤੇ ਬਣੇ ਰਾਧਾ ਸੁਆਮੀ ਸਤਸੰਗ ਘਰ 'ਚ ਚੌਥਾ ਫ੍ਰੀ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ। ਅੱਜ ਐੱਸ.ਐੱਮ.ਓ ਜਗਰਾਉਂ ਨੇ ਕੈਂਪ ਵਾਲੀ ਥਾਂ ਦਾ ਦੌਰਾ ਕੀਤਾ। ਅਤੇ ਉਥੇ ਲੱਗੇ ਕੋਰੋਨਾ ਮਰੀਜ਼ਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਦਾ ਵੀ ਜਾਇਜ਼ਾ ਲਿਆ।

ਇਸ ਕੈਂਪ ਵਿੱਚ 250 ਦੇ ਕਰੀਬ ਲੋਕਾਂ ਨੂੰ ਵੈਕਸੀਨ ਲਗਾਈ ਗਈ। ਇਸ ਮੌਕੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਪ੍ਰਦੀਪ ਮਹਿੰਦਰਾ ਨੇ ਦੱਸਿਆ। ਕਿ ਇਸ ਕੈਂਪ ਵਿੱਚ 18 ਤੋਂ 45 ਸਾਲ ਦੇ ਉੱਪਰ ਦੇ ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਦੂਜੀ ਡੋਜ ਲਗਾਈ ਗਈ ਹੈ।

ਕੋਰੋਨਾ ਵੈਕਸੀਨ ਕੈਂਪ ਲੋਕਾਂ ਦੀ ਸਹੂਲਤਾਂ ਲਈ ਸਰਕਾਰ ਵੱਲੋਂ ਫ੍ਰੀ ਲਗਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਰਾਧਾ ਸੁਆਮੀ ਸਤਸੰਗ ਘਰ ਜਗਰਾਉਂ ਅਤੇ ਇਨ੍ਹਾਂ ਦੀਆਂ ਹੋਰ ਬ੍ਰਾਂਚਾਂ ਜੋ ਕਿ ਲੁਧਿਆਣਾ ਦਿਹਾਤੀ ਦੇ ਅੰਤਰਗਤ ਆਉਂਦਿਆਂ ਹਨ। ਪਿਛਲੇ ਸਾਲ ਕੋਰੋਨਾ ਦੀ ਪਹਿਲੀ ਸਟੇਜ ਅਤੇ ਹੁਣ ਦੂਜੀ ਸਟੇਜ ਵਿੱਚ ਵੀ ਇਨ੍ਹਾਂ ਵੱਲੋਂ ਖੂਬ ਸੇਵਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਵੈਕਸੀਨ ਕੈਂਪ ਵਿੱਚ ਪੁਰਸ਼ ਤੇ ਔਰਤਾਂ ਦਾ ਅੰਕੜਾ ਤਕਰੀਬਨ ਬਰਾਬਰ ਰਿਹਾ ਹੈ।

ਇਸ ਕੈਂਪ ਵਿੱਚ ਬਲੱਡ ਪ੍ਰੈਸ਼ਰ, ਬੁਖਾਰ ਤੇ ਸ਼ੂਗਰ ਚੈੱਕ ਕਰਕੇ ਹੀ ਵੈਕਸੀਨ ਲਗਾਈ ਜਾਂਦੀ ਹੈ। ਇਸ ਕੈਂਪ ਵਿੱਚ 12 ਡਾਕਟਰਾਂ ਤੇ ਨਰਸਾਂ ਦੀ ਟੀਮ ਹੈ, ਜੋ ਹਰ ਸਮੇਂ ਲੋਕਾਂ ਦੀ ਸੇਵਾ ਵਿੱਚ ਆਪਣਾ ਸਹਿਯੋਗ ਕਰ ਰਹੀ ਹੈ। ਜਗਰਾਓਂ ਸ਼ਹਿਰ ਵਿੱਚ 19 ਹਜ਼ਾਰ ਤੋਂ ਵੱਧ ਲੋਕਾਂ ਨੂੰ ਵੈਕਸੀਨ ਲੱਗ ਚੁੱਕੀ ਹੈ। ਸਿਹਤ ਮਹਿੰਕਮੇ ਅਨੁਸਾਰ 72 ਹਜ਼ਾਰ ਲੋਕਾਂ ਨੂੰ ਕੁਲ ਵੈਕਸੀਨ ਲੱਗਣੀ ਹੈ। ਇਸ ਮੌਕੇ ਐੱਸ.ਐੱਮ.ਓ. ਪ੍ਰਦੀਪ ਮਹਿੰਦਰਾ ਨੇ ਸਾਰੇ ਲੋਕਾਂ ਨੂੰ ਜਲਦ ਤੋਂ ਜਲਦ ਵੈਕਸੀਨ ਲਗਵਾਉਣ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ: ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸਿੱਖ ਸੰਸਥਾ ਵਲੋਂ ਹਸਪਤਾਲ 'ਚ ਲਗਾਇਆ ਲੰਗਰ

ABOUT THE AUTHOR

...view details