ਲੁਧਿਆਣਾ: ਸਾਈਬਰ ਸੈੱਲ (Cyber cell) ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਅਖ਼ਬਾਰਾਂ ਦੇ ਵਿੱਚ ਵਿਆਹ ਸ਼ਾਦੀਆਂ ਦੇ ਇਸ਼ਤਿਹਾਰ ਵੇਖਕੇ ਫੋਨ 'ਤੇ ਰਿਸ਼ਤੇ ਕਰਵਾਉਣ ਦਾ ਝਾਂਸਾ ਦੇਕੇ ਠੱਗੀ (Cheating) ਮਾਰਨ ਵਾਲੇ ਮੈਰਿਜ ਬਿਊਰੋ (Marriage Bureau) ਚਲਾਉਣ ਵਾਲੇ ਵਿਅਕਤੀ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੀਤਾ, ਮੁਲਜ਼ਮ ਦੇ ਕੋਲੋਂ ਕੁੱਲ 77 ਸਿਮ ਕਾਰਡ, 11 ਮੋਬਾਇਲ ਫੋਨ ਅਤੇ 2 ਲੈਪਟਾਪ ਬਰਾਮਦ ਹੋਏ ਨੇ ਸਾਈਬਰ ਸੈੱਲ (Cyber cell) ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ 2000 ਸਭ ਤੋਂ ਵੱਧ ਲੋਕਾਂ ਨੂੰ ਆਪਣੀ ਠੱਗੀ ਦਾ ਇਹ ਮੁਲਜ਼ਮ ਸ਼ਿਕਾਰ ਬਣਾ ਚੁੱਕਾ ਹੈ ਅਤੇ ਫਰਜ਼ੀ ਸਾਈਟ ਬਣਾਕੇ ਇਹ ਪੂਰਾ ਨੈੱਟਵਰਕ ਚਲਾ ਰਿਹਾ ਸੀ ਮੁਲਜ਼ਮ ਦੀ ਸ਼ਨਾਖਤ ਲਲਿਤ ਵਜੋਂ ਹੋਈ ਹੈ ਜੋ ਕਿ ਲੁਧਿਆਣਾ ਤੋਂ ਹੀ ਲੋਕਾਂ ਨਾਲ ਠੱਗੀ ਮਾਰਨ ਦਾ ਇਹ ਪੂਰਾ ਜਾਲ ਚਲਾ ਰਿਹਾ ਸੀ।
ਸਾਡੀ ਟੀਮ ਨਾਲ ਗੱਲਬਾਤ ਕਰਦਿਆਂ ਸਾਈਬਰ ਕਰਾਈਮ ਸੈੱਲ ਦੋ ਦੇ ਇੰਚਾਰਜ ਐੱਸਐੱਚਓ ਜਤਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮ ਅਖ਼ਬਾਰਾਂ ਦੇ ਵਿੱਚ ਮੈਟਰੀਮੋਨੀਅਲ ਇਸ਼ਤਿਹਾਰ ਵੇਖਕੇ ਫੋਨ ਕਰਕੇ ਉਨ੍ਹਾਂ ਲਈ ਪਰਫੈਕਟ ਮੈਚ ਲੱਭਣ ਦੇ ਨਾਂ ਤੇ ਠੱਗੀ ਮਾਰਦਾ ਸੀ ਲੜਕੇ ਲੜਕੀਆਂ ਲਈ ਉਹ 6500 ਰੁਪਏ ਫੀਸ ਵਸੂਲਦਾ ਸੀ ਜਦੋਂ ਕਿ ਵਿਦੇਸ਼ੀ ਲਾੜੇ ਲਾੜੀਆਂ ਲਈ 7500 ਫੀਸ ਤੈਅ ਕੀਤੀ ਗਈ ਸੀ।
ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਮਿਲੀ ਜਿਸ ਤੋਂ ਬਾਅਦ ਇਸ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਮੁਲਜ਼ਮ ਲੁਧਿਆਣਾ ਅੰਬਾਲਾ ਮੋਗਾ ਫ਼ਰੀਦਕੋਟ ਕੈਨੇਡਾ ਅਮਰੀਕਾ ਆਸਟ੍ਰੇਲੀਆ ਸਮੇਤ ਹੋਰਨਾਂ ਕਈ ਦੇਸ਼ਾਂ ਦੇ ਲਗਪਗ 400 ਲੋਕਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ ਅਤੇ ਠੱਗੀ ਦੀ ਕੁੱਲ ਕੀਮਤ 20 ਲੱਖ ਰੁਪਏ ਤੋਂ ਲੈ ਕੇ 25 ਲੱਖ ਰੁਪਏ ਤੱਕ ਦੀ ਬਣਦੀ ਹੈ।