ਲਧਿਆਣਾ:ਰਾਏਕੋਟ ਦੇ ਪਿੰਡ ਸੱਤੋਵਾਲ (Satowal village of Raikot) ਵਿਖੇ ਇੱਕ ਅਪਾਹਜ ਔਰਤ ਅਤੇ ਇੱਕ ਨੌਜਵਾਨ ਦੇ ਨਾਲ ਜਲੰਧਰ (Jalandhar) ਦੇ ਇੱਕ ਟਰੈਵਲ ਏਜੰਟ ਵੱਲੋਂ ਵਿਦੇਸ਼ ਭੇਜਣ ਦੇ ਨਾਂ ਉਪਰ ਲੱਖਾਂ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬਲਕਿ ਹੁਣ ਉਕਤ ਟ੍ਰੈਵਲ ਏਜੰਟ ਲਏ ਰੁਪਏ ਵਾਪਸ ਮੋੜਨ ਤੋਂ ਮੁਕਰ ਗਿਆ ਹੈ।
ਮੀਡੀਆ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਕੌਰ ਵਾਸੀ ਸੱਤੋਵਾਲ ਨੇ ਦੱਸਿਆ ਕਿ ਉਸ ਨੇ ਆਪਣੇ ਭਤੀਜੇ ਨੂੰ ਕੈਨੇਡਾ ਭੇਜਣ ਦੇ ਲਈ 2019 ਵਿੱਚ ਜਲੰਧਰ ਦੀ ਟਰੈਵਲ ਏਜੰਸੀ ਬੀ.ਐਨ ਓਵਰਸੀਜ਼ ਦੇ ਕਮਲ ਕੁਮਾਰ ਭੂੰਬਲਾ ਨਾਲ ਗੱਲਬਾਤ ਕੀਤੀ ਸੀ। ਜਿਸ ਦੌਰਾਨ ਉਕਤ ਟ੍ਰੈਵਲ ਏਜੰਟ ਨੇ ਉਨ੍ਹਾਂ ਪਾਸੋਂ 23.74 ਲੱਖ ਰੁਪਏ ਵੱਖ-ਵੱਖ ਸਮੇਂ 'ਤੇ ਲਏ ਸਨ, ਜੋ ਉਨ੍ਹਾਂ ਨੇ ਵੱਖ-ਵੱਖ ਬੈਂਕ ਖਾਤਿਆਂ, ਚੈੱਕ ਰਾਹੀਂ ਦਿੱਤੇ ਸਨ।
ਪ੍ਰੰਤੂ ਉਨ੍ਹਾਂ ਕਾਫੀ ਸਮਾਂ ਉਸ ਦੇ ਭਤੀਜੇ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਟਾਲ ਮਟੋਲ ਕਰਦੇ ਰਹੇ ਹਨ। ਜਿਸ 'ਤੇ ਉਨ੍ਹਾਂ ਨੂੰ ਆਪਣੇ ਨਾਲ ਵੱਜੀ ਠੱਗੀ ਦਾ ਪਤਾ ਲੱਗਿਆ, ਤਾਂ ਉਨ੍ਹਾਂ ਇਸ ਸਬੰਧੀ ਵੱਖ-ਵੱਖ ਥਾਵਾਂ 'ਤੇ ਪੁਲਿਸ ਪਾਸ ਸ਼ਿਕਾਇਤਾਂ ਦਰਜ ਕਰਵਾਈਆਂ।
ਪ੍ਰੰਤੂ ਉਕਤ ਟ੍ਰੈਵਲ ਏਜੰਟ ਨੇ ਉਨ੍ਹਾਂ ਦੇ ਰੁਪਏ ਵਾਪਸ ਨਹੀਂ ਕੀਤੇ। ਜਿਸ ਕਾਰਨ ਉਨ੍ਹਾਂ ਵੱਲੋਂ ਵਾਰ ਵਾਰ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ 'ਤੇ ਦਬਾਅ ਵਧਦਾ ਦੇਖ ਉਕਤ ਟਰੈਵਲ ਏਜੰਟ ਅਤੇ ਉਸ ਨਾਲ ਕੰਮ ਕਰਦੇ ਮੁਲਾਜ਼ਮਾਂ ਨੇ 11, 92000 ਰੁਪਏ ਵਾਪਸ ਮੋੜ ਦਿੱਤੇ ਅਤੇ ਬਾਕੀ 11, 59000 ਰੁਪਏ ਮੋੜਨ ਸਬੰਧੀ ਇਕ ਲਿਖਤੀ ਇਕਰਾਰਨਾਮਾ ਕੀਤਾ।
ਪ੍ਰੰਤੂ ਉਕਤ ਏਜੰਟ ਹੁਣ ਉਨ੍ਹਾਂ ਦਾ ਛੇ ਲੱਖ ਦੱਸ ਹਜਾਰ ਰੁਪਏ ਦੱਬ ਗਿਆ ਅਤੇ ਮੋੜਨ ਦਾ ਨਾਮ ਨਹੀਂ ਲੈ ਰਿਹਾ, ਸਗੋਂ ਉਨ੍ਹਾਂ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਹੈ। ਜਦਕਿ ਉਨ੍ਹਾਂ ਇਸ ਸੰਬੰਧ ਵਿਚ ਕਈ ਵਾਰ ਦੁਬਾਰਾ ਪੁਲਿਸ ਅਧਿਕਾਰੀਆਂ ਕੋਲ ਉਕਤ ਟ੍ਰੈਵਲ ਏਜੰਟ ਪਾਸੋਂ ਦਿੱਤੇ। ਆਪਣੇ ਰੁਪਈਏ ਵਾਪਸ ਦਿਵਾਉਣ ਦੀ ਗੁਹਾਰ ਲਗਾਈ ਹੈ।