ਪੰਜਾਬ

punjab

ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਵਿਧਵਾ ਨਾਲ ਸਾਢੇ 9 ਲੱਖ ਤੋਂ ਵਧੇਰੇ ਦੀ ਠੱਗੀ

By

Published : Jan 14, 2021, 7:18 PM IST

Updated : Jan 14, 2021, 8:45 PM IST

ਲੁਧਿਆਣਾ ਦੇ ਪਿੰਡ ਸ਼ਾਮਗੜ੍ਹ ਦੀ ਇੱਕ ਵਿਧਵਾ ਔਰਤ ਨਾਲ 3 ਸਾਲਾਂ ’ਚ ਪੈਸੇ ਦੁੱਗਣੇ ਕਰਨ ਦੇ ਨਾਂ ’ਤੇ 9 ਲੱਖ 57 ਹਜ਼ਾਰ ਰੁਪਏ ਦੀ ਠੱਗੀ। ਪੁਲਿਸ ਨੇ ਕਥਿਤ ਦੋਸ਼ੀਆਂ ਖਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਅਧੀਨ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਵਿਧਵਾ ਨਾਲ 10 ਲੱਖ ਦੀ ਠੱਗੀ
ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਵਿਧਵਾ ਨਾਲ 10 ਲੱਖ ਦੀ ਠੱਗੀ

ਲੁਧਿਆਣਾ: ਪਿੰਡ ਸ਼ਾਮਗੜ੍ਹ ਦੀ ਇੱਕ ਵਿਧਵਾ ਔਰਤ ਨਾਲ 3 ਸਾਲਾਂ ’ਚ ਪੈਸੇ ਦੁੱਗਣੇ ਕਰਨ ਦੇ ਨਾਂ ’ਤੇ 9 ਲੱਖ 57 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਠੱਗੀ ਇੱਕ ਯੂਥ ਆਗੂ ਵੱਲੋਂ ਆਪਣੀ ਪਤਨੀ ਨਾਲ ਮਿਲ ਕੇ ਮਾਰੀ ਹੈ। ਪੁਲਿਸ ਵੱਲੋਂ ਇਸ ਸਬੰਧ ਵਿੱਚ ਮਾਮਲਾ ਦਰਜ ਕਰਦੇ ਹੋਏ ਕਥਿਤ ਮੁਲਜ਼ਮ ਪਤੀ-ਪਤਨੀ ਦੀ ਭਾਲ ਕੀਤੀ ਜਾ ਰਹੀ ਹੈ।

ਪੈਸੇ ਦੁੱਗਣੇ ਕਰਨ ਦੇ ਨਾਂ ’ਤੇ ਵਿਧਵਾ ਨਾਲ ਸਾਢੇ 9 ਲੱਖ ਤੋਂ ਵਧੇਰੇ ਦੀ ਠੱਗੀ

ਸਮਰਾਲਾ ਪੁਲਿਸ ਨੇ ਦਰਜ ਕੀਤੀ ਗਈ ਐਫ.ਆਈ.ਆਰ. ਮੁਤਾਬਕ ਸੰਜੀਵ ਕੌਰ ਪਤਨੀ ਨੇ ਐਸ.ਐਸ.ਪੀ. ਖੰਨਾ ਨੂੰ ਲਿਖਤੀ ਸ਼ਿਕਾਇਤ ਦਿੰਦੇ ਹੋਏ ਦੋਸ਼ ਲਗਾਇਆ ਹੈ। ਉਨ੍ਹਾਂ ਦੱਸਿਆ ਕਿ ਯੂਥ ਆਗੂ ਸਰਬਜੀਤ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਨੇ ਉਸ ਨੂੰ ਰੁਪਏ ਦੁੱਗਣੇ ਕਰਨ ਦਾ ਵਿਸ਼ਵਾਸ਼ ਵਿੱਚ ਦਵਾਇਆ ਸੀ। ਸਾਲ 2014 ਵਿੱਚ ਉਸ ਦਾ ਖਾਤਾ ਇੱਕ ਪ੍ਰਾਈਵੇਟ ਕੰਪਨੀ ਕਰਾਊਨ ਕਰੈਡਿਟ ਕੋਆਪਰੇਟਿਵ ਸੁਸਾਇਟੀ ਵਿੱਚ ਖੁੱਲ੍ਹਵਾ ਕੇ ਉਸ ਦੀ ਰਕਮ 3 ਸਾਲ ਵਿੱਚ ਦੁੱਗਣੀ ਕਰਨ ਬਾਰੇ ਕਿਹਾ ਸੀ।

ਸੰਜੀਵ ਕੌਰ ਨੇ ਦੱਸਿਆ ਕਿ ਉਸ ਨੇ ਵਿਸ਼ਵਾਸ਼ ਵਿੱਚ ਆ ਕੇ ਬੈਂਕ ਵਿੱਚ ਪਈ ਆਪਣੀ ਰਕਮ ਤੋਂ ਇਲਾਵਾ ਆਪਣੀ ਬੇਟੀ ਦੀ ਬੈਂਕ ਫਿਕਸ ਡਿਪਾਜ਼ਿਟ ਕਢਵਾ ਕੇ ਅਤੇ ਆਪਣੀ ਮਾਂ ਦੀ ਜਮਾਂ ਪੂੰਜੀ ਸਮੇਤ ਕੁੱਲ 9 ਲੱਖ 57 ਹਜ਼ਾਰ ਰੁਪਏ ਵੱਖ-ਵੱਖ ਸਮੇਂ ’ਤੇ ਇਨ੍ਹਾਂ ਨੂੰ ਦੇ ਦਿੱਤੇ। ਪਰ 3 ਸਾਲ ਦੀ ਮਿਆਦ ਪੁੱਗਣ ’ਤੇ ਵੀ ਨਾ ਹੀ ਉਸ ਨੂੰ ਰਕਮ ਡਬਲ ਮਿਲੀ ਅਤੇ ਨਾ ਹੀ ਉਸ ਦੀ ਖੁਦ ਦੀ ਰਕਮ ਹੀ ਵਾਪਸ ਕੀਤੀ ਗਈ।

ਇਸ ਦੌਰਾਨ ਸਰਬਜੀਤ ਸਿੰਘ ਅਤੇ ਉਸ ਦੀ ਪਤਨੀ ਕਮਲਜੀਤ ਕੌਰ ਨੇ ਉਸ ਨੂੰ ਵੱਖ-ਵੱਖ ਸਮੇਂ ’ਤੇ ਚੈੱਕ ਵੀ ਦਿੱਤੇ ਪਰ ਇਹ ਸਾਰੇ ਚੈੱਕ ਬਾਊਂਸ ਸਨ। ਇਨ੍ਹਾਂ ਵਿੱਚੋਂ ਕਈ ਚੈੱਕ ਤਾਂ ਸਰਬਜੀਤ ਸਿੰਘ ਨੇ ਆਪਣੇ ਲੋਨ ਖਾਤੇ ਦਾ ਨੰਬਰ ਭਰ ਕੇ ਹੀ ਦੇ ਦਿੱਤੇ, ਜਦਕਿ ਉਸ ਨੂੰ ਲੋਨ ਖਾਤੇ ਪਰ ਬੈਂਕ ਵੱਲੋਂ ਕੋਈ ਚੈੱਕ ਵੀ ਜਾਰੀ ਨਹੀਂ ਕੀਤੇ ਗਏ ਸਨ।

ਕੁੱਝ ਚੈੱਕ ਕਥਿਤ ਦੋਸ਼ੀ ਦੀ ਪਤਨੀ ਦੇ ਦਸਤਖ਼ਤ ਕਰਕੇ ਵੀ ਸੰਦੀਪ ਕੌਰ ਨੂੰ ਦੇ ਦਿੱਤੇ ਗਏ ਪਰ ਇਹ ਸਾਰੇ ਚੈੱਕ ਜਾਅਲੀ ਸਨ। ਇਸ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਸਰਬਜੀਤ ਸਿੰਘ ਅਤੇ ਉਸ ਦੀ ਪਤਨੀ ’ਤੇ ਧੋਖਾਧੜੀ ਕਰਨ ਦੇ ਦੋਸ਼ ਅਧੀਨ ਮਾਮਲਾ ਦਰਜ ਕਰਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Last Updated : Jan 14, 2021, 8:45 PM IST

ABOUT THE AUTHOR

...view details