ਪੰਜਾਬ

punjab

ETV Bharat / state

Ludhiana Fight Viral Video: ਮਾਮੂਲੀ ਗੱਲ ਪਿਛੇ ਪਹਿਲਾਂ ਪਾੜ ਦਿੱਤੇ ਇੱਕ ਦੂਜੇ ਦੇ ਸਿਰ, ਫਿਰ ਕਰ ਲਿਆ ਸਮਝੋਤਾ! - Four youths were injured

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜੋ ਲੁਧਿਆਣਾ ਦੇ ਸ਼ਿਮਲਾਪੁਰੀ ਇਲਾਕੇ ਦੀ ਦੱਸੀ ਜਾ ਰਹੀ ਹੈ। ਜਿਸ 'ਚ ਦੋ ਧਿਰਾਂ ਦੇ ਚਾਰ ਨੌਜਵਾਨ ਆਪਸ 'ਚ ਲੜ ਪਏ ਤੇ ਇਸ ਦੌਰਾਨ ਉਨ੍ਹਾਂ ਨੂੰ ਕਈ ਗੰਭੀਰ ਸੱਟਾਂ ਵੀ ਆਈਆਂ।

Ludhiana Fight Viral Video
Ludhiana Fight Viral Video

By ETV Bharat Punjabi Team

Published : Aug 30, 2023, 4:00 PM IST

Updated : Aug 30, 2023, 5:17 PM IST

Four youths were injured in two parties clashed with bricks In Ludhiana

ਲੁਧਿਆਣਾ: ਸ਼ਹਿਰ ਦੇ ਸ਼ਿਮਲਾਪੁਰੀ ਇਲਾਕੇ ਤੋਂ ਇਕ ਵੀਡਿਓ ਵਾਇਰਲ ਹੋ ਰਹੀ ਹੈ, ਜਿਸ 'ਚ ਕੁਝ ਨੌਜਵਾਨ ਆਪਸ 'ਚ ਬੁਰੀ ਤਰਾਂ ਹੱਥੋਪਾਈ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਧਿਰਾਂ ਦੇ ਚਾਰ ਨੌਜਵਾਨ ਆਪਸ 'ਚ ਕਿਸੇ ਮਾਮੂਲੀ ਤਕਰਾਰ ਨੂੰ ਲੈਕੇ ਪਹਿਲਾਂ ਬਹਿਸ ਕਰਦੇ ਰਹੇ ਤੇ ਫਿਰ ਝਗੜਾ ਸ਼ੁਰੂ ਹੋ ਗਿਆ ਅਤੇ ਕਾਫੀ ਦੇਰ ਤੱਕ ਝਗੜਾ ਹੁੰਦਾ ਰਿਹਾ। ਇਸ ਦੌਰਾਨ ਸਥਾਨਕ ਲੋਕ ਉਨ੍ਹਾਂ ਨੂੰ ਹਟਾਉਂਦੇ ਹੋਏ ਵਿਖਾਈ ਦਿੱਤੇ ਤੇ ਬਾਜ਼ਾਰ 'ਚ ਲੋਕ ਕਈ ਖੜੇ ਹੋਏ ਤਮਾਸ਼ਾ ਵੀ ਵੇਖਦੇ ਰਹੇ। ਫਿਰ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ 'ਚ ਆਟੋ ਚ ਬਿਠਾ ਕੇ ਹਸਪਤਾਲ ਲੈਕੇ ਗਏ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਇੱਕ ਦੂਜੇ ਦਾ ਪਾੜਿਆ ਸਿਰ: ਦੋਵਾਂ ਧਿਰਾਂ ਦੇ 2 ਨੌਜਵਾਨਾਂ ਦੇ ਸਿਰ 'ਚ ਗੰਭੀਰ ਸੱਟਾਂ ਹਨ, ਜਦੋਂ ਕੇ ਇਕ ਦੀ ਬਾਂਹ ਅਤੇ ਮੋਢੇ 'ਤੇ ਸੱਟ ਲੱਗੀ ਹੈ। ਇਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਜਿਸ 'ਚ ਇਕ ਨੌਜਵਾਨ ਕੜੇ ਦੇ ਨਾਲ ਵਾਰ ਕਰ ਰਿਹਾ ਹੈ, ਜਦੋਂ ਕਿ ਦੂਜੇ ਨੌਜਵਾਨ ਨੇ ਇੱਟਾਂ ਦੇ ਨਾਲ ਉਸ 'ਤੇ ਵਾਰ ਕਰ ਦਿੱਤਾ, ਜਿਸ ਵਿੱਚ ਉਹ ਬੁਰੀ ਤਰਾਂ ਜ਼ਖ਼ਮੀ ਹੋ ਗਿਆ। ਚਾਰੇ ਨੌਜਵਾਨ ਇਕ ਦੂਜੇ ਨੂੰ ਗਾਲੀ ਗਲੋਚ ਕਰਦੇ ਹੋਏ ਵਿਖਾਈ ਦੇ ਰਹੇ ਨੇ, ਜਦੋਂ ਕਿ ਸਥਾਨਕ ਲੋਕ ਉਹਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਇਹਨਾਂ ਚਾਰਾਂ ਵਲੋਂ ਇੱਕ ਦੂਜੇ 'ਤੇ ਇੰਨੀ ਬੁਰੀ ਤਰਾਂ ਹਮਲਾ ਕੀਤਾ ਗਿਆ ਕਿ ਚਾਰੇ ਹੀ ਖੂਨ ਦੇ ਨਾਲ ਲੱਥਪੱਥ ਹੋ ਗਏ ਤੇ ਇੱਕ ਨੌਜਵਾਨ ਦੇ ਸਿਰ 'ਤੇ ਡਾਕਟਰਾਂ ਨੂੰ ਟਾਂਕੇ ਤੱਕ ਲਗਾਉਣੇ ਪਏ।

ਲੜਾਈ ਦੇ ਕਾਰਨਾਂ ਦਾ ਨਹੀਂ ਲੱਗਾ ਪਤਾ: ਹਾਲਾਂਕਿ ਇੰਨ੍ਹਾਂ ਨੌਜਵਾਨਾਂ ਦੇ ਵਿੱਚ ਝਗੜਾ ਕਿਉਂ ਹੋਇਆ, ਇਸ ਸਬੰਧੀ ਕੋਈ ਪੁਸ਼ਟੀ ਫਿਲਹਾਲ ਨਹੀਂ ਹੋ ਸਕੀ ਹੈ। ਫਿਲਹਾਲ ਪੁਲਿਸ ਕੋਲ ਵੀ ਮਾਮਲਾ ਨਹੀਂ ਪਹੁੰਚਿਆ ਹੈ ਕਿਉਂਕਿ ਦੱਸਿਆ ਜਾ ਰਿਹਾ ਹੈ ਕਿ ਦੋਵੇਂ ਧਿਰਾਂ ਨੇ ਆਪਸ ਦੇ ਵਿੱਚ ਸਮਝੌਤਾ ਕਰ ਲਿਆ ਹੈ। ਸਥਾਨਕ ਲੋਕਾਂ ਨੇ ਦੱਸਿਆ ਕਿ ਇਹਨਾਂ ਚਾਰਾਂ ਨੌਜਵਾਨਾਂ ਵਿਚੋਂ ਇੱਕ ਨੌਜਵਾਨ ਦਾ ਨਾਂ ਵਿਕੀ ਹੈ, ਜਦਕਿ ਦੂਜਾ ਰਾਹੁਲ ਹੈ ਅਤੇ ਬਾਕੀ ਦੋ ਉਨ੍ਹਾਂ ਦੇ ਸਾਥੀ ਹਨ ਜੋ ਕਿ ਗਲੀ ਵਿੱਚ ਹੀ ਰਹਿੰਦਾ ਹਨ।

ਖੂਨੋ ਖੂਨ ਹੋਣ ਤੋਂ ਬਾਅਦ ਕੀਤਾ ਸਮਝੋਤਾ: ਆਪਸ ਵਿੱਚ ਹੀ ਇਹਨਾਂ ਦੀ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਜਿਸ ਤੋਂ ਬਾਅਦ ਝਗੜਾ ਸ਼ੁਰੂ ਹੋ ਗਿਆ। ਸਥਾਨਕ ਲੋਕਾਂ ਨੇ ਦੱਸਿਆ ਕਿ ਦੋ ਨੌਜਵਾਨ ਨਸ਼ੇ ਦੇ ਆਦੀ ਵੀ ਲੱਗ ਰਹੇ ਹਨ। ਇਸ ਤਰ੍ਹਾਂ ਲੱਗ ਰਿਹਾ ਹੈ ਕਿ ਉਹਨਾਂ ਨੇ ਕੋਈ ਨਸ਼ਾ ਕੀਤਾ ਹੋਇਆ ਹੈ। ਹਾਲਾਂਕਿ ਲੋਕ ਉਹਨਾਂ ਨੂੰ ਆਪਸ ਵਿੱਚ ਲੜਨ ਤੋਂ ਹਟਾਉਂਦੇ ਹੋਏ ਦਿਖਾਈ ਦਿੱਤੇ।

Last Updated : Aug 30, 2023, 5:17 PM IST

ABOUT THE AUTHOR

...view details