ਪੰਜਾਬ

punjab

ETV Bharat / state

ਲੁਧਿਆਣਾ ਤੋਂ 4 ਨਾਬਾਲਿਗ ਲੜਕੀਆਂ ਲਾਪਤਾ, ਪੁਲਿਸ ਨੇ ਕੀਤੀਆਂ ਤਸਵੀਰਾਂ ਜਾਰੀ - ਲੁਧਿਆਣਾ ਪੁਲਿਸ ਸੀਸੀਟੀਵੀ ਫੁਟੇਜ ਲੱਭ ਰਹੀ

ਲੁਧਿਆਣਾ ਦੇ ਜਨਤਾ ਨਗਰ ਤੋਂ 4 ਨਾਬਾਲਿਗ ਲੜਕੀਆਂ ਐਤਵਾਰ ਤੋਂ ਲਾਪਤਾ ਹੋ ਗਈਆਂ ਸਨ, ਜਿਸ ਤੋ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ਤੇ ਲੁਧਿਆਣਾ ਪੁਲਿਸ ਸੀਸੀਟੀਵੀ ਫੁਟੇਜ ਲੱਭ ਰਹੀ ਹੈ, ਫਿਲਹਾਲ ਲੜਕੀਆਂ ਦੀ ਤਸਵੀਰਾਂ ਪੁਲਿਸ ਨੇ ਜਾਰੀ ਕੀਤੀਆਂ ਹਨ।

ਲੁਧਿਆਣਾ ਤੋਂ 4 ਨਾਬਾਲਿਗ ਲੜਕੀਆਂ ਲਾਪਤਾ
ਲੁਧਿਆਣਾ ਤੋਂ 4 ਨਾਬਾਲਿਗ ਲੜਕੀਆਂ ਲਾਪਤਾ

By

Published : Jul 13, 2022, 3:27 PM IST

Updated : Jul 13, 2022, 3:39 PM IST

ਲੁਧਿਆਣਾ:ਲੁਧਿਆਣਾ ਦੇ ਜਨਤਾ ਨਗਰ ਇਲਾਕੇ ਵਿੱਚੋਂ 4 ਨਾਬਾਲਿਗ ਲੜਕੀਆਂ ਲਾਪਤਾ ਹੋ ਗਈਆਂ ਹਨ, ਜਿਨ੍ਹਾਂ ਦੀ ਉਮਰ 14 ਸਾਲ ਤੋਂ ਲੈ ਕੇ 16 ਸਾਲ ਦੀ ਉਮਰ ਵਿਚਕਾਰ ਦੀਆਂ ਹਨ, ਲਾਪਤਾ ਹੋਈਆਂ 4 ਲੜਕੀਆਂ ਇੱਕੋ ਹੀ ਪਰਿਵਾਰ ਨਾਲ ਸਬੰਧਤ ਹਨ। ਜਿਨ੍ਹਾਂ ਦੇ ਵਿੱਚ 2 ਸਕੀਆਂ ਭੈਣਾਂ ਤੇ 2 ਚਾਚੇ ਦੀਆਂ ਕੁੜੀਆਂ ਹਨ।

ਲਾਪਤਾ ਲੜਕੀਆਂ ਦੀ ਮਾਂ ਨੇ ਰੋ-ਰੋ ਕੇ ਸਾਰੀ ਗੱਲ ਦੱਸੀ ਤੇ ਕਿਹਾ ਕਿ ਐਤਵਾਰ ਸ਼ਾਮ ਤੋਂ ਲੜਕੀਆਂ ਲਾਪਤਾ ਹਨ, ਉਨ੍ਹਾਂ ਕੋਲ ਕੋਈ ਮੋਬਾਇਲ ਫੋਨ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਡਰੇ ਹੋਏ ਹਾਂ। ਇਹ ਪੂਰਾ ਪਰਿਵਾਰ ਨੇਪਾਲ ਤੋਂ ਸਬੰਧਤ ਹੈ ਅਤੇ ਨੇੜੇ ਤੇੜੇ ਦੇ ਇਲਾਕਿਆਂ ਦੇ ਵਿੱਚ ਦਿਹਾੜੀ ਦਾ ਕੰਮ ਕਰਦੇ ਸਨ।

ਉੱਥੇ ਹੀ ਲਾਪਤਾ ਲੜਕੀਆਂ ਦੇ ਪਿਤਾ ਨੇ ਕਿਹਾ ਕਿ ਇਹ ਕਿਸੇ ਦਲਾਲ ਦਾ ਕੰਮ ਵੀ ਹੋ ਸਕਦਾ ਹੈ, ਹੁਣ ਇਸ ਬਾਰੇ ਉਨ੍ਹਾਂ ਨੂੰ ਪਤਾ ਨਹੀਂ ਹੈ। ਪੀੜਤ ਮਾਂ ਨੇ ਰੋ ਰੋ ਕੇ ਪੁਲਿਸ ਨੂੰ ਫਰਿਆਦ ਕੀਤੀ ਹੈ ਕਿ ਉਨ੍ਹਾਂ ਦੀ ਬੇਟੀ ਨੂੰ ਜਲਦ ਤੋਂ ਜਲਦ ਲੱਭਿਆ ਜਾਵੇ।

ਲੁਧਿਆਣਾ ਤੋਂ 4 ਨਾਬਾਲਿਗ ਲੜਕੀਆਂ ਲਾਪਤਾ



ਉੱਧਰ ਦੂਜੇ ਪਾਸੇ ਥਾਣਾ ਡਿਵੀਜ਼ਨ ਨੰਬਰ 6 ਦੇ ਐਸਐਚਓ ਮਧੂਬਾਲਾ ਨੇ ਦੱਸਿਆ ਕਿ ਪਰਿਵਾਰ ਦੀਆਂ ਚਾਰ ਲੜਕੀਆਂ ਐਤਵਾਰ ਤੋਂ ਲਾਪਤਾ ਹੈ ਅਤੇ ਅੱਜ ਸਵੇਰੇ ਹੀ ਉਹਨਾਂ ਨੇ ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ। ਜਿਸ ਤੋਂ ਤੁਰੰਤ ਬਾਅਦ ਪੁਲਿਸ ਵੱਲੋਂ ਇਲਾਕੇ ਦੇ ਅੰਦਰ ਛਾਣਬੀਨ ਸ਼ੁਰੂ ਕਰ ਦਿੱਤੀ ਗਈ ਹੈ।

ਉਨ੍ਹਾਂ ਕਿਹਾ ਨੇੜੇ ਤੇੜੇ ਦੇ ਇਲਾਕੇ ਦੀਆਂ ਫੈਕਟਰੀਆਂ ਦੀ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ ਤਾਂ ਜੋ ਉਨ੍ਹਾਂ ਨੂੰ ਪਤਾ ਲੱਗ ਸਕੇ ਕਿ ਲੜਕੀਆਂ ਰੇਲਵੇ ਸਟੇਸ਼ਨ ਜਾਂ ਬੱਸ ਸਟੈਂਡ ਕਿੱਥੋਂ ਲਾਪਤਾ ਹੋਈਆਂ ਹਨ। ਉਨ੍ਹਾਂ ਕਿਹਾ ਕਿ ਉਹ ਪਰਿਵਾਰ ਦੇ ਨਾਲ ਹਨ ਤੇ ਜਲਦ ਹੀ ਇਸ ਮਾਮਲੇ ਵਿੱਚ ਲੜਕੀਆਂ ਨੂੰ ਲੱਭ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਤਸਵੀਰਾਂ ਵੀ ਅਸੀਂ ਅੱਗੇ ਤੋਂ ਅੱਗੇ ਪੁਲਿਸ ਸਟੇਸ਼ਨਾਂ ਵਿੱਚ ਪਹੁੰਚਾ ਦਿੱਤੀਆਂ ਹਨ ਤੇ ਕਿਸੇ ਨੂੰ ਵੀ ਕੋਈ ਜਾਣਕਾਰੀ ਮਿਲੇ ਤਾਂ ਲੁਧਿਆਣਾ ਪੁਲਿਸ ਨੂੰ ਸੰਪਰਕ ਕਰਨ ਲਈ ਕਿਹਾ ਗਿਆ ਹੈ।

ਇਹ ਵੀ ਪੜੋ:-ਮਹਿਲਾ ਨਸ਼ਾ ਤਸਕਰਾਂ ਦੀ ਵੀਡੀਓ ਵਾਇਰਲ, ਐਕਸ਼ਨ ’ਚ ਪੁਲਿਸ

Last Updated : Jul 13, 2022, 3:39 PM IST

ABOUT THE AUTHOR

...view details