ਪੰਜਾਬ

punjab

ETV Bharat / state

ਐਸਜੀਪੀਸੀ ਚੋਣਾਂ ਨੂੰ ਲੈ ਕੇ ਸਾਬਕਾ ਪ੍ਰਧਾਨ ਦੇ ਅਹਿਮ ਖੁਲਾਸੇ, ਮੰਨਿਆ ਬਾਦਲ ਹੀ ਲੈਂਦੇ ਨੇ ਫ਼ੈਸਲਾ - sgpc election latest news

ਵਿਰੋਧੀ ਪਾਰਟੀਆਂ ਅਕਸਰ ਹੀ ਇਹ ਸਵਾਲ ਅਕਾਲੀ ਦਲ 'ਤੇ ਖੜ੍ਹੇ ਕਰਦੀ ਰਹਿੰਦੀ ਹੈ ਕਿ ਐਸਜੀਪੀਸੀ ਪ੍ਰਧਾਨ ਦੀ ਚੋਣ ਬਾਦਲਾਂ ਦੇ ਕਹਿਣ ਮੁਤਾਬਕ ਹੀ ਹੁੰਦੀ ਹੈ ਤੇ ਹੁਣ ਇਸ ਗੱਲ 'ਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਮੋਹਰ ਲਾ ਦਿੱਤੀ ਹੈ।

ਅਵਤਾਰ ਸਿੰਘ ਮੱਕੜ
ਅਵਤਾਰ ਸਿੰਘ ਮੱਕੜ

By

Published : Nov 26, 2019, 6:29 PM IST

ਲੁਧਿਆਣਾ: ਵਿਰੋਧੀ ਪਾਰਟੀਆਂ ਅਕਸਰ ਹੀ ਇਹ ਸਵਾਲ ਅਕਾਲੀ ਦਲ 'ਤੇ ਖੜ੍ਹੇ ਕਰਦੀ ਰਹਿੰਦੀ ਹੈ ਕਿ ਐਸਜੀਪੀਸੀ ਪ੍ਰਧਾਨ ਦੀ ਚੋਣ ਬਾਦਲਾਂ ਦੇ ਕਹਿਣ ਮੁਤਾਬਕ ਹੀ ਹੁੰਦੀ ਹੈ।

ਵੇਖੋ ਵੀਡੀਓ

ਇਸ ਗੱਲ 'ਤੇ ਹੁਣ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਵੀ ਮੋਹਰ ਲਾ ਦਿੱਤੀ ਹੈ, ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜ਼ਮੀਨੀ ਪੱਧਰ 'ਤੇ ਵਰਕਰਾਂ ਦੇ ਨਾਲ ਬੈਠਕਾਂ ਕਰ ਰਹੇ ਹਨ ਅਤੇ ਉਨ੍ਹਾਂ ਦੇ ਸੁਝਾਅ ਲੈ ਰਹੇ ਹਨ ਜਿਸ ਮੁਤਾਬਕ ਐੱਸਜੀਪੀਸੀ ਦਾ ਪ੍ਰਧਾਨ ਤੈਅ ਹੋਵੇਗਾ।

ਐਸਜੀਪੀਸੀ ਦੇ ਸਾਬਕਾ ਪ੍ਰਧਾਨ ਰਹੇ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੋ ਇਸ ਵੇਲੇ ਹਾਲਤ ਹੈ ਉਸ ਮੁਤਾਬਕ ਪਾਰਟੀ ਨੂੰ ਮਜ਼ਬੂਤ ਕਰਨ ਲਈ ਪ੍ਰਧਾਨ ਲਗਾਤਾਰ ਉਪਰਾਲੇ ਕਰ ਰਹੇ ਹਨ।

ਐਸਜੀਪੀਸੀ ਦੇ ਪ੍ਰਧਾਨ ਦੀ ਚੋਣ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਇਸ ਸਬੰਧੀ ਵਰਕਰਾਂ ਅਤੇ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਅਕਾਲੀ ਦਲ ਦੇ ਪ੍ਰਧਾਨ ਫੈਸਲਾ ਲੈਂਦੇ ਹਨ। ਉਨ੍ਹਾਂ ਕਿਹਾ ਕੋਰ ਕਮੇਟੀ ਦੀ ਅਤੇ ਮੈਂਬਰਾਂ ਦੀ ਬੈਠਕ ਹੁੰਦੀ ਹੈ।

ਬੀਬੀ ਜਗੀਰ ਕੌਰ ਦੇ ਨਾਂਅ ਪ੍ਰਧਾਨਗੀ ਨੂੰ ਲੈ ਕੇ ਉਨ੍ਹਾਂ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕੀਤਾ ਤੇ ਨਾਲ ਹੀ ਅਵਤਾਰ ਸਿੰਘ ਮੱਕੜ ਨੇ ਵੀ ਕਿਹਾ ਕਿ ਉਹ ਖੁਦ ਹੁਣ ਇਸ ਦੌੜ ਤੋਂ ਬਾਹਰ ਹਨ ਕਿਉਂਕਿ ਉਨ੍ਹਾਂ ਦੇ ਪਰਿਵਾਰਕ ਹਾਲਾਤ ਠੀਕ ਨਹੀਂ ਹਨ ਅਤੇ ਹੁਣ ਉਹ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦੇ।

ਇਹ ਵੀ ਪੜੋ: ਸੁਪਰੀਮ ਦਾ ਵੱਡਾ ਫ਼ੈਸਲਾ, ਭਲਕੇ ਸ਼ਾਮ 5 ਵਜੇ ਤੋਂ ਪਹਿਲਾਂ ਸਾਬਿਤ ਕਰਨਾ ਹੋਵੇਗਾ ਬਹੁਮਤ

ਅਵਤਾਰ ਦੀ ਮੱਕੜ ਨੇ ਇਸ ਮੌਕੇ ਆਪਣੇ ਤੋਂ ਬਾਅਦ ਬਣੇ ਪ੍ਰਧਾਨਾਂ ਬਾਰੇ ਵੀ ਕੋਈ ਵਿਸ਼ੇਸ਼ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ, ਪਰ ਉਨ੍ਹਾਂ ਕਿਹਾ ਕਿ ਮੈਂਬਰਾਂ ਦੀ ਸਹਿਮਤੀ ਜ਼ਰੂਰੀ ਹੈ ਕਿਉਂਕਿ ਮੈਂਬਰਾਂ ਦੀ ਸਹਿਮਤੀ ਨਾਲ ਹੀ ਪ੍ਰਧਾਨ ਉੱਤਰਦੇ ਹਨ।

ABOUT THE AUTHOR

...view details