ਲੁਧਿਆਣਾ : ਇੱਥੇ ਇੱਕ ਧਾਰਮਿਕ ਤੇ ਮੈਡੀਕਲ ਕੈਂਪ ਵਿੱਚ ਸ਼ਿਰਕਤ ਕਰਨ ਲਈ ਪਹੁੰਚੇ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖ਼ਤ ਵੱਲੋਂ ਮੁਆਫ਼ੀ ਦਿੱਤੇ ਜਾਣ ਬਾਰੇ ਵੱਡਾ ਖ਼ੁਲਾਸਾ ਕੀਤਾ ਹੈ।
ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਡੇਰਾ ਸਿਰਸਾ ਮੁਖੀ ਗਰੁਮੀਤ ਰਾਮ ਰਹੀਮ ਨੂੰ ਹਾਲੇ ਤੱਕ ਅਕਾਲ ਤਖ਼ਤ ਵੱਲੋਂ ਕੋਈ ਮੁਆਫੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਡੇਰਾ ਮੁੱਖੀ ਵੱਲੋਂ ਆਪਣੇ ਗ਼ਲਤੀ ਦੀ ਮੁਆਫ਼ੀ ਲਈ ਇੱਕ ਬੇਨਤੀ ਦੀ ਚਿੱਠੀ ਸ੍ਰੀ ਅਕਾਲ ਤਖ਼ਤ ਨੂੰ ਭੇਜੀ ਗਈ ਸੀ। ਅਕਾਲ ਤਖ਼ਤ ਵੱਲੋਂ ਮਹਿਜ਼ ਉਸ ਅਰਜ਼ੀ ਨੂੰ ਅਗਲੇਰੇ ਫ਼ੈਸਲੇ ਲਈ ਮੰਨਜ਼ੂਰ ਕੀਤਾ ਗਿਆ ਸੀ, ਨਾਂ ਕਿ ਉਸ ਨੂੰ ਮੁਆਫ਼ੀ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਉਸ ਦੀ ਇਸ ਚਿੱਠੀ ਉੱਤੇ ਹਾਲੇ ਵਿਚਾਰ ਚਰਚਾ ਕਰਨੀ ਬਾਕੀ ਸੀ।