ਪੰਜਾਬ

punjab

ETV Bharat / state

'ਆਪ ਬੀਤੀ ਨੇ ਸ਼ਮਸ਼ਾਨ ਘਾਟ 'ਚ ਪੀਪੀਈ ਕਿੱਟਾਂ ਵੰਡਣ ਲਈ ਕੀਤਾ ਪ੍ਰੇਰਿਤ' - ਪੀਪੀਈ ਕਿੱਟਾਂ

ਕੋਰੋਨਾ ਕਾਰਨ ਅੰਤਿਮ ਸਸਕਾਰ ਕਰਨ ਦੌਰਾਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਤੋਂ ਨਿਜਾਤ ਦਵਾਉਣ ਦੇ ਲਈ ਸੇਵਾ ਮੁਕਤ ਇੰਜੀਨੀਅਰ ਨੇ ਪੀਪੀਈ ਕਿੱਟਾਂ ਵੰਡਣ ਦਾ ਬੀੜਾ ਚੁੱਕਿਆ ਹੈ।

ਫ਼ੋਟੋ
ਫ਼ੋਟੋ

By

Published : Sep 28, 2020, 3:54 PM IST

ਲੁਧਿਆਣਾ: ਕੋਰੋਨਾ ਮਹਾਂਮਾਰੀ ਦੇ ਦੌਰਾਨ ਜਿੱਥੇ ਹਸਪਤਾਲਾਂ ਵਿੱਚ ਪੀਪੀਈ ਕਿੱਟਾਂ ਦੀ ਲੋੜ ਆਮ ਮਹਿਸੂਸ ਕੀਤੀ ਜਾ ਰਹੀ ਸੀ ਉੱਥੇ ਹੀ ਦੂਜੇ ਪਾਸੇ ਸ਼ਮਸ਼ਾਨ ਘਾਟ 'ਚ ਵੀ ਇਸ ਦੀ ਲੋੜ ਪੈਂਦੀ ਹੈ। ਇਸੇ ਦੇ ਮੱਦੇਨਜ਼ਰ ਸੇਵਾ ਬਿਜਲੀ ਬੋਰਡ ਦੇ ਮੁਕਤ ਇੰਜੀਨੀਅਰ ਰਛਪਾਲ ਸਿੰਘ ਵੱਲੋਂ ਲੁਧਿਆਣਾ ਦੇ ਢੋਲੇਵਾਲ ਸਥਿਤ ਰਾਮਗੜ੍ਹੀਆ ਸ਼ਮਸ਼ਾਨ ਘਾਟ ਵਿਖੇ 100 ਪੀਪੀਈ ਕਿੱਟਾਂ ਵੰਡੀਆਂ ਗਈਆਂ।

ਆਪ ਬੀਤੀ ਨੇ ਸ਼ਮਸ਼ਾਨਘਾਟ 'ਚ ਪੀਪੀਈ ਕਿੱਟਾਂ ਵੰਡਣ ਲਈ ਕੀਤਾ ਪ੍ਰੇਰਿਤ: ਸਾਬਕਾ ਇੰਜੀਨੀਅਰ

ਸਾਬਕਾ ਇੰਜੀਨੀਅਰ ਵੱਲੋਂ ਇਹ ਕਿੱਟਾਂ ਉਨ੍ਹਾਂ ਨੂੰ ਦਿੱਤੀਆਂ ਗਈਆਂ, ਜੋ ਦਿਨ ਰਾਤ ਮ੍ਰਿਤਕਾਂ ਦਾ ਸਸਕਾਰ ਕਰਦੇ ਹਨ। ਉਨ੍ਹਾਂ ਮੁਤਾਬਕ ਕੋਰੋਨਾ ਦੇ ਦੌਰਾਨ ਸਭ ਤੋਂ ਵੱਧ ਸਸਕਾਰ ਰਾਮਗੜ੍ਹੀਆ ਸ਼ਮਸ਼ਾਨ ਘਾਟ 'ਚ ਕੀਤੇ ਗਏ ਹਨ।

ਰਸ਼ਪਾਲ ਸਿੰਘ ਨੇ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਇੱਕ ਦੋਸਤ ਦੀ ਭਾਬੀ ਦੀ ਕੋਰੋਨਾ ਨਾਲ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਨ੍ਹਾਂ ਸਾਰਿਆਂ ਨੇ ਮਿਲ ਕੇ ਇਹ ਬੀੜਾ ਚੁੱਕਿਆ ਤੇ ਲੋੜਵੰਦਾਂ ਤੱਕ ਪੀਪੀਈ ਕਿੱਟਾਂ ਪਹੁੰਚਾ ਰਹੇ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਉਹ 500 ਤੋਂ ਵੱਧ ਪੀਪੀਈ ਕਿੱਟਾਂ ਵੰਡ ਚੁੱਕੇ ਹਨ। ਇਸ ਨੇਕ ਕੰਮ ਦੀ ਸ਼ੁਰੂਆਤ ਉਨ੍ਹਾਂ ਵੱਲੋਂ ਸਿਵਲ ਹਸਪਤਾਲ ਲੁਧਿਆਣਾ ਤੋਂ ਕੀਤੀ ਗਈ ਸੀ ਪਰ ਹੁਣ ਉਨ੍ਹਾਂ ਨੂੰ ਇਹ ਲੱਗਾ ਕਿ ਸ਼ਮਸ਼ਾਨ ਘਾਟ ਵਿੱਚ ਵੀ ਪੀਪੀਈ ਕਿੱਟਾਂ ਦੀ ਵਧੇਰੇ ਲੋੜ ਪੈਂਦੀ ਹੈ। ਇਸੇ ਕਰਕੇ ਉਨ੍ਹਾਂ ਵੱਲੋਂ 100 ਪੀਪੀਈ ਕਿੱਟਾਂ ਸ਼ਮਸ਼ਾਨ ਘਾਟ ਵਿੱਚ ਦਿਨ ਰਾਤ ਕੋਰੋਨਾ ਮ੍ਰਿਤਕਾਂ ਦਾ ਸਸਕਾਰ ਕਰਨ ਵਾਲੇ ਮੁਲਾਜ਼ਮਾਂ ਨੂੰ ਵੰਡੀਆਂ ਗਈਆਂ ਹਨ।

ABOUT THE AUTHOR

...view details