ਪੰਜਾਬ

punjab

ETV Bharat / state

ਪੰਜਾਬ ‘ਚ ਲੱਗਣ ਵਾਲੇ ਬਿਜਲੀ ਦੇ ਪ੍ਰੀਪੇਡ ਮੀਟਰ ‘ਤੇ ਇੱਕ ਹੋਏ ਪੰਜਾਬ ਦੇ ਸਿਆਸੀ ਆਗੂ - Former Congress MLA Kuldeep Vaid

ਕਾਂਗਰਸ ਦੇ ਸਾਬਕਾ ਵਿਧਾਇਕ (Former Congress MLA) ਕੁਲਦੀਪ ਵੈਦ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ (Aam Aadmi Party) ਪਾਰਟੀ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ, ਉਸ ਨੇ ਗੈਰ ਪੰਜਾਬੀ ਕਿਵੇਂ ਪੰਜਾਬ ਵੱਲੋਂ ਰਾਜ ਸਭਾ ਵਿੱਚ ਭੇਜੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਅੰਦਰ 5 ਪੰਜਾਬ ਅਜਿਹੇ ਨਹੀਂ ਸਨ, ਕਿ ਜਿਨ੍ਹਾਂ ਨੂੰ ਪਾਰਟੀ ਰਾਜ ਸਭਾ ਭੇਜ ਸਕੇ।

ਪੰਜਾਬ ‘ਚ ਲੱਗਣ ਵਾਲੇ ਬਿਜਲੀ ਦੇ ਪ੍ਰਿਪੇਡ ਮੀਟਰ ‘ਤੇ ਇੱਕ ਹੋਏ ਪੰਜਾਬ ਦੇ ਸਿਆਸੀ ਲੋਕ
ਪੰਜਾਬ ‘ਚ ਲੱਗਣ ਵਾਲੇ ਬਿਜਲੀ ਦੇ ਪ੍ਰਿਪੇਡ ਮੀਟਰ ‘ਤੇ ਇੱਕ ਹੋਏ ਪੰਜਾਬ ਦੇ ਸਿਆਸੀ ਲੋਕ

By

Published : Mar 26, 2022, 2:36 PM IST

ਲੁਧਿਆਣਾ:ਪੰਜਾਬ ਦੀ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (Aam Aadmi Party) ਨੂੰ ਕਾਂਗਰਸ ਤੇ ਅਕਾਲੀ ਦਲ (Congress and Akali Dal) ਲਗਾਤਾਰ ਘੇਰਨ ਦਾ ਕੋਈ ਮੌਕਾ ਨਹੀਂ ਛੱਡਦੇ। ਬੀਤੇ ਦਿਨੀਂ ਕਾਂਗਰਸ ਦੇ ਸਾਬਕਾ ਵਿਧਾਇਕ (Former Congress MLA) ਕੁਲਦੀਪ ਵੈਦ ਨੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ (Aam Aadmi Party) ਪਾਰਟੀ ਜੋ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਹੈ, ਉਸ ਨੇ ਗੈਰ ਪੰਜਾਬੀ ਕਿਵੇਂ ਪੰਜਾਬ ਵੱਲੋਂ ਰਾਜ ਸਭਾ ਵਿੱਚ ਭੇਜੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ (Aam Aadmi Party) ਅੰਦਰ 5 ਪੰਜਾਬ ਅਜਿਹੇ ਨਹੀਂ ਸਨ, ਕਿ ਜਿਨ੍ਹਾਂ ਨੂੰ ਪਾਰਟੀ ਰਾਜ ਸਭਾ ਭੇਜ ਸਕੇ।

ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ (Aam Aadmi Party) ‘ਤੇ ਤੰਜ ਕਸਦੇ ਹੋਏ ਕਿਹਾ ਕਿ ਜੋ ਪਾਰਟੀ ਨੇ ਪੰਜਾਬ ਦੇ ਲੋਕਾਂ ਨਾਲ ਵਾਅਦੇ ਕੀਤੇ ਹਨ, ਉਨ੍ਹਾਂ ਨੂੰ ਹੁਣ ਹਾਰ ਹਾਲ ਵਿੱਚ ਪੂਰਾ ਕਰੇ। ਉਨ੍ਹਾਂ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿਦ ਕੇਜਰੀਵਾਲ (Delhi Chief Minister Arvind Kejriwal) ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Chief Minister Bhagwant Mann) ਨੇ ਜੋ ਪੰਜਾਬ ਦੇ ਲੋਕਾਂ ਨਾਲ 300 ਬਿਜਲੀ ਦੀਆਂ ਯੂਨਟਾ ਮੁਆਫ਼ ਕਰਨ ਦਾ ਵਾਅਦਾ ਕੀਤਾ ਹੈ, ਉਸ ਨੂੰ ਹੁਣ ਕਿਵੇਂ ਪੂਰਾ ਕਰਨਗੇ ਅਤੇ ਕਦੋਂ ਪੂਰਾ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸਾਂਗੇ।

ਪੰਜਾਬ ‘ਚ ਲੱਗਣ ਵਾਲੇ ਬਿਜਲੀ ਦੇ ਪ੍ਰਿਪੇਡ ਮੀਟਰ ‘ਤੇ ਇੱਕ ਹੋਏ ਪੰਜਾਬ ਦੇ ਸਿਆਸੀ ਲੋਕ

ਉਨ੍ਹਾਂ ਕਿਹਾ ਕਿ ਪਾਰਟੀ ਦੇ ਇਸ ਵਾਅਦੇ ‘ਤੇ ਬਰੇਕ ਲੱਗਦੀ ਨਜ਼ਰ ਆ ਰਹੀ ਹੈ, ਕਿਉਂਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਪਰੀਪੇਡ ਮੀਟਰ (Prepaid meters in Punjab) ਲਵਾਉਣ ਵਾਸਤੇ ਤਿੰਨ ਮਹੀਨੇ ਦਾ ਸਮਾਂ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਦੂਜੀਆਂ ਪਾਰਟੀਆਂ ਦੇ ਨਿਸ਼ਾਨੇ ‘ਤੇ ਹੈ। ਪਰੀਪੇਡ ਮੀਟਰ (Prepaid meters) ਲਗਾਉਣ ਨੂੰ ਲੈ ਆਮ ਆਦਮੀ ਪਾਰਟੀ ਦੇ ਲੁਧਿਆਣਾ ਪੱਛਮੀ ਤੋਂ ਵਿਧਾਇਕ (MLA from Ludhiana West) ਗੁਰਪ੍ਰੀਤ ਗੋਗੀ ਨੇ ਕੇਂਦਰ ‘ਤੇ ਨਿਸ਼ਾਨੇ ਸਾਧੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਹੀ ਕੇਂਦਰ ਸਰਕਾਰ ਲੋਕ ਮਾਰੂ ਨੀਤੀਆਂ ‘ਤੇ ਉਤਰੀ ਹੋਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ (Central Government) ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ, ਜਿਸ ਕਰਕੇ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਇੱਕ ਕਰਜ਼ ਦੀ ਵੱਡੀ ਰਕਮ ਹੇਠ ਵੀ ਦੱਬਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਇਸ ਮਾਰੂ ਨੀਤੀ ਦਾ ਪੰਜਾਬ ਸਰਕਾਰ (Government of Punjab) ਜਮ ਕੇ ਸਾਹਮਣਾ ਕਰੇਗੀ। ਉਨ੍ਹਾਂ ਕਿਹਾ ਜਿਸ ਵਿਸ਼ੇ ‘ਤੇ ਪੰਜਾਬ ਸਰਕਾਰ ਵੱਲੋਂ ਇੱਕ ਮੀਟਿੰਗ ਕੀਤੀ ਜਾਵੇਗੀ। ਜਿਸ ਵਿੱਚ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇਗ।

ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਇਮਾਨਦਾਰ ਲੋਕਾਂ ਦੀ ਸਰਕਾਰ ਹੈ ਅਤੇ ਇਹ ਸਰਕਾਰ ਆਪਣੇ ਮੰਤਰੀਆਂ ਜਾ ਵਿਧਾਇਕਾਂ ਦੇ ਨਿੱਜੀ ਲਾਭ ਲਈ ਕੰਮ ਨਹੀਂ ਕਰਦੀ, ਸਗੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਲਈ ਦਿਨ-ਰਾਤ ਇੱਕ ਕਰਕੇ ਕੰਮ ਕਰ ਰਹੀ ਹੈ, ਤਾਂ ਜੋ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉੱਚਾ ਚੁੱਕਿਆ ਜਾ ਸਕੇ। ਇਸ ਮੌਕੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Former Chief Minister Capt. Amarinder Singh) ਦੇ ਟਵੀਟ ਦਾ ਜਵਾਬ ਦਿੱਤਾ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਨੂੰ ਰਾਜਨੀਤੀ ਤੋਂ ਸੰਨਿਆਸ ਲੈ ਲੈਣਾ ਚਾਹੀਦਾ ਹੈ। ਕਿਉਂਕਿ ਹੁਣ ਪੰਜਾਬ ਦੀ ਕਮਾਨ ਨੌਜਵਾਨ ਅਤੇ ਪੜ੍ਹੇ ਲਿਖੇ ਲੋਕਾਂ ਦੇ ਹੱਥ ਵਿੱਚ ਹੈ।

ਇਸ ਮੌਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਪਰੀਪੇਡ ਮੀਟਰ ਲਵਾਉਣ ਵਾਲੇ ਫੈਸਲੇ ਦਾ ਕਾਂਗਰਸ ਦੇ ਸਾਬਕਾ ਵਿਧਾਇਕ ਕੁਲਦੀਪ ਵੈਦ ਨੇ ਵੀ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਕਿਸਾਨੀ ਅੰਦੋਲਨ ਵਿੱਚ ਮਿਲੀ ਪੰਜਾਬੀਆਂ ਤੋਂ ਹਾਰ ਬਰਦਾਸ਼ ਨਹੀਂ ਹੋ ਰਹੀ, ਜਿਸ ਕਰਕੇ ਹੁਣ ਉਹ ਪੰਜਾਬ ਦੇ ਲੋਕਾਂ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਪੰਜਾਬ ਦੇ ਮਾਰੂ ਨੀਤੀਆਂ ਥੋਪ ਰਹੇ ਹਨ।

ਇਹ ਵੀ ਪੜ੍ਹੋ:ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ ’ਤੇ ਮਿਲੀ ਇੱਕ ਹੋਰ ਸ਼ਿਕਾਇਤ, ਪੁਲਿਸ ਨੇ ਲਿਆ ਵੱਡਾ ਐਕਸ਼ਨ

ABOUT THE AUTHOR

...view details