ਪੰਜਾਬ

punjab

ETV Bharat / state

ਬਾਦਲਾਂ ਤੋਂ ਪੁੱਛਗਿੱਛ ਸਿਰਫ਼ ਚੋਣ ਸਟੰਟ : ਰਿਟਾ. ਜਸਟਿਸ ਜੋਰਾ ਸਿੰਘ - Big Badal and Sukhbir

ਸੇਵਾਮੁਕਤ ਜਸਟਿਸ ਜੋਰਾ ਸਿੰਘ ਨੇ ਕਿਹਾ ਸਾਬਕਾ ਅਤੇ ਮੋਜੂਦਾ ਸਰਕਾਰ ਮਿਲੀ ਹੋਈ ਹੈ ਇਸ ਲਈ ਬੇਅਦਬੀਆਂ ਦਾ ਕਦੇ ਇਨਸਾਫ਼ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਵੱਡੇ ਬਾਦਲ ਅਤੇ ਸੁਖਬੀਰ ਤੋਂ ਪੁੱਛਗਿੱਛ ਸਿਰਫ਼ ਚੋਣ ਸਟੰਟ ਹੈ।

ਰਿਟਾ. ਜਸਟਿਸ ਜੋਰਾ ਸਿੰਘ
ਰਿਟਾ. ਜਸਟਿਸ ਜੋਰਾ ਸਿੰਘ

By

Published : Jun 26, 2021, 9:59 PM IST

ਲੁਧਿਆਣਾ : ਅੱਜ ਲੁਧਿਆਣਾ ਵਿੱਚ ਆਮ ਆਦਮੀ ਪਾਰਟੀ ਦੇ ਲੀਗਲ ਵਿੰਗ ਦੇ ਪ੍ਰਧਾਨ ਜਸਟਿਸ ਜੋਰਾ ਸਿੰਘ ਦੀ ਪ੍ਰਧਾਨਗੀ ਹੇਠ ਲੀਗਲ ਵਿੰਗ ਦੀ ਮੀਟਿੰਗ ਮੁੱਖ ਦਫਤਰ ਵਿੱਚ ਆਯੋਜਿਤ ਕੀਤੀ ਗਈ। ਇਸ ਦੌਰਾਨ ਲੁਧਿਆਣਾ ਦੇ ਕਈ ਸੀਨੀਅਰ ਐਡਵੋਕੇਟ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ। ਇਸ ਮੌਕੇ ਜਸਟਿਸ ਜੋਰਾ ਸਿੰਘ ਨੇ ਸਾਫ਼ ਕਿਹਾ ਕਿ ਉਨ੍ਹਾਂ ਵਲੋਂ ਜੋ ਬੇਅਦਬੀ ਤੇ ਜਾਂਚ ਰਿਪੋਰਟ ਸੌਂਪੀ ਗਈ ਸੀ ਉਸ ਨੂੰ ਅੱਜ ਤਕ ਜਨਤਕ ਨਹੀਂ ਕੀਤਾ ਗਿਆ।

ਰਿਟਾ. ਜਸਟਿਸ ਜੋਰਾ ਸਿੰਘ

ਲੁਧਿਆਣਾ ਦੇ ਨਾਮਵਰ ਵਕੀਲ 'ਆਪ' ਵਿਚ ਸ਼ਾਮਲ

ਉਨ੍ਹਾਂ ਕਿਹਾ ਕਿ ਮੌਜੂਦਾ ਅਤੇ ਸਾਬਕਾ ਸਰਕਾਰ ਦੀ ਮਿਲੀਭੁਗਤ ਹੈ ਇਸ ਕਰਕੇ ਇਸ ਮਾਮਲੇ ਦੇ ਮੁਲਜ਼ਮਾਂ ਨੂੰ ਸਜ਼ਾ ਨਹੀਂ ਮਿਲ ਰਹੀ। ਉਨ੍ਹਾਂ ਕਿਹਾ ਕਿ ਇਸ ਮਾਮਲੇ 'ਚ ਉਨ੍ਹਾਂ ਤੋਂ ਬਾਅਦ ਜੋ ਰਿਪੋਰਟ ਸੌਂਪੀ ਗਈ ਸੀ ਉਹ ਵੀ ਮਿਲਦੀ ਜੁਲਦੀ ਸੀ। ਉਨ੍ਹਾਂ ਸਾਫ ਕਿਹਾ ਕਿ ਬਾਦਲਾਂ ਤੋਂ ਜੋ ਹੁਣ ਮੌਜੂਦਾ ਐਸਆਈਟੀ ਪੁੱਛਗਿੱਛ ਕਰ ਰਹੀ ਹੈ ਉਹ ਸਿਰਫ ਚੋਣ ਸਟੰਟ ਹੈ ਕਾਂਗਰਸ ਇਸ ਨੂੰ ਮੁੱਦਾ ਬਣਾ ਰਹੀ ਹੈ ਪਰ ਇਸ ਮਾਮਲੇ ਚ ਸਜ਼ਾ ਕਿਸੇ ਨੂੰ ਨਹੀਂ ਦਿਤੀ ਜਾਵੇਗੀ।

ਬੇਅਦਬੀਆਂ ਦੇ ਦੋਸ਼ੀਆਂ ਨੂੰ ਨਹੀਂ ਮਿਲੇਗੀ ਸਜ਼ਾ

ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਵੀ ਇਸੇ ਗੱਲ ਕਰਕੇ ਪਾਰਟੀ ਤੋਂ ਨਾਰਾਜ਼ ਹਨ। ਉਨ੍ਹਾਂ ਸਾਫ ਕਿਹਾ ਕਿ ਜਿਨ੍ਹਾਂ 26 ਫੋਰਸ ਮੁਲਾਜ਼ਮਾਂ ਕੋਲ ਗੋਲੀ ਚਲਾਉਣ ਵਾਲਾ ਵੈਪਨ ਸੀ ਉਨ੍ਹਾਂ ਤੋਂ ਪੁੱਛਗਿੱਛ ਹੋਣੀ ਚਾਹੀਦੀ ਹੈ ਪਰ ਪੁਲਿਸ ਇਸ ਵਿੱਚ ਸਹੀ ਸਹਿਯੋਗ ਨਹੀਂ ਦੇ ਰਹੀ।

ਜਸਟਿਸ ਜੋਰਾ ਸਿੰਘ ਨੇ ਬੇਅਦਬੀ ਮਾਮਲੇ 'ਤੇ ਗੱਲਬਾਤ ਕਰਦੇ ਹੋਏ ਕਿਹਾ ਕਿ ਮੌਜੂਦਾ ਸਰਕਾਰ ਅਤੇ ਪਿਛਲੀ ਅਕਾਲੀ ਸਰਕਾਰ ਕਦੇ ਵੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਸੰਜੀਦਾ ਨਹੀਂ ਰਹੀਆਂ। ਉਸ ਸਮੇਂ ਦੀ ਅਕਾਲੀ ਸਰਕਾਰ ਤੇ ਇਲਜ਼ਾਮ ਲਗਾਉਂਦੇ ਹੋਏ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ SIT ਨੂੰ ਪੰਜਾਬ ਦੇ ਗ੍ਰਹਿ ਵਿਭਾਗ ਅਤੇ ਪੁਲਿਸ ਪ੍ਰਸ਼ਾਸ਼ਨ ਤੋਂ ਕੋਈ ਸਹਿਯੋਗ ਨਹੀਂ ਮਿਲਿਆ ।

ਆਮ ਆਦਮੀ ਪਾਰਟੀ ਦੀ ਸਰਕਾਰ ਆਉਣ 'ਤੇ ਦਿੱਤਾ ਜਾਵੇਗਾ ਇਨਸਾਫ਼

ਜਸਟਿਸ ਜੋਰਾ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਜਿੰਨੀਆਂ ਵੀ ਸਪੈਸ਼ਲ ਜਾਂਚ ਟੀਮਾਂ ਬਣਾਈਆਂ ਸਾਰੀਆਂ ਟੀਮਾਂ ਦੀ ਰਿਪੋਰਟ ਦੇ ਅਧਾਰ ਤੇ ਦਿਨਾਂ ਦੇ ਅੰਦਰ ਹੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਜੇਲ੍ਹ 'ਚ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ : ਕੋਟਕਪੂਰਾ ਗੋਲੀਕਾਂਡ : SIT ਵੱਲੋਂ ਸੁਖਬੀਰ ਤੋਂ 4 ਘੰਟੇ ਤੱਕ ਪੁੱਛਗਿੱਛ

ABOUT THE AUTHOR

...view details