ਖੰਨਾ:ਪੰਜਾਬ ਦੇ ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਸਿੰਘ ਦੇ ਕਰੀਬੀ ਕਾਂਗਰਸੀ ਸਰਪੰਚ ਨੂੰ ਮੁਅੱਤਲ ਕਰ ਦਿੱਤਾ ਗਿਆ। ਖੰਨਾ ਦੇ ਨੇੜਲੇ ਪਿੰਡ ਸਲਾਣਾ ਜੀਵਨ ਸਿੰਘ ਵਾਲਾ ਦੇ ਕਾਂਗਰਸੀ ਸਰਪੰਚ ਜਗਵੀਰ ਸਿੰਘ 'ਤੇ ਇਹ ਕਾਰਵਾਈ ਹੋਈ। ਉਹ ਕਾਂਗਰਸ ਦੇ ਅਮਲੋਹ ਬਲਾਕ ਪ੍ਰਧਾਨ ਵੀ ਹਨ। ਜਗਵੀਰ ਸਿੰਘ 'ਤੇ 99 ਲੱਖ 93 ਹਜ਼ਾਰ 759 ਰੁਪਏ ਦੀ ਗ੍ਰਾਂਟ ਦੀ ਵਰਤੋਂ ਕਰਨ ਤੋਂ ਬਾਅਦ ਯੂਜ਼ਰ ਸਰਟੀਫਿਕੇਟ (ਯੂਸੀ) ਜਮ੍ਹਾਂ ਨਾ ਕਰਵਾਉਣ ਦੇ ਨਾਲ-ਨਾਲ 3 ਲੱਖ 96 ਹਜ਼ਾਰ 878 ਰੁਪਏ ਗਰਾਂਟ ਦਾ ਗਬਨ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਪੰਚਾਇਤੀ ਦੁਕਾਨਾਂ ਨੂੰ ਗਲਤ ਢੰਗ ਨਾਲ ਕਿਰਾਏ ਉਪਰ ਦੇਣ ਦਾ ਦੋਸ਼ ਵੀ ਜਗਵੀਰ ਸਿੰਘ ਦੀ ਮੁਅੱਤਲੀ ਦਾ ਤੀਜਾ ਕਾਰਨ ਬਣਿਆ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਗੁਰਪ੍ਰੀਤ ਸਿੰਘ ਖਹਿਰਾ ਦੇ ਹੁਕਮਾਂ ਅਨੁਸਾਰ ਗ੍ਰਾਮ ਪੰਚਾਇਤ ਸਲਾਣਾ ਜੀਵਨ ਸਿੰਘ ਵਾਲਾ ਨੂੰ ਸਾਲ 2021-22 ਲਈ ਡੇਢ ਲੱਖ ਰੁਪਏ ਦੀ ਅਖਤਿਆਰੀ ਗਰਾਂਟ,15ਵੇਂ ਵਿੱਤ ਕਮਿਸ਼ਨ ਅਧੀਨ ਸ਼ੇਅਰ ਸੰਮਤੀ ਗਰਾਂਟ 2 ਲੱਖ 46 ਹਜ਼ਾਰ 878 ਰੁਪਏ ਦਿੱਤੀ ਗਈ ਸੀ ਜਿਸਦਾ ਗਬਨ ਕੀਤਾ ਗਿਆ।
ਸਾਬਕਾ ਖੇਤੀਬਾੜੀ ਮੰਤਰੀ ਕਾਕਾ ਰਣਦੀਪ ਦਾ ਨਜ਼ਦੀਕੀ ਕਾਂਗਰਸੀ ਸਰਪੰਚ ਮੁਅੱਤਲ, ਲੱਖਾਂ ਰੁਪਏ ਗਬਨ ਕਰਨ ਦੇ ਲੱਗੇ ਇਲਜ਼ਾਮ
ਖੰਨਾ ਤੋਂ ਕਾਂਗਰਸੀ ਸਰਪੰਚ ਨੂੰ ਮੁਅੱਤਲ ਕਰਨ ਤੋਂ ਬਾਅਦ ਮਾਮਲਾ ਭਖਦਾ ਜਾ ਰਿਹਾ ਹੈ। ਮੁਅੱਤਲ ਕੀਤੇ ਗਏ ਸਰਪੰਚ ਜਗਵੀਰ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਸਿਆਸੀ ਬਦਲਾਖੋਰੀ ਦੇ ਚਲਦਿਆਂ ਮੁਅੱਤਲ ਕੀਤਾ ਗਿਆ ਹੈ, ਮੈਂ ਇਨਸਾਫ ਲਈ ਹਾਈਕੋਰਟ ਤੱਕ ਜਾਵਾਂਗਾ।
ਇਸਤੋਂ ਇਲਾਵਾ 99 ਲੱਖ 93 ਹਜਾਰ 759 ਰੁਪਏ ਦੀ ਗਰਾਂਟ ਦੀ ਵਰਤੋਂ ਦੇ ਸਰਟੀਫਿਕੇਟ ਜਮ੍ਹਾਂ ਨਹੀਂ ਕਰਾਏ ਗਏ। ਇਹ ਦੋਸ਼ ਸਹੀ ਸਾਬਤ ਹੋਣ 'ਤੇ ਸਰਪੰਚ ਜਗਵੀਰ ਸਿੰਘ ਨੂੰ ਮੁਅੱਤਲ ਕੀਤਾ ਗਿਆ। ਵਿਭਾਗ ਨੇ ਦਾਅਵਾ ਕੀਤਾ ਕਿ ਪੰਚਾਇਤੀ ਰਾਜ ਐਕਟ 1994 ਤਹਿਤ ਨੋਟਿਸ ਜਾਰੀ ਕਰਕੇ ਜਗਵੀਰ ਸਿੰਘ ਨੂੰ 7 ਦਿਨਾਂ ਦੇ ਅੰਦਰ ਆਪਣਾ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਪਰ ਵਿਭਾਗ ਨੂੰ ਸਰਪੰਚ ਦਾ ਕੋਈ ਜਵਾਬ ਨਹੀਂ ਮਿਲਿਆ। ਜਿਸ ਮਗਰੋਂ ਕਾਰਵਾਈ ਕੀਤੀ ਗਈ।
- ਭੇਦਭਰੇ ਹਾਲਾਤਾਂ 'ਚ ਦੁਬਈ ਤੋਂ ਨੌਜਵਾਨ ਹੋਇਆ ਲਾਪਤਾ, ਬਿਮਾਰ ਮਾਂ ਮਰ ਕਰ ਰਹੀ ਪੁੱਤ ਦੀ ਉਡੀਕ
- ਕਾਰਗਿਲ ਦਿਵਸ 'ਤੇ ਵਿਸ਼ੇਸ਼: ਦੇਸ਼ ਲਈ ਜੰਗ ਫਤਹਿ ਕਰਨ ਵਾਲੇ ਸੂਬੇਦਾਰ ਜਗਤਾਰ ਸਿੰਘ ਦੀ ਜ਼ੁਬਾਨੀ ਸੁਣੋ ਪੂਰੀ ਕਹਾਣੀ
- ਭਗੌੜਾ ਸ਼ਿਵ ਸੈਨਾ ਆਗੂ ਹੇਮੰਤ ਠਾਕੁਰ ਲੁਧਿਆਣਾ ਤੋਂ ਗ੍ਰਿਫ਼ਤਾਰ, 2013 ਵਿੱਚ ਮਾਮਲਾ ਹੋਇਆ ਸੀ ਦਰਜ
ਮੁਅੱਤਲ ਕਰਨ ਦੀ ਵਜ੍ਹਾ ਸਿਆਸੀ ਬਦਲਾਖੋਰੀ ਹੈ :ਮੁਅੱਤਲ ਸਰਪੰਚ ਜਗਵੀਰ ਸਿੰਘ ਨੇ ਕਿਹਾ ਕਿ ਇਹ ਸਿਆਸੀ ਬਦਲਾਖੋਰੀ ਹੈ। 'ਆਪ' ਦੀ ਸਰਕਾਰ ਆਉਣ ਦੇ ਪਹਿਲੇ ਦਿਨ ਤੋਂ ਹੀ ਉਨ੍ਹਾਂ ਨਾਲ ਦੁਸ਼ਮਣੀ ਰੱਖੀ ਜਾ ਰਹੀ ਹੈ।ਕਿਉਂਕਿ ਉਹ ਕਾਂਗਰਸ ਨਾਲ ਸਬੰਧਤ ਹਨ। ਉਨ੍ਹਾਂ ਕੋਲ ਪਾਰਟੀ ਬਲਾਕ ਪ੍ਰਧਾਨ ਦੀ ਜ਼ਿੰਮੇਵਾਰੀ ਵੀ ਹੈ। ਸਿਆਸੀ ਦੁਸ਼ਮਣੀ ਕਾਰਨ ਵਿਰੋਧੀਆਂ ਨੇ ਸੱਤਾ ਦਾ ਸਹਾਰਾ ਲੈ ਕੇ ਉਨ੍ਹਾਂ ’ਤੇ ਝੂਠੇ ਦੋਸ਼ ਲਾਏ ਅਤੇ ਵਿਭਾਗ ਨੇ ਸਿਆਸੀ ਦਬਾਅ ਹੇਠ ਕਾਰਵਾਈ ਕੀਤੀ। ਉਹਨਾਂ ਕੋਲ ਪੱਕੇ ਸਬੂਤ ਹਨ। ਉਹ ਹਾਈਕੋਰਟ ਜਾਣਗੇ। ਇਸ ਦੇ ਨਾਲ ਹੀ ਜਗਵੀਰ ਸਿੰਘ ਨੇ ਰਿਕਾਰਡ ਦਿਖਾਉਂਦੇ ਹੋਏ ਕਿਹਾ ਕਿ ਜਿਹੜੀ ਗਰਾਂਟ ਦੇ ਗਬਨ ਦਾ ਦੋਸ਼ ਲਾਇਆ ਜਾ ਰਿਹਾ ਹੈ, ਉਸ ਨਾਲ ਜੋ ਕੰਮ ਕੀਤੇ ਗਏ ਹਨ ਉਹ ਸਾਰੇ ਪਿੰਡ ਦੇ ਸਾਹਮਣੇ ਹਨ।