ਲੁਧਿਆਣਾ:ਪੰਜਾਬ 'ਚ ਆਉਣ ਵਾਲੇ ਦਿਨਾਂ 'ਚ ਲੋਕਾਂ ਨੂੰ ਬਦਲਦੇ ਹੋਏ ਮੌਸਮ ਦੇ ਨਾਲ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਭਵਿੱਖਵਾਣੀ ਵੀ ਕੀਤੀ ਗਈ ਹੈ, ਮੌਸਮ ਰਹੇਗਾ ਸਾਫ, ਟੈਂਪਰੇਚਰ ਆਮ ਤੋਂ ਜਿਆਦਾ ਹੈ ਅਤੇ ਏਅਰ ਕੁਆਲਿਟੀ ਇੰਡੈਕਸ ਫਿਰ ਵਧਿਆ ਹੈ। ਦੱਸਣਯੋਗ ਹੈ ਕਿ ਪੰਜਾਬ ਵਿੱਚ ਬੀਤੇ ਦੋ ਦਿਨ ਤੋਂ ਲਗਾਤਾਰ ਬੱਦਲਵਾਈ ਅਤੇ ਹਲਕੀ ਬਾਰਿਸ਼ ਪੈਣ ਕਰਕੇ ਕਾਫੀ ਲੋਕਾਂ ਨੂੰ ਠੰਡ ਮਹਿਸੂਸ ਹੋ ਰਹੀ ਸੀ। ਪਰ ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਠੰਡ ਤੋਂ ਜਰੂਰ ਕੁਝ ਰਾਹਤ ਮਿਲੇਗੀ,ਪਰ ਧੁੰਦ ਦਾ ਸਾਹਮਣਾ ਜਰੂਰ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਦੇ ਮੁਤਾਬਿਕ ਆਉਣ ਵਾਲੇ ਦੋ ਤੋਂ ਤਿੰਨ ਦਿਨ ਤੱਕ ਪੰਜਾਬ ਦੇ ਅੰਦਰ ਕਈ ਹਿੱਸਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ ਧੁੰਦ ਪੈ ਸਕਦੀ ਹੈ। ਜਿਸ ਤੋਂ ਲੋਕਾਂ ਨੂੰ ਚੁਕੰਨੇ ਰਹਿਣ ਦੀ ਲੋੜ ਹੈ, ਕਿਉਂਕਿ ਧੁੰਦ ਦੇ ਦੌਰਾਨ ਅਕਸਰ ਹੀ ਕਈ ਸੜਕ ਹਾਦਸੇ ਹੁੰਦੇ ਹਨ। (Weather update of punjab)
Punjab Weather: ਮੌਸਮ ਵਿਭਾਗ ਦੀ ਭਵਿੱਖਵਾਣੀ, ਪੰਜਾਬ 'ਚ ਬਦਲੇਗਾ ਮੌਸਮ ਦਾ ਮਿਜਾਜ਼, ਧੁੰਦ ਕਾਰਨ ਵੀ ਲੋਕਾਂ ਨੂੰ ਆ ਸਕਦੀ ਪ੍ਰੇਸ਼ਾਨੀ
ਆਉਣ ਵਾਲੇ ਦਿਨਾਂ ਵਿੱਚ ਉੱਤਰੀ ਭਾਰਤ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਠੰਢ ਨੇ ਦਸਤਕ ਦੇ ਦਿੱਤੀ ਹੈ। ਦਿੱਲੀ 'ਚ ਵੀ ਤਾਪਮਾਨ ਹੌਲੀ-ਹੌਲੀ ਡਿੱਗਣਾ ਸ਼ੁਰੂ ਹੋ ਗਿਆ ਹੈ, ਪੰਜਾਬ 'ਚ ਵੀ ਆਉਣ ਦੇ ਦਿਨਾਂ 'ਚ ਲੋਕਾਂ ਨੂੰ ਧੁੰਦ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਲਕੀ ਤੋਂ ਦਰਮਿਆਨੀ ਧੁੰਦ ਪੈਣ ਦੀ ਭਵਿੱਖਵਾਨੀ ਕੀਤੀ ਗਈ ਹੈ। (Weather update of punjab)
Published : Nov 28, 2023, 6:05 PM IST
|Updated : Nov 28, 2023, 7:24 PM IST
304 ਤੋਂ ਵਧੇਰੇ ਏਅਰ ਕੁਆਲਿਟੀ ਇੰਡੈਕਸ ਦਰਜ : ਉੱਥੇ ਹੀ ਜੇਕਰ ਏਅਰ ਕੁਆਲਿਟੀ ਇੰਡੈਕਸ ਦੀ ਗੱਲ ਕੀਤੀ ਜਾਵੇ ਤਾਂ ਅੱਜ ਪੀਆਯੂ ਦੇ ਜਿਹੜੇ ਲੱਗੇ ਸੈਂਸਰ ਦੇ ਵਿੱਚ 304 ਤੋਂ ਵਧੇਰੇ ਏਅਰ ਕੁਆਲਿਟੀ ਇੰਡੈਕਸ ਦਰਜ ਕੀਤਾ ਗਿਆ ਹੈ। ਹਾਲਾਂਕਿ 2 ਦਿਨ ਜਰੂਰ ਰਾਹਤ ਰਹੀ ਸੀ। ਹਾਲਾਂਕਿ ਟੈਂਪਰੇਚਰ ਬਾਰੇ ਉਹਨਾਂ ਨੇ ਕਿਹਾ ਕਿ ਫਿਲਹਾਲ 24 ਡਿਗਰੀ ਦੇ ਨੇੜੇ ਦਿਨ ਦਾ ਟੈਂਪਰੇਚਰ ਚੱਲ ਰਿਹਾ ਹੈ ਅਤੇ ਰਾਤ ਦਾ ਟੈਂਪਰੇਚਰ ਆਮ ਨਾਲੋਂ ਜਿਆਦਾ ਹੀ ਚੱਲ ਰਿਹਾ ਹੈ। ਉਹਨਾਂ ਕਿਹਾ ਕਿ ਮੌਸਮ ਸਾਫ ਰਹੇਗਾ। ਫਿਲਹਾਲ ਆਉਣ ਵਾਲੇ ਦਿਨਾਂ ਚ ਕਿਸੇ ਤਰ੍ਹਾਂ ਦੀ ਕੋਈ ਬਾਰਿਸ਼ ਦੀ ਵੀ ਸੰਭਾਵਨਾ ਨਹੀਂ ਹੈ। ਉਹਨਾਂ ਕਿਹਾ ਕਿ ਮੌਸਮ ਸਾਫ ਅਤੇ ਖੁਸ਼ਕ ਰਹੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਜੋ ਬੀਤੇ ਕੁਝ ਦਿਨਾਂ ਤੋਂ ਠੰਡ ਵਧੀ ਸੀ ਉਸ ਤੋਂ ਰਾਹਤ ਮਿਲੇਗੀ ਅਤੇ ਧੁੱਪ ਵੀ ਖਿੜੇਗੀ। ਹਾਲਾਂਕਿ ਸਰਦੀ ਕਾਫੀ ਦੇਰੀ ਦੇ ਨਾਲ ਪੈ ਰਹੀ ਹੈ ਨਵੰਬਰ ਮਹੀਨੇ ਦੇ ਵਿੱਚ ਵੀ ਟੈਂਪਰੇਚਰ ਆਮ ਨਾਲੋਂ ਜਿਆਦਾ ਚਲ ਰਹੇ ਹਨ ਜਿਸ ਦਾ ਵੱਡਾ ਕਾਰਨ ਕੋਈ ਪੱਛਮੀ ਚੱਕਰਵਾਤ ਦਾ ਨਾਂ ਆਉਣਾ ਹੈ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਅਜਿਹੀ ਕੋਈ ਸਥਿਤੀ ਨਹੀਂ ਬਣੇਗੀ। (Forecast of Meteorological Department)
- ਕੋਚੀ ਯੂਨੀਵਰਸਿਟੀ 'ਚ ਟੈਕ ਫੈਸਟ ਦੌਰਾਨ ਮਚੀ ਹਫ਼ੜਾ ਦਫ਼ੜੀ 'ਚ 4 ਵਿਦਿਆਰਥੀਆਂ ਦੀ ਮੌਤ, ਕਈ ਜ਼ਖਮੀ
- ਭਾਜਪਾ ਨੇ ਰਾਹੁਲ ਗਾਂਧੀ 'ਤੇ ਆਦਰਸ਼ ਚੋਣ ਜ਼ਾਬਤੇ ਦੀ 'ਉਲੰਘਣ' ਦਾ ਦੋਸ਼ ਲਗਾਇਆ, ਚੋਣ ਕਮਿਸ਼ਨ ਨਾਲ ਸੰਪਰਕ ਕੀਤਾ
- ਤੇਲੰਗਾਨਾ ਵਿਧਾਨ ਸਭਾ ਚੋਣਾਂ 2023: ਅਮਿਤ ਸ਼ਾਹ ਦਾ ਵੱਡਾ ਬਿਆਨ, ਜੇ ਬੀਆਰਐਸ ਜਿੱਤ ਗਈ ਤਾਂ ਇਹ ਲੋਕਾਂ ਦਾ ਪੈਸਾ ਲੁੱਟ ਲਵੇਗੀ
ਬੱਦਲਵਾਈ ਹੋਣ ਕਰਕੇ ਕਾਫੀ ਦਬਾਅ ਵਾਲਾ ਮੌਸਮ: ਡਾਕਟਰ ਪਵਨੀਤ ਕਿੰਗਰਾ ਨੇ ਕਿਹਾ ਕਿ ਧੁੰਦ ਪੈਣ ਦੀ ਜਰੂਰ ਆਸ ਹੈ, ਕਿਉਂਕਿ ਮੈਦਾਨੀ ਇਲਾਕਿਆਂ ਦੇ ਵਿੱਚ ਬੀਤੇ ਦੋ ਤਿੰਨ ਦਿਨਾਂ ਤੋਂ ਬੱਦਲਵਾਈ ਹੋਣ ਕਰਕੇ ਕਾਫੀ ਦਬਾਅ ਵਾਲਾ ਮੌਸਮ ਬਣਿਆ ਹੋਇਆ ਹੈ। ਜਿਸ ਕਰਕੇ ਧੁੰਦ ਪੈ ਰਹੀ ਹੈ। ਉਹਨਾਂ ਦੱਸਿਆ ਕਿ ਬੱਦਲਵਾਈ ਹੋਣ ਕਰਕੇ ਪਿਛਲੇ ਦਿਨਾਂ ਦੇ ਵਿੱਚ ਟੈਂਪਰੇਚਰ 20 ਡਿਗਰੀ ਦੇ ਨੇੜੇ ਚਲਾ ਗਿਆ ਸੀ। ਪਰ ਅੱਜ ਮੁੜ ਤੋਂ ਮੌਸਮ ਸਾਫ ਹੋਣ ਕਰਕੇ ਧੁੱਪ ਨਿਕਲਣ ਕਰਕੇ 24 ਡਿਗਰੀ ਦੇ ਕਰੀਬ ਟੈਂਪਰੇਚਰ ਪਹੁੰਚ ਗਿਆ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਹੋਰ ਵੱਧ ਸਕਦਾ ਹੈ। ਉਹਨਾਂ ਕਿਹਾ ਕਿ ਜਦੋਂ ਹਵਾ ਨਹੀਂ ਚੱਲਦੀ ਉਦੋਂ ਡਸਟ ਪਾਰਟੀਕਲ ਹਵਾ ਦੇ ਵਿੱਚ ਹੀ ਰਹਿੰਦੇ ਹਨ ਇਸ ਕਰਕੇ ਪ੍ਰਦੂਸ਼ਣ ਵੀ ਲੋਕਾਂ ਨੂੰ ਜਿਆਦਾ ਮਹਿਸੂਸ ਹੁੰਦਾ ਹੈ। ਪਰ ਫਿਲਹਾਲ ਉਹਨਾਂ ਕਿਹਾ ਕਿ ਅਜਿਹੀ ਹੀ ਸਥਿਤੀ ਮੌਸਮ ਦੇ ਵਿੱਚ ਬਣੀ ਰਹੇਗੀ। (weather will change drastically in Punjab)