ਲੁਧਿਆਣਾ :ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ, ਜਿਸ ਵਿੱਚ ਰੰਗ-ਬਿਰੰਗੇ ਫੁੱਲ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ। ਲੋਕ ਇਨ੍ਹਾਂ ਵੱਖ-ਵੱਖ ਕਿਸਮਾਂ ਦੇ ਫੁੱਲਾਂ ਨਾਲ ਸੈਲਫੀ ਲੈਂਦੇ ਦੇਖੇ ਗਏ ਹਨ। ਇਸ ਮੌਕੇ ਪ੍ਰਦਰਸ਼ਨੀ 'ਚ ਪਹਿਲਾ ਸਥਾਨ ਹਾਸਲ ਕਰਨ ਵਾਲੇ ਬਾਗਬਾਨ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ ਬਾਗਬਾਨੀ ਇਕੱਲਾ ਹੀ ਕਰਦਾ ਹੈ। ਇਸ ਨੂੰ ਉਹ ਸ਼ੌਕ ਵਜੋਂ ਕਰਦਾ ਹੈ, ਉਹ ਪਿਛਲੇ 42 ਸਾਲਾਂ ਤੋਂ ਬਾਗਬਾਨੀ ਕਰਦਾ ਆ ਰਿਹਾ ਹੈ ਅਤੇ ਹਰ ਵਾਰ ਉਸ ਦੇ ਫੁੱਲ ਹੀ ਕੋਈ ਨਾ ਕੋਈ ਇਨਾਮ ਜਿੱਤ ਲੈਂਦੇ ਹਨ। ਉਹ ਗੈਸ ਚੁੱਲ੍ਹੇ ਦੀ ਮੁਰੰਮਤ ਦੇ ਨਾਲ ਨਾਲ ਇਸ ਸ਼ੌਂਕ ਨੂੰ ਪਾਲ ਰਿਹਾ ਹੈ। ਉਸ ਨੇ ਕਿਹਾ ਕਿ ਜੇਕਰ ਮੈਂ ਬਾਗਬਾਨੀ ਕਰ ਸਕਦਾ ਹਾਂ ਤਾਂ ਕੋਈ ਵੀ ਬਾਗਬਾਨੀ ਕਰ ਸਕਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਲਗਾਈ ਗਈ ਫੁੱਲਾਂ ਦੀ ਪ੍ਰਦਰਸ਼ਨੀ, ਲੋਕ ਲੈਂਦੇ ਰਹੇ ਰੰਗ-ਬਿਰੰਗੇ ਫੁੱਲਾਂ ਨਾਲ ਸੈਲਫੀਆਂ
Flower exhibition at PAU Ludhiana: ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿਖੇ ਫੁੱਲਾਂ ਦੀ ਪ੍ਰਦਰਸ਼ਨੀ ਲਗਾਈ ਗਈ ਹੈ। ਇਸ ਮੌਕੇ ਲੋਕ ਰੰਗ-ਬਿਰੰਗੇ ਫੁੱਲਾਂ ਨਾਲ ਸੈਲਫੀ ਲੈਂਦੇ ਵਿਖਾਈ ਦਿੱਤੇ।
Published : Dec 6, 2023, 5:19 PM IST
42 ਸਾਲ ਤੋਂ ਕਰ ਰਿਹਾ ਬਾਗਬਾਨੀ :ਬਾਗਬਾਨੀ ਕਰਨ ਵਾਲੇ ਮਹਿੰਦਰ ਪਾਲ ਸਿੰਘ ਨੇ ਦੱਸਿਆ ਕਿ ਉਹ 42 ਸਾਲ ਤੋਂ ਬਾਗਬਾਨੀ ਕਰ ਰਹੇ ਹਨ। ਉਹਨਾਂ ਦੱਸਿਆ ਕਿ ਹਰ ਸਾਲ ਉਹ ਕੋਈ ਨਾ ਕੋਈ ਇਨਾਮ ਜ਼ਰੂਰ ਲੈ ਕੇ ਜਾਂਦੇ ਹਨ। ਇਸ ਸਾਲ ਵੀ ਉਹਨਾਂ ਦੀ ਗੁਲਦਾਉਦੀ ਨੇ ਓਵਰ ਆਲ ਪਹਿਲਾ ਸਥਾਨ ਹਾਸਿਲ ਕੀਤਾ ਹੈ ਉਹਨਾਂ ਕਿਹਾ ਕਿ ਉਹ ਸ਼ੌਕ ਦੇ ਲਈ ਕਰਦੇ ਹਨ ਅਤੇ ਉਹ ਹੁਣ ਤੱਕ ਕਈ ਪ੍ਰਦਰਸ਼ਨੀਆਂ ਦੇ ਵਿੱਚ ਹਿੱਸਾ ਲੈ ਚੁੱਕੇ ਹਨ। ਉਹਨਾਂ ਕਿਹਾ ਕਿ ਕਈ ਫੁੱਲਾਂ ਦੀ ਵੈਰਾਇਟੀ ਵਿਦੇਸ਼ਾਂ ਤੋਂ ਵੀ ਆਉਂਦੀ ਹੈ ਜਿਨਾਂ ਦੀ ਵਿਸ਼ੇਸ਼ ਤੌਰ ਤੇ ਹੁਣ ਸਾਂਭ ਸੰਭਾਲ ਕਰਦੇ ਹਨ। ਉਹਨਾਂ ਕਿਹਾ ਕਿ ਹਰ ਕਿਸੇ ਨੂੰ ਬਾਗਬਾਨੀ ਜ਼ਰੂਰ ਕਰਨੀ ਚਾਹੀਦੀ ਹੈ। ਉਸ ਲਈ ਬਹੁਤੀ ਥਾਂ ਦੀ ਵੀ ਲੋੜ ਨਹੀਂ ਹੈ ਇੱਕ ਗਮਲੇ ਤੋਂ ਵੀ ਸ਼ੁਰੂਆਤ ਕੀਤੀ ਜਾ ਸਕਦੀ ਹੈ।
- ਅਵਤਾਰ ਸਿੰਘ ਖੰਡਾ ਦੀ ਮੌਤ 'ਤੇ ਫਿਰ ਉੱਠੇ ਸਵਾਲ, ਪਰਿਵਾਰ ਤੇ ਦੋਸਤਾਂ ਨੇ ਭਾਰਤੀ ਸੁਰੱਖਿਆ ਏਜੰਸੀਆਂ 'ਤੇ ਪ੍ਰੇਸ਼ਾਨ ਕਰਨ ਦੇ ਲਾਏ ਇਲਜ਼ਾਮ
- Robbery Attempt: ਹੋਟਲ ਕਾਰੋਬਾਰੀ ਦੀ ਪਤਨੀ 'ਤੇ ਹਥੋੜੇ ਨਾਲ ਹਮਲਾ ਕਰ ਲੁੱਟ ਦੀ ਕੋਸ਼ਿਸ਼, ਕੁਝ ਦਿਨ ਪਹਿਲਾਂ ਹੀ ਘਰ 'ਚ ਕੰਮ ਕਰਕੇ ਗਏ ਸਨ ਲੁਟੇਰੇ
- ਬਲਵੰਤ ਸਿੰਘ ਰਾਜੋਆਣਾ ਨੂੰ ਲੈਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸੱਦੀ ਹੰਗਾਮੀ ਮੀਟਿੰਗ, ਪੰਜ ਤਖ਼ਤਾਂ ਦੇ ਜਥੇਦਾਰ ਹੋਏ ਸ਼ਾਮਲ
ਸਾਲ ਵਿੱਚ ਦੋ ਵਾਰ ਲੱਗਦੀ ਹੈ ਪ੍ਰਦਰਸ਼ਨੀ : ਇਸ ਮੌਕੇ ਪੀਏਯੂ ਦੇ ਸੇਵਾ ਮੁਕਤ ਪ੍ਰੋਫੈਸਰ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਹ ਪ੍ਰਦਰਸ਼ਨੀ ਸਾਲ ਵਿੱਚ ਦੋ ਵਾਰ ਲਗਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬਾਗਬਾਨੀ ਲੋਕਾਂ ਦਾ ਸ਼ੌਕ ਹੈ ਅਤੇ ਇੱਥੋਂ ਦੇ ਰੰਗ-ਬਿਰੰਗੇ ਫੁੱਲ ਲੋਕਾਂ ਲਈ ਖੁਸ਼ੀ ਲੈ ਕੇ ਆਉਂਦੇ ਹਨ।ਉਨ੍ਹਾਂ ਕਿਹਾ ਕਿ ਇਹ ਨੁਮਾਇੰਦਿਆਂ ਲਈ ਬਹੁਤ ਵਧੀਆ ਮੌਕਾ ਹੈ। ਕਿਸਾਨਾਂ ਲਈ ਇੱਕ ਵਿਕਲਪ ਹੈ ਕਿ ਕਿਸਾਨ ਫੁੱਲਾਂ ਦੀ ਖੇਤੀ ਕਰਕੇ ਵੀ ਬਹੁਤ ਪੈਸਾ ਕਮਾ ਸਕਦੇ ਹਨ। ਉਨ੍ਹਾਂ ਕਿਹਾ ਕਿ ਫੁੱਲਾਂ ਦੀ ਵਰਤੋਂ ਅੱਜ ਹਰ ਥਾਂ ਤੇ ਹੁੰਦੀਂ ਹੈ ਵਿਦੇਸ਼ਾਂ ਤੋਂ ਫੁੱਲ ਮੰਗਵਾਏ ਜਾਂਦੇ ਨੇ। ਉਨ੍ਹਾਂ ਕਿਹਾ ਕਿ ਇਹ ਇਕ ਚੰਗਾ ਸਹਾਇਕ ਧੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਚ ਇਸ ਵੱਲ ਕਿਸਾਨ ਲਗਾਤਾਰ ਉਤਸ਼ਹਿਤ ਹੋ ਰਹੇ ਨੇ।