ਲੁਧਿਆਣਾ:ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਲੋਕਾਂ ਨੂੰ ਘਰ ਬੈਠੇ ਹੀ ਸੁਵਿਧਾਵਾਂ ਦੇਣ ਲਈ ਵਚਨਬੱਧਤਾ ਦੁਹਰਾਈ ਗਈ ਹੈ, ਪਰ ਇਸ ਮਾਮਲੇ ਦੇ ਵਿੱਚ ਲੋਕ ਖੱਜਲ ਖੁਆਰ Corruption in Municipal Corporation Ludhiana ਹੋ ਰਹੇ ਹਨ। ਸੁਵਿਧਾ ਸੈਂਟਰਾਂ ਅਤੇ ਹੋਰ online ਸਰਵਿਸ ਰਾਹੀਂ ਅਰਜ਼ੀਆਂ ਦੇਣ ਵਾਲੇ ਬਿਨੈਕਾਰਾਂ ਦੀਆਂ ਪਰ ਦੀਆਂ ਵੱਡੀ ਤਦਾਦ ਅੰਦਰ ਰਿਜੈਕਟ ਕੀਤੀਆਂ ਜਾ ਰਹੀਆਂ ਹਨ।
ਇਸ ਘੋਟਾਲੇ ਨੂੰ ਲੈ ਕੇ ਕੈਬਨਿਟ ਮੰਤਰੀ ਮੀਤ ਹੇਅਰ ਅਤੇ ਇੰਦਰਬੀਰ ਨਿੱਝਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ ਹੈ, ਉਨ੍ਹਾਂ ਕਿਹਾ ਕਿ ਲੁਧਿਆਣਾ ਦੇ ਪੰਜ ਅਜਿਹੇ ਕਾਰਪੋਰੇਸ਼ਨ ਦੇ ਅਫ਼ਸਰਾਂ ਨੂੰ ਉਨ੍ਹਾਂ ਨੇ ਸ਼ਨਾਖਤ ਦੀ ਹੈ, ਜੋ ਸਭ ਤੋਂ ਜ਼ਿਆਦਾ ਲੋਕਾਂ ਦੀਆਂ ਅਰਜ਼ੀਆਂ ਰਿਜੈਕਟ ਕਰਦੇ ਸਨ ਅਤੇ ਉਨ੍ਹਾਂ ਨੂੰ ਕਾਰਪੋਰੇਸ਼ਨ ਦਫ਼ਤਰ Ludhiana Municipal Corporation ਆਉਣ ਲਈ ਮਜਬੂਰ ਕਰਦੇ ਸਨ।
ਉਨ੍ਹਾਂ ਕਿਹਾ ਕਿ ਇਸ ਪਿੱਛੇ ਭਰਿਸ਼ਟਾਚਾਰ ਮੰਤਵ ਹੋ ਸਕਦਾ ਹੈ ਅਤੇ ਕਾਰਪੋਰੇਸ਼ਨ ਦੇ ਅਜਿਹੇ ਪੰਜ ਅਫਸਰਾਂ ਦੀ ਜਾਂਚ ਕਰਵਾਈ ਜਾ ਰਹੀ ਹੈ। ਹਾਲਾਕਿ ਉਨ੍ਹਾਂ ਨੇ ਜਾਂਚ ਦੇ ਨਤੀਜੇ ਆਉਣ ਤੋਂ ਪਹਿਲਾਂ ਅਫਸਰਾਂ ਦਾ ਨਾਂਅ ਨਾ ਦੱਸਣ ਲਈ ਕਿਹਾ ਪਰ ਇਨ੍ਹਾਂ ਜ਼ਰੂਰ ਕਿਹਾ ਕਿ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਰੀਜੈਕਸ਼ਨ ਲੁਧਿਆਣਾ ਵਿੱਚ ਹੀ ਲੱਗ ਰਹੀਆਂ ਸਨ।