ਲੁਧਿਆਣਾ:ਪੰਜਾਬ ਵਿਧਾਨ ਸਭਾ ਚੋਣਾਂ (Punjab Assembly Election 2022) ਦੇ ਨਤੀਜਿਆ ਤੋਂ ਪਹਿਲਾਂ ਵੱਡੇ ਹਲਵਾਈ ਦੀਆਂ ਦੁਕਾਨਾਂ ਨੂੰ ਲਗਾਤਾਰ ਲੱਡੂਆਂ ਦੇ ਆਰਡਰ ਬੁੱਕ ਹੋ ਰਹੇ ਹਨ। ਲੁਧਿਆਣਾ ਦੀ ਲਵਲੀ ਸਵੀਟਸ ਦੇ ਵਿੱਚ ਬੀਤੇ 2 ਦਿਨਾਂ ਤੋਂ ਲਗਾਤਾਰ ਲੱਡੂਆਂ ਤੇ ਆਰਡਰ ਪਾ ਰਹੇ ਹਨ, ਜਿਸ ਕਰਕੇ ਵਿਸ਼ੇਸ਼ ਤੌਰ ਤੇ ਵਿਸ਼ੇਸ਼ ਤੌਰ ਤੇ ਇੱਕ ਪੰਜ ਕਿੱਲੋ ਦਾ ਲੱਡੂ ਵੀ ਤਿਆਰ ਕੀਤਾ ਗਿਆ ਹੈ।
ਦੇਸੀ ਘਿਓ ਦੇ ਲੱਡੂ ਚੋਣਾਂ ਜਿੱਤਣ ਤੋਂ ਬਾਅਦ ਲੋਕਾਂ ਨੂੰ ਵੰਡੇ ਜਾਂਦੇ ਹਨ, ਇੱਥੋਂ ਤਕ ਕਿ ਜਿਨ੍ਹਾਂ ਉਮੀਦਵਾਰਾਂ ਦੇ ਜਿੱਤਣ ਦੀ ਉਮੀਦ ਨਹੀਂ ਹੈ ਉਹ ਵੀ ਆਰਡਰ ਬੁੱਕ ਕਰਵਾ ਰਹੇ ਹਨ, ਕਿਉਂਕਿ ਦੁਕਾਨਾਂ ’ਚ ਆਫਰ ਚਲਾਏ ਜਾ ਰਹੇ ਹਨ, ਕਿ ਜੇਕਰ ਉਮੀਦਵਾਰ ਨਹੀਂ ਜਿੱਤਦਾ ਤਾਂ ਉਹਨਾਂ ਦਾ ਐਡਵਾਂਸ ਵਾਪਸ ਕੀਤਾ ਜਾਵੇਗਾ।
ਇਹ ਵੀ ਪੜੋ:ਮੁੱਖ ਮੰਤਰੀ ਚੰਨੀ ਦੇ ਪ੍ਰੋਗਰਾਮ ਵਿੱਚ ਦਿਹਾੜੀ ਮੰਗਦੇ ਨਜ਼ਰ ਆਏ ਕਾਂਗਰਸੀ ਵਰਕਰ, ਦੇਖੋ ਵੀਡੀਓ
ਕਿਵੇਂ ਆ ਰਹੇ ਆਰਡਰ
ਨਰਿੰਦਰਪਾਲ ਸਿੰਘ ਨੇ ਕਿਹਾ ਕਿ ਜਦੋਂ ਵੀ ਕੋਈ ਉਨ੍ਹਾਂ ਦੀ ਦੁਕਾਨ ਤੇ ਲੱਡੂਆਂ ਦੇ ਆਰਡਰ ਬੁੱਕ ਕਰਨ ਆਉਂਦਾ ਹੈ ਤਾਂ ਉਹ ਉਸ ਨੂੰ ਉਸ ਦੀ ਪਾਰਟੀ ਨਹੀਂ ਪੁੱਛਦੇ, ਉਨ੍ਹਾਂ ਕਿਹਾ ਕਿ 9 ਸ਼ਾਮ ਤੱਕ ਸਾਡੇ ਕੋਲ ਆਰਡਰ ਆਉਂਦੇ ਹਨ। ਜਦੋਂ 2017 ਦੀਆਂ ਚੋਣਾਂ ਸਨ ਤਾਂ ਉਸ ਵੇਲੇ ਵੀ ਉਨ੍ਹਾਂ ਕੋਲੋਂ ਆਰਡਰ ਪੂਰੇ ਨਹੀਂ ਹੋਏ ਸਨ, ਇਸ ਵਾਰ ਬੀਤੀਆਂ ਵਿਧਾਨ ਸਭਾ ਚੋਣਾਂ ਨਾਲੋਂ ਜਿਆਦਾ ਆਰਡਰ ਆ ਰਹੇ ਹਨ ਤੇ ਉਨ੍ਹਾਂ ਨੂੰ ਇਹੀ ਲੱਗ ਰਿਹਾ ਕੇ ਇਸ ਵਾਰ ਵੀ ਉਨ੍ਹਾਂ ਦੀ ਚੰਗੀ ਸੇਲ ਹੋਵਗੀ।