ਲੁਧਿਆਣਾ: ਉੱਤਰ ਭਾਰਤ ਦਾ ਪਹਿਲਾ ਡੌਗ ਪਾਰਕ ਬਣ ਕੇ ਤਿਆਰ ਹੋ ਗਿਆ ਹੈ। 2022 ਵਿੱਚ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਉੱਤਰ ਭਾਰਤ ਦਾ ਪਹਿਲਾ ਡੌਗ ਪਾਰਕ ਹੈ ਜਿਸ ਦਾ ਨਿਰਮਾਣ ਸਮਾਰਟ ਸਿਟੀ ਲੁਧਿਆਣਾ ਦੇ ਬੀਆਰਐਸ ਨਗਰ ਦੇ ਵਿੱਚ ਹੋਇਆ ਹੈ। ਇਸ ਤੋਂ ਪਹਿਲਾਂ, ਪੂਰੇ ਦੇਸ਼ ਵਿੱਚ ਸਿਰਫ ਹੈਦਰਾਬਾਦ ਅਤੇ ਮੁੰਬਈ ਵਿੱਚ ਹੀ 2 ਡੌਗ ਪਾਰਕ ਸਥਿਤ ਹਨ। ਤੀਜਾ ਪਾਰਕ ਉੱਤਰ ਭਾਰਤ ਦੇ ਲੁਧਿਆਣਾ ਵਿੱਚ ਬਣਾਇਆ ਗਿਆ ਹੈ। ਇਸ ਡੌਗ ਪਾਰਕ ਵਿੱਚ ਅਤਿ ਆਧੁਨਿਕ ਸੁਵਿਧਾਵਾਂ (First Dogs Park In Ludhiana) ਹਨ ਜਿਸ ਵਿੱਚ ਡੌਗ ਨੂੰ ਟ੍ਰੇਨਿੰਗ ਦੇਣ ਵਾਲੇ ਟ੍ਰੇਨਰ ਰੱਖੇ ਜਾਣਗੇ। ਇਸ ਤੋਂ ਇਲਾਵਾ ਇਸ ਪਾਰਕ ਵਿੱਚ ਕੁੱਤਿਆਂ ਨਾਲ ਸੰਬੰਧਿਤ ਕਈ ਆਪਟੀਕਲ ਅਤੇ ਰਾਈਡਜ਼ ਵੀ ਬਣਾਈਆਂ ਗਈਆਂ ਹਨ, ਜੋ ਕਿ ਤੁਹਾਡੇ ਡੌਗ ਨੂੰ ਹੋਰ ਐਕਟਿਵ ਕਰਨ ਵਿੱਚ ਕਾਫੀ ਮਦਦ ਕਰਨਗੀਆਂ।
First Dogs Park In Ludhiana : ਲੁਧਿਆਣਾ 'ਚ ਬਣਿਆ ਕੁੱਤਿਆਂ ਲਈ ਪਾਰਕ, ਕੁੱਤੇ ਕਰਨਗੇ ਸੈਰ ਤੇ ਇੱਥੇ ਹੋਣਗੇ ਡੌਗ ਸ਼ੋਅ - First Dogs Park In Ludhiana News In Punjabi
ਹੁਣ ਪਾਲਤੂ ਜਾਨਵਰ ਪਾਲਣ ਵਾਲਿਆਂ ਨੂੰ ਕੋਈ ਫ਼ਿਕਰ ਨਹੀਂ ਹੋਵੇਗੀ। ਉੱਤਰੀ ਭਾਰਤ ਦੇ ਲੁਧਿਆਣਾ ਵਿੱਚ ਪਹਿਲਾ ਡੌਗ ਪਾਰਕ ਖੋਲ੍ਹਿਆ ਗਿਆ ਹੈ, ਜੋ ਕਿ ਅਤਿ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੈ। ਜਾਣੋ ਇਸ ਪਾਰਕ ਬਾਰੇ ਹੋਰ ਵੀ ਬਹੁਤ ਕੁੱਝ, (First Dogs Park In Ludhiana) ਪੜ੍ਹੋ ਪੂਰੀ ਖ਼ਬਰ।

Published : Aug 25, 2023, 6:12 PM IST
ਹੁਣ ਇਸੇ ਪਾਰਕ ਵਿੱਚ ਹੋਣਗੇ ਡੌਗ ਸ਼ੋਅ:ਇਸ ਤੋਂ ਪਹਿਲਾਂ ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਐਨਿਮਲ ਅਤੇ ਸਾਇੰਸ ਯੂਨੀਵਰਸਿਟੀ ਵਿੱਚ ਸਾਲ 'ਚ ਇਕ ਵਾਰ ਅਜਿਹੇ ਡੌਗ ਮੁਕਾਬਲੇ ਕਰਵਾਏ ਜਾਂਦੇ ਸਨ। ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਵੀ ਅਜਿਹਾ ਕੋਈ ਪਾਰਕ ਨਹੀਂ ਸੀ। ਇਸ ਦੀ ਲੋੜ ਕਾਫੀ ਲੰਬੇ ਸਮੇਂ ਤੋ ਸੀ, ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਵੱਲੋਂ ਇਸ ਪਾਰਕ ਦਾ ਦੌਰਾ ਕੀਤਾ ਗਿਆ ਅਤੇ ਕਿਹਾ ਕਿ ਇਹ ਡੌਗ ਲਵਰਜ਼ ਲਈ ਬਹੁਤ ਵੱਡੀ ਸੌਗਾਤ ਹੈ, ਕਿਉਂਕਿ ਜਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਉਨ੍ਹਾਂ ਨੂੰ ਕਰਨਾ ਪੈਂਦਾ ਸੀ, ਉਨ੍ਹਾਂ ਤੋਂ ਆਮ ਲੋਕ ਵਾਕਿਫ਼ ਨਹੀਂ ਸਨ। ਮੈਂਬਰ ਪਾਰਲੀਮੈਂਟ ਦੇ ਮੁਤਾਬਕ ਇੱਥੇ ਡੌਗ ਆ ਸਕਣਗੇ ਅਤੇ ਉਨ੍ਹਾਂ ਨੂੰ ਇੱਕ ਚੰਗਾ ਮਾਹੌਲ ਮਿਲੇਗਾ। ਉਨ੍ਹਾਂ ਕਿਹਾ ਕਿ ਪੂਰੇ ਉਤਰ ਭਾਰਤ ਦੇ ਵਿੱਚ ਅਜਿਹਾ ਪਾਰਕ ਨਹੀਂ ਹੈ।
ਕੁੱਤਿਆਂ ਲਈ ਟ੍ਰੇਨਰ ਵੀ ਰੱਖਿਆ ਜਾਵੇਗਾ:ਇਸ ਪਾਰਕ ਨੂੰ ਲੁਧਿਆਣਾ ਦੇ ਬੀਐਸ ਨਗਰ ਦੇ ਵਿੱਚ ਬਣਾਇਆ ਗਿਆ ਹੈ, ਜਿੱਥੇ ਕੌਸਲਰ ਹਰੀ ਸਿੰਘ ਬਰਾੜ ਦੇ ਮੁਤਾਬਕ ਆਮ ਪਾਰਕਾਂ ਵਿੱਚ ਡੌਗ ਰੱਖਣ ਵਾਲਿਆਂ ਦੀ ਐਂਟਰੀ ਨਹੀਂ ਹੁੰਦੀ ਸੀ, ਕਿਉਂਕਿ ਉਹ ਆਮ ਲੋਕਾਂ ਨੂੰ ਵੱਢ ਲੈਂਦੇ ਸਨ। ਅਕਸਰ ਹੀ ਲੜਾਈ ਝਗੜਾ ਰਹਿੰਦਾ ਸੀ, ਪਰ ਹੁਣ ਉਨ੍ਹਾਂ ਨੂੰ ਵੱਡੀ ਰਾਹਤ ਮਿਲੇਗੀ। ਹਰੀ ਸਿੰਘ ਬਰਾੜ ਨੇ ਕਿਹਾ ਕਿ ਅਸੀਂ ਇੱਕ ਟ੍ਰੇਨਰ ਵੀ ਰਖਾਂਗੇ। ਲੁਧਿਆਣਾ ਨਗਰ ਨਿਗਮ ਦੇ ਸਹਿਯੋਗ ਦੇ ਨਾਲ ਇਸ ਪਾਰਕ ਦੀ ਉਸਾਰੀ ਕਾਰਵਾਈ ਗਈ ਹੈ। ਉਨ੍ਹਾਂ ਦੱਸਿਆ ਕਿ ਇਸ ਪਾਰਕ ਵਿੱਚ ਕਈ ਹਰਡਲਜ਼ ਤੇ ਰਾਈਡਜ਼ ਬਣਾਈਆਂ ਹਨ, ਜਿਨ੍ਹਾਂ ਨੂੰ ਵੱਖ-ਵੱਖ ਨਸਲ ਦੇ ਕੁੱਤਿਆਂ ਨੂੰ ਧਿਆਨ ਵਿੱਚ ਰੱਖ ਕੇ ਬਣਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਨਿਵੇਕਲੀ ਪਹਿਲ ਹੈ। ਇਸ ਦੀ ਉਦਾਹਰਨ ਦੇਸ਼ ਦੇ ਕੋਨੇ ਕੋਨੇ ਵਿੱਚ ਜਾਵੇਗੀ। ਇਸ ਡੌਗ ਪਾਰਕ ਵਿੱਚ 20 ਤੋਂ ਵਧੇਰੇ ਕਿਸਮ ਦੀਆਂ ਡੌਗ ਰਾਈਡਜ਼ ਦੇ ਨਾਲ 15 ਦੇ ਕਰੀਬ ਹੋਰ ਐਕਟੀਟਿਜ਼ ਉਪਕਰਨ ਬਣਾਏ ਗਏ ਹਨ।