ਲੁਧਿਆਣਾ:ਕੋਰੋਨਾ ਕਾਲ ਦੀ ਤੀਸਰੀ ਲਹਿਰ ਦਾ ਖ਼ਤਰਾ ਅਜੇ ਮੰਡਰਾ ਰਿਹਾ ਹੈ, ਉੱਥੇ ਹੀ ਸਵਾਈਨ ਫਲੂ ਦੇ ਕਾਰਨ ਲੁਧਿਆਣਾ ਵਿੱਚ ਹੋਈ ਪਹਿਲੀ ਮੌਤ ਨੇ ਚਿੰਤਾ ਵਧਾ ਦਿੱਤੀਆਂ ਹਨ। ਹਾਲਾਕਿ ਸਿਹਤ ਵਿਭਾਗ ਵੱਲੋਂ ਪਹਿਲਾਂ ਹੀ ਅਲਰਟ ਜਾਰੀ ਕਰ ਦਿੱਤਾ ਗਿਆ ਸੀ। ਵਾਰ ਕੁਝ ਸਮਾਂ ਪਹਿਲਾਂ ਤੋਂ DMC ਹਸਪਤਾਲ ਵਿੱਚ ਦਾਖ਼ਲ 59 ਸਾਲਾ ਮਹਿਲਾ ਵਿੱਚ ਇਹ ਲੱਛਣ ਪਾਏ ਗਏ ਸਨ। ਜਿਹਨਾਂ ਦੀ ਕੱਲ ਮੌਤ ਹੋ ਚੁੱਕੀ ਹੈ। ਜਿਸ ਤੋਂ ਬਾਅਦ ਸਿਹਤ ਵਿਭਾਗ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਪਹਿਲ ਦੇ ਅਧਾਰ ਉੱਪਰ ਟੈਸਟ ਕਰਵਾਉਣ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਅਸਿਸਟੈਂਟ ਸਿਵਲ ਸਰਜਨ ਵਿਵੇਕ ਕਟਾਰੀਆ ਨੇ ਕਿਹਾ ਕਿ 59 ਸਾਲਾਂ ਮਹਿਲਾ ਜਿਸ ਵਿੱਚ ਸਵਾਈਨ ਫਲੂ ਦੇ ਲੱਛਣ ਪਾਏ ਗਏ ਸਨ। ਉਸ ਦੀ DMC ਹਸਪਤਾਲ ਵਿੱਚ ਦਾਖ਼ਲ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਜੋ ਲੱਛਣ ਹਨ ਉਸ ਵਿੱਚ ਸਭ ਤੋਂ ਵੱਧ ਖਾਂਸੀ ਹੁੰਦੀ ਹੈ, ਇਸ ਤੋਂ ਇਲਾਵਾ ਰਨਿੰਗ ਨੋਜ਼ ਤੇਜ਼ ਬੁਖਾਰ ਇਸ ਤੋਂ ਇਲਾਵਾ ਸਰੀਰ ਵਿੱਚ ਦਰਦ ਕਈ ਵਾਰ ਉਲਟੀਆਂ ਆਦਿ ਵੀ ਲੱਗਣ ਦੀਆਂ ਰਿਪੋਰਟਾਂ ਮਿਲੀਆਂ ਹਨ।