ਲੁਧਿਆਣਾ: ਵਿਸ਼ਵ ਭਰ ਚ ਅੱਜ ਕ੍ਰਿਸਮਸ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਅਤੇ ਲੁਧਿਆਣਾ ਦੇ ਗਿਰਜਾ ਘਰਾਂ ਦੇ ਵਿੱਚ ਵੀ ਕ੍ਰਿਸਮਿਸ ਮੌਕੇ ਖਾਸ ਰੌਣਕਾਂ ਲੱਗੀਆਂ ਹਨ।
ਲੁਧਿਆਣਾ ਦੀ ਕੈਲਵਰੀ ਚਰਚ ਪੰਜਾਬ ਦੀ ਪਹਿਲੀ ਚਰਚ ਹੈ, ਜਿਸ ਦੀ ਸਥਾਪਨਾ 1834 ਈਸਵੀ ਵਿੱਚ ਕਰਵਾਈ ਗਈ ਸੀ, ਜਿਸ ਤੋਂ ਬਾਅਦ ਹਾਲਤ ਖਰਾਬ ਹੋਣ ਕਾਰਨ ਇਸ ਚਰਚ ਨੂੰ ਦੋ ਵਾਰ ਜਲਾ ਦਿੱਤਾ ਗਿਆ ਪਰ ਮੁੜ ਤੋਂ ਇਸ ਚਰਚ ਦੀ ਸਥਾਪਨਾ ਕਰਵਾਈ ਗਈ, ਇਸ ਚਰਚ ਦੀ ਆਪਣੀ ਵਿਲੱਖਣ ਇਤਿਹਾਸਕ ਮਹੱਤਤਾ ਹੈ। ਕ੍ਰਿਸਮਸ ਮੌਕੇ ਵਿਸ਼ੇਸ਼ ਧਾਰਮਿਕ ਸਮਾਗਮਾਂ ਦਾ ਚਰਚ ਦੇ ਵਿੱਚ ਅੱਜ ਪ੍ਰਬੰਧ ਕਰਵਾਇਆ ਗਿਆ।
ਇਹ ਪੰਜਾਬ ਦੀ ਸਭ ਤੋਂ ਪਹਿਲੀ ਕੈਲਵਰੀ ਚਰਚ ਜਿਸ ਦੀ ਸਥਾਪਨਾ 1834 ਈਸਵੀ ਦੇ ਵਿੱਚ ਕਰਵਾਈ ਗਈ ਸੀ ਇਸ ਨੂੰ ਮਦਰ ਚਰਚ ਵੀ ਕਿਹਾ ਜਾਂਦਾ ਹੈ। ਚਰਚ ਦਾ ਵਿਲੱਖਣ ਇਤਿਹਾਸ ਹੈ।
ਇਹ ਵੀ ਪੜੋ: ਪੀਐਮ ਮੋਦੀ ਨੇ ਵਾਜਪਾਈ ਦੇ ਜਨਮ ਦਿਨ ਮੌਕੇ ਅਟਲ ਭੂਜਲ ਯੋਜਨਾ ਦੀ ਕੀਤੀ ਸ਼ੁਰੂਆਤ
ਇਸ ਚਰਚ ਦੇ ਫਾਦਰ ਨੇ ਦੱਸਿਆ ਕਿ ਪੰਜਾਬ ਦੀ ਸਭ ਤੋਂ ਪਹਿਲੀ ਚਰਚ ਹੈ। 1845 ਦੇ ਵਿੱਚ ਇਸ ਚਰਚ ਨੂੰ ਜਲਾ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਇਸ ਦੀ ਪੁਨਰ ਸਥਾਪਨਾ ਕੀਤੀ ਗਈ, ਜਿਸ ਤੋਂ ਬਾਅਦ ਮੁੜ ਤੋਂ 1857 ਦੇ ਵਿੱਚ ਜਦੋਂ ਦੇਸ਼ ਭਰ 'ਚ ਆਜ਼ਾਦੀ ਨੂੰ ਲੈ ਕੇ ਵਿਦਰੋਹ ਹੋਇਆ ਉਦੋਂ ਵੀ ਇਸ ਚਰਚਾ ਨੂੰ ਜਲਾ ਦਿੱਤਾ ਗਿਆ ਪਰ ਇਸ ਦੀ ਮੁੜ ਤੋਂ ਸਥਾਪਨਾ ਕੀਤੀ ਗਈ ਅਤੇ 1906 ਦੇ ਵਿੱਚ ਇਸ ਚਰਚ ਦੇ ਵਿੱਚ ਪ੍ਰਾਰਥਨਾ ਹਾਲ ਦਾ ਨਿਰਮਾਣ ਕੀਤਾ ਗਿਆ। 1921 ਦੇ ਵਿੱਚ ਇਸ ਚਰਚ ਦੇ ਨਾਲ ਇੱਕ ਸਕੂਲ ਦੀ ਵੀ ਸਥਾਪਨਾ ਕੀਤੀ ਗਈ ਜਿੱਥੇ ਅੱਜ ਵੀ ਸੈਂਕੜਿਆਂ ਦੀ ਤਾਦਾਦ 'ਚ ਵਿਦਿਆਰਥੀ ਸਿੱਖਿਆ ਹਾਸਲ ਕਰਦੇ ਹਨ। ਚਰਚ ਦੇ ਫਾਦਰ ਨੇ ਦੱਸਿਆ ਕਿ ਅੱਜ ਕ੍ਰਿਸਮਸ ਮੌਕੇ ਵਿਸ਼ੇਸ਼ ਸਮਾਗਮਾਂ ਦਾ ਇੱਥੇ ਪ੍ਰਬੰਧ ਕੀਤਾ ਗਿਆ ਅਤੇ ਵੱਡੀ ਤਦਾਦ 'ਚ ਲੋਕ ਆ ਕੇ ਪ੍ਰਭੂ ਯਿਸੂ ਮਸੀਹ ਦਾ ਆਸ਼ੀਰਵਾਦ ਪ੍ਰਾਪਤ ਕਰ ਰਹੇ ਹਨ।