ਲੁਧਿਆਣਾ: ਦੀਵਾਲੀ ਵਾਲੇ ਦਿਨ ਲੋਕਾਂ ਵਲੋਂ ਪਟਾਕੇ ਚਲਾਏ ਜਾਂਦੇ ਹਨ ਅਤੇ ਆਤਿਸ਼ਬਾਜੀ ਵੀ ਕੀਤੀ ਜਾਂਦੀ ਹੈ, ਜਿੱਥੇ ਤਾਂ ਇਹ ਤਿਉਹਾਰ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਉਂਦਾ ਹੈ, ਉੱਥੇ ਹੀ ਪਟਾਕੇ ਤੇ ਆਤਿਸ਼ਬਾਜੀ ਕਈ ਵਾਰ ਵੱਡੇ ਨੁਕਸਾਨ ਦਾ ਕਾਰਨ ਵੀ ਬਣਦੇ ਹਨ। ਤਾਜ਼ਾ ਮਾਮਲਾ ਪਿੰਡ ਜਵੱਦੀ ਤੋਂ ਹੈ, ਜਿੱਥੇ ਦੀਵਾਲੀ ਵਾਲੀ ਰਾਤ ਆਤਿਸ਼ਬਾਜ਼ੀ ਡਿੱਗਣ ਕਾਰਨ ਨਾਲ ਟੈਂਟ ਦੇ ਗੁਦਾਮ ਨੂੰ ਅੱਗ ਲੱਗ ਗਈ। ਅੱਗ ਨੂੰ ਪਹਿਲਾਂ ਪਿੰਡ ਦੇ ਲੋਕਾਂ ਵੱਲੋਂ ਬਝਾਉਣ ਦੀ ਕੋਸ਼ਿਸ਼ ਕੀਤੀ ਗਈ। ਪਰ, ਅੱਗ ਜ਼ਿਆਦਾ ਹੋਣ ਦੇ ਚੱਲਦਿਆਂ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ। ਮੌਕੇ ਉੱਤੇ ਪਹੁੰਚੀ ਫਾਇਰ ਬ੍ਰਿਗੇਡ ਵਲੋਂ ਅੱਗ ਉੱਪਰ ਕਾਬੂ ਪਾਇਆ ਗਿਆ।
ਟੈਂਟ ਹਾਊਸ ਨੇੜੇ ਗੈਸ ਦਾ ਗੋਦਾਮ, ਵੱਡਾ ਹਾਦਸਾ ਟਲਿਆ: ਪਿੰਡ ਵਾਸੀਆਂ ਨੇ ਦੱਸਿਆ ਕਿ ਬਿਲਕੁਲ ਨਜ਼ਦੀਕ ਗੈਸ ਗੋਦਾਮ ਹੋਣ ਕਾਰਨ ਪਿੰਡ ਵਾਸੀਆਂ ਵਿੱਚ ਭਾਰੀ ਸਹਿਮ ਸੀ ਕਿ ਜੇਕਰ ਅੱਗ ਗੈਸ ਗੁਦਾਮ ਤੱਕ ਪਹੁੰਚ ਗਈ, ਤਾਂ ਵੱਡਾ ਹਾਦਸਾ ਹੋ ਸਕਦਾ ਸੀ। ਜਿੱਥੇ ਮੌਕੇ ਉੱਤੇ ਪਹੁੰਚ ਕੇ ਫਾਇਰ ਬ੍ਰਿਗੇਡ ਦੀ ਟੀਮ ਵੱਲੋਂ ਕਾਬੂ ਪਾਇਆ ਗਿਆ। ਉਥੇ ਹੀ, ਮੌਕੇ ਉੱਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਦੀਵਾਲੀ ਦੇ ਪਟਾਕਿਆਂ ਕਾਰਨ ਅੱਗ ਲੱਗੀ ਸੀ ਜਿਸ ਉਪਰ ਫਾਇਰ ਬ੍ਰਿਗੇਡ ਵੱਲੋਂ ਕਾਬੂ ਪਾਇਆ ਗਿਆ ਹੈ।