ਪੰਜਾਬ

punjab

ETV Bharat / state

ਜਦੋਂ ਅੱਗ ਦੇ ਭਾਂਬੜ 'ਚ ਤਬਦੀਲ ਹੋਈ ਚਲਦੀ ਕਾਰ, ਚਾਲਕ ਜ਼ਿੰਦਾ ਸੜਿਆ - 1 dead in fire, ludhiana

ਲੁਧਿਆਣਾ ਦੇ ਹਲਕਾ ਮੁੱਲਾਂਪੁਰ ਦਾਖਾਂ 'ਚ ਦਾਣਾ ਮੰਡੀ ਨੇੜੇ ਚੱਲਦੀ ਕਾਰ 'ਚ ਸਵੇਰੇ ਅਚਾਨਕ ਅੱਗ ਲੱਗ ਗਈ ਅਤੇ ਕਾਰ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

ਚਲਦੀ ਕਾਰ ਨੂੰ ਲੱਗੀ ਅੱਗ

By

Published : Apr 27, 2019, 12:35 PM IST

ਲੁਧਿਆਣਾ: ਹਲਕਾ ਮੁੱਲਾਂਪੁਰ ਦਾਖਾਂ ਵਿਖੇ ਦਾਣਾ ਮੰਡੀ ਨੇੜੇ ਚੱਲਦੀ ਸਵਿਫਟ ਕਾਰ 'ਚ ਸਵੇਰੇ ਅਚਾਨਕ ਅੱਗ ਲੱਗ ਗਈ। ਇਸ ਦੌਰਾਨ ਕਾਰ 'ਚ ਸਵਾਰ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ।

ਵੀਡੀਓ।

ਮ੍ਰਿਤਕ ਦੀ ਪਛਾਣ ਹਰਨੇਕ ਸਿੰਘ ਵਜੋਂ ਹੋਈ ਹੈ ਜੋ ਕਿ ਪਿੰਡ ਹਿੱਸੋਵਾਲ ਦਾ ਰਹਿਣ ਵਾਲਾ ਹੈ ਉਹ ਪਿੰਡ ਦਾ ਸਾਬਕਾ ਸਰਪੰਚ ਵੀ ਰਹਿ ਚੁੱਕਿਆ ਹੈ ਅਤੇ ਆੜ੍ਹਤੀ ਦਾ ਕੰਮ ਕਰਦਾ ਸੀ। ਉਹ ਆਪਣੇ ਕੰਮ ਤੋਂ ਹੀ ਉਹ ਦਾਣਾ ਮੰਡੀ ਆਇਆ ਸੀ ਕਿ ਅਚਾਨਕ ਸੜਕ 'ਤੇ ਜਾਂਦਿਆਂ ਉਸ ਦੀ ਕਾਰ ਨੂੰ ਅੱਗ ਲੱਗ ਗਈ ਅਤੇ ਉਸ ਨੂੰ ਬਾਹਰ ਨਿਕਲਣ ਦਾ ਮੌਕਾ ਤੱਕ ਨਹੀਂ ਮਿਲਿਆ। ਅੱਗ ਵਿੱਚ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ।

ਇਸ ਤੋਂ ਬਾਅਦ ਅੱਗ ਬੁਝਾਊ ਅਮਲੇ ਨੂੰ ਸੂਚਿਤ ਕੀਤਾ ਗਿਆ ਤੇ ਅੱਗ ਬੁਝਾਊ ਅਮਲੇ ਦੀਆਂ ਗੱਡੀਆਂ ਜਦੋਂ ਤੱਕ ਪਹੁੰਚੀਆਂ ਉਦੋਂ ਤੱਕ ਕਾਫੀ ਦੇਰ ਹੋ ਚੁੱਕੀ ਸੀ ਤੇ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਚੁੱਕੀ ਸੀ। ਪੁਲਿਸ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

ABOUT THE AUTHOR

...view details