ਲੁਧਿਆਣਾ ਦੇ ਨਾਮੀ ਰੈਸਟੋਰੈਂਟ ਦੇ ਵਿੱਚ ਲੱਗੀ ਅੱਗ ਲੁਧਿਆਣਾ:ਅਕਸਰ ਹੀ ਕਿਸੇ ਨਾ ਕਿਸੇ ਥਾਂ 'ਤੇ ਅੱਗ ਲੱਗਣ ਦੀਆਂ ਖ਼ਬਰਾਂ ਸਾਡੇ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਅਜਿਹਾ ਹੀ ਮਾਮਲਾ ਲੁਧਿਆਣਾ ਦੀ ਫਿਰੋਜ਼ਪੁਰ ਗਾਂਧੀ ਮਾਰਕੀਟ ਤੋਂ ਸਾਹਮਣੇ ਆਇਆ ਹੈ । ਜਿੱਥੇ ਇੱਕ ਮਸ਼ਹੂਰ ਰੈਸਟੋਰੈਂਟ ਦ ਟੇਬਲ ਰੈਸਟੋਰੈਂਟ ਦੀ ਦੂਜੀ ਮੰਜ਼ਿਲ 'ਤੇ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਦੀ ਇਸ ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ-ਦਫੜੀ ਦਾ ਮਾਹੌਲ ਪੈਦਾ ਹੋ ਗਿਆ। ਜਿਸ ਕਾਰਨ ਲੋਕਾਂ 'ਚ ਸਹਿਮ ਦਾ ਮਾਹੌਲ ਬਣ ਗਿਆ। ਅੱਗ ਦੀਆਂ ਲਪਟਾਂ ਨੂੰ ਦੇਖ ਲੋਕ ਹੈਰਾਨ ਰਹਿ ਗਏ।
ਕਚਹਿਰੀ ਦੇ ਸਾਹਮਣੇ ਰੈਸਟੋਰੈਂਟ:ਦਰਅਸਲ ਇਹ ਰੈਸਟੋਰੈਂਟ ਲੁਧਿਆਣਾ ਦੀ ਜ਼ਿਲਾ ਕਚਹਿਰੀ ਦੇ ਬਿਲਕੁਲ ਸਾਹਮਣੇ ਹੈ। ਇਸ ਕਾਰਨ ਇਸ ਇਲਾਕੇ ਵਿੱਚ ਕਾਫ਼ੀ ਭੀੜ ਰਹਿੰਦੀ ਹੈ ਅਤੇ ਦੁਪਹਿਰ ਤੋਂ ਬਾਅਦ ਕਾਫੀ ਲੋਕ ਖਾਣਾ ਖਾਣ ਲਈ ਅਤੇ ਆਨਲਾਈਨ ਡਲੀਵਰੀ ਬੁਆਏ ਵੀ ਮੌਕੇ ਤੇ ਮੋਜੂਦ ਸਨ। ਅਚਾਨਕ ਲੱਗੀ ਅੱਗ ਨੂੰ ਦੇਖ ਕੇ ਤੁਰੰਤ ਲੋਕਾਂ ਨੂੰ ਸੁਰੱਖਿਆ ਬਾਹਰ ਕੱਢਿਆ ਗਿਆ। ਇਸ ਮਗਰੋਂ ਸਥਾਨਕ ਲੋਕਾਂ ਵੱਲੋਂ ਆਗੂ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਚਸ਼ਮਦੀਦ ਦਾ ਬਿਆਨ:ਘਟਨਾ ਸਥਾਨ 'ਤੇ ਮੌਜੂਦ ਚਸ਼ਮਦੀਦ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਭ ਤੋਂ ਪਹਿਲਾਂ ਉਸ ਵੱਲੋਂ ਹੀ ਫਾਇਰ ਬ੍ਰਿਗੇਡ ਨੂੰ ਫੋਨ ਕਰਕੇ ਬੁਲਾਇਆ ਗਿਆ ਹੈ। ਇਸ ਦੌਰਾਨ ਫਾਇਰ ਬ੍ਰਿਗੇਡ ਨੇ ਉਨ੍ਹਾਂ ਨੂੰ ਕਿਹਾ ਕਿ ਸਾਨੂੰ ਕਿਸੇ ਨੇ ਹੁਣ ਤੱਕ ਅੱਗ ਲੱਗਣ ਦੀ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਉਨ੍ਹਾਂ ਆਖਿਆ ਕਿ ਜਿਵੇਂ ਹੀ ਕੋਰਟ ਦੇ ਬਾਹਰ ਆ ਕੇ ਉਨ੍ਹਾਂ ਅੱਗ ਲੱਗੀ ਦੇਖੀ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੇ ਫੋਨ ਕੀਤਾ ਪਰ ਫੋਨ ਕਰਨ ਦੇ ਤਕਰੀਨ ਅੱਧਾ ਘੰਟਾ ਲੇਟ ਫਾਇਰ ਬ੍ਰਿਗੇਡ ਆਈ।
ਉਨ੍ਹਾਂ ਆਖਿਆ ਅੱਗ ਬੁਝਾਊ ਗੱਡੀਆਂ ਦੇ ਆਉਣ ਤੋਂ ਪਹਿਲਾਂ ਆਮ ਲੋਕਾਂ ਵੱਲੋਂ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ। ਕਾਬਲੇਜ਼ਿਕਰ ਹੈ ਇਹ ਅੱਗ ਰੈਸਟੋਰੈਂਟ ਦੀ ਰਸੋਈ ਵਿੱਚ ਲੱਗੀ ਸੀ। ਜਿੱਥੇ ਕਾਫ਼ੀ ਸਿਲੰਡਰ ਵੀ ਪਏ ਸਨ। ਅੱਧੇ ਘੰਟੇ ਦੀ ਦੇਰੀ ਨਾਲ ਆੳੇੁਣ ਤੋਂ ਬਾਅਦ ਫਾਇਰ ਬ੍ਰਿਗੇਡ ਨੇ ਅੱਗ 'ਤੇ ਕਾਬੂ ਪਾ ਲਿਆ। ਅਹਿਮ ਗੱਲ ਰਹੀ ਕਿ ਲੋਕਾਂ ਨੇ ਸਮਝਦਾਰੀ ਦਿਖਾਉਂਦਟ ਹੋਏ ਸਿਲੰਡਰ ਪਹਿਲਾਂ ਹੀ ਬਾਹਰ ਕੱਢ ਲਏ ਸਨ। ਜਿਸ ਕਾਰਨ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ। ਉੱਥੇ ਇਸ ਅੱਗ ਦੇ ਲੱਗ ਦੇ ਕਾਰਨ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਕਿ ਆਖਰ ਇਹ ਅੱਗ ਰੈਸਟੋਰੈਂਟ ਦੀ ਰਸੋਈ ਵਿੱਚ ਕਿਵੇਂ ਲੱਗੀ।
ਇਹ ਵੀ ਪੜ੍ਹੋ:Search Opration Amritpal: ਔਰਤ ਸਣੇ ਅੰਮ੍ਰਿਤਪਾਲ ਦੇ 2 ਸਾਥੀ ਪੁਲਿਸ ਹਿਰਾਸਤ ਵਿੱਚ !