'ਲੱਖਾਂ ਦਾ ਸਮਾਨ ਹੋਇਆ ਸੜ ਕੇ ਸੁਆਹ' ਲੁਧਿਆਣਾ: ਜ਼ਿਲ੍ਹੇ ਦੇ ਫੋਕਲ ਪੁਆਇੰਟ ਫੇਸ 7 ਮੰਗਲੀ ਨੀਚੀ ਇਲਾਕੇ 'ਚ ਦੇਰ ਰਾਤ ਇੱਕ ਪਲਾਸਟਿਕ ਦੇ ਦਾਣੇ ਦੀ ਫੈਕਟਰੀ ਦੇ ਵਿੱਚ ਅਚਾਨਕ ਅੱਗ ਲੱਗਣ (Accidental fire in plastic granule factory) ਕਰਕੇ ਵੱਡਾ ਹਾਦਸਾ ਹੋ ਗਿਆ, ਜਿਸ ਕਾਰਨ ਫੈਕਟਰੀ ਦੀ ਛੱਤ ਹੇਠਾਂ ਡਿੱਗ ਗਈ ਅਤੇ ਫੈਕਟਰੀ ਦੇ ਵਿੱਚ ਪਿਆ ਸਾਰਾ ਹੀ ਪਲਾਸਟਿਕ ਦਾ ਦਾਣਾ ਜਲ ਕੇ ਸਵਾਹ ਹੋ ਗਿਆ। ਪਲਾਸਟਿਕ ਦਾ ਸਮਾਨ ਹੋਣ ਕਰਕੇ ਅੱਗ ਤੇਜ਼ੀ ਦੇ ਨਾਲ ਫੈਲੀ ਬੀਤੀ ਰਾਤ ਬਾਰਿਸ਼ ਹੋਣ ਤੋਂ ਬਾਅਦ ਹਵਾ ਵੀ ਕਾਫੀ ਤੇਜ਼ ਚੱਲ ਰਹੀ ਸੀ। ਜਿਸ ਕਰਕੇ ਹਵ ਨਾਲ ਅੱਗ ਦੇ ਭਾਂਬੜ ਤੇਜ਼ੀ ਦੇ ਨਾਲ ਫੈਲ ਗਏ।
ਮੌਕੇ 'ਤੇ ਅੱਗ ਬੁਝਾਓ ਅਮਲੇ ਦੀਆਂ 10 ਤੋਂ ਵੱਧ ਗੱਡੀਆਂ ਨੇ ਅੱਗ ਉੱਤੇ ਕਾਬੂ ਪਾਇਆ। ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਫੈਕਟਰੀ ਦੇ ਵਿੱਚ ਪਿਆ ਸਮਾਨ ਸੜ ਕੇ ਜ਼ਰੂਰ ਸਵਾਹ ਹੋ ਗਿਆ ਜਿਸ ਦਾ ਲੱਖਾਂ ਰੁਪਏ ਨੁਕਸਾਨ ਦੱਸਿਆ ਜਾ ਰਿਹਾ ਹੈ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਨਹੀਂ ਪਤਾ ਲੱਗ ਸਕਿਆ ਹੈ ਪਰ ਮੁੱਢਲੀ ਜਾਂਚ 'ਚ ਸੂਤਰਾਂ ਮੁਤਾਬਕ ਇਹ ਸਾਹਮਣੇ ਆਇਆ ਹੈ ਕਿ ਕਿਸੇ ਪਟਾਕੇ ਦੀ ਚੰਗਿਆੜੀ ਫੈਕਟਰੀ ਵਿੱਚ ਡਿੱਗਣ ਕਰਕੇ ਇਹ ਅੱਗ ਲੱਗੀ ਹੋ ਸਕਦੀ ਹੈ। ਜਿਸ ਦੀ ਜਾਂਚ ਕੀਤੀ ਜਾ ਰਹੀ।
ਫੈਕਟਰੀ ਦੀ ਛੱਤ ਡਿੱਗੀ: ਫਾਇਰ ਬ੍ਰਿਗੇਡ ਨੇ ਲਗਭਗ ਦੋ ਘੰਟੇ ਦੀ ਸਖ਼ਤ ਮਸ਼ੱਕਤ ਤੋਂ ਬਾਅਦ ਅੱਗ ਉੱਤੇ ਕਾਬੂ ਪਾਇਆ, ਫੈਕਟਰੀ ਦੀ ਛੱਤ ਟੀਨ ਦੀ ਬਣੀ ਸੀ ਜਿਸ ਕਰਕੇ ਉਹ ਸੇਕ ਨਾ ਸਹਾਰਦੀ ਹੋਈ ਹੈ ਢੇਰੀ ਹੋ ਗਈ ਪਰ ਇਸ ਦੌਰਾਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਫੈਕਟਰੀ ਵਿੱਚ ਫਾਇਰ ਸੇਫਟੀ ਦਾ ਕੋਈ ਪ੍ਰਬੰਧ ਸੀ ਜਾਂ ਨਹੀਂ ਇਸ ਸਬੰਧੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਮੌਕੇ ਉੱਤੇ ਪਹੁੰਚੇ ਥਾਣਾ ਫੋਕਲ ਪੁਆਇੰਟ ਦੇ ਪੁਲਿਸ ਮੁਲਾਜ਼ਮ ਜਗਬੀਰ ਸਿੰਘ ਨੇ ਦੱਸਿਆ ਕਿ ਪਾਰਸ ਨਾਂ ਦੀ ਪਲਾਸਟਿਕ ਦੇ ਦਾਣੇ ਦੀ ਇਹ ਫੈਕਟਰੀ ਹੈ, ਜਿਸ ਵਿੱਚ ਭਿਆਨਕ ਅੱਗ ਲੱਗੀ। ਉਹਨਾਂ ਕਿਹਾ ਕਿ ਫੈਕਟਰੀ ਦੀ (The roof of the factory collapsed) ਛੱਤ ਡਿੱਗ ਗਈ ਹੈ। ਫਿਲਹਾਲ ਕਿਸੇ ਦੇ ਵੀ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਹੈ। ਫੈਕਟਰੀ ਦੇ ਵਿੱਚ ਜਿਸ ਵੇਲੇ ਅੱਗ ਲੱਗੀ ਉਸ ਵੇਲੇ ਫੈਕਟਰੀ ਖਾਲੀ ਸੀ, ਉਹਨਾਂ ਕਿਹਾ ਕਿ ਫੈਕਟਰੀ ਵਿੱਚ ਅੱਗ ਕਿਉਂ ਲੱਗੀ ਇਸ ਦੀ ਜਾਂਚ ਕੀਤੀ ਜਾ ਰਹੀ ਹੈ, ਫਿਲਹਾਲ ਅੱਗ ਉੱਤੇ ਕਾਬੂ ਪਾਇਆ ਜਾ ਰਿਹਾ ਹੈ ਅਤੇ ਕਾਫੀ ਹੱਦ ਤੱਕ ਅੱਗ ਬੁਝਾ ਦਿੱਤੀ ਗਈ ਹੈ।
ਕਾਬਿਲੇਗੌਰ ਹੈ ਕਿ ਲੁਧਿਆਣਾ ਵਿੱਚ ਦਿਵਾਲੀ ਵਾਲੇ ਦਿਨ ਅਤੇ ਦਿਵਾਲੀ ਤੋਂ ਇਕ ਦਿਨ ਪਹਿਲਾਂ ਅੱਗ ਲੱਗਣ ਦੇ ਇੰਨੇ ਜ਼ਿਆਦਾ ਮਾਮਲੇ ਸਾਹਮਣੇ ਆਉਂਦੇ ਹਨ, ਜਿੰਨੇ ਕਿ ਪੂਰੇ ਇੱਕ ਸਾਲ ਦੇ ਵਿੱਚ ਵੀ ਨਹੀਂ ਆਉਂਦੇ। ਖਾਸ ਕਰਕੇ ਫੈਕਟਰੀਆਂ ਵਾਲੇ ਇਲਾਕੇ ਵਿੱਚ ਪਟਾਕੇ ਚੱਲਣ ਕਰਕੇ ਤੁਰੰਤ ਅੱਗ ਫੈਲ ਜਾਂਦੀ ਹੈ ਕਿਉਂਕਿ ਕਈ ਫੈਕਟਰੀਆਂ ਵਿੱਚ ਪਲਾਸਟਿਕ ਅਤੇ ਗੱਤੇ ਦਾ ਸਮਾਨ ਬਣਾਇਆ ਜਾਂਦਾ ਹੈ ਅਤੇ ਕਈ ਫੈਕਟਰੀਆਂ ਕਾਗਜ਼ (Ludhiana Factory) ਦਾ ਇਸਤੇਮਾਲ ਕਰਦੀਆਂ ਹਨ।
ਫੈਕਟਰੀਆਂ ਦੇ ਵਿੱਚ ਕੈਮੀਕਲ ਦੀ ਵਰਤੋਂ: ਲੁਧਿਆਣਾ ਵਿੱਚ ਵੱਡੀ ਗਿਣਤੀ ਅੰਦਰ ਹੋਜਰੀ ਫੈਕਟਰੀਆਂ ਹਨ ਜਿੱਥੇ ਕੋਟਨ ਦੀ ਵਰਤੋਂ ਕੀਤੀ ਜਾਂਦੀ ਹੈ। ਕਈ ਫੈਕਟਰੀਆਂ ਦੇ ਵਿੱਚ ਕੈਮੀਕਲ ਆਦਿ ਦੀ ਵੀ ਵਰਤੋਂ ਕੀਤੀ ਜਾਂਦੀ ਹੈ, ਜਿਸ ਕਰਕੇ ਛੋਟੀ ਜਿਹੀ ਚੰਗਿਆੜੀ ਵੀ ਅੱਗ ਦਾ ਭਾਂਬੜ ਬਣ ਜਾਂਦੀ ਹੈ ਅਤੇ ਲੱਖਾਂ ਕਰੋੜਾਂ ਰੁਪਏ ਦਾ ਨੁਕਸਾਨ ਹੋ ਜਾਂਦਾ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਜ਼ਰੂਰ ਇਸ ਦਿਵਾਲੀ ਉੱਤੇ ਦੋ ਘੰਟੇ ਹੀ ਪਟਾਕੇ ਚਲਾਉਣ ਦੀ ਮਨਜ਼ੂਰੀ ਦੇ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਅੱਗ ਲੱਗਣ ਦੀਆਂ ਅਜਿਹੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਇਜਾਫਾ ਹੁੰਦਾ ਹੈ, ਜਿਸ ਨਾਲ ਨਾ ਸਿਰਫ ਆਰਥਿਕ ਨੁਕਸਾਨ ਸਗੋਂ ਜਾਨੀ ਨੁਕਸਾਨ ਦਾ ਖਦਸ਼ਾ ਵੀ ਅਕਸਰ ਬਣਿਆ ਰਹਿੰਦਾ ਹੈ।