ਪੰਜਾਬ

punjab

ETV Bharat / state

ਜਾਣੋ ਕਿਉਂ ਝੱਲਣਾ ਪੈ ਰਿਹੈ ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਨੂੰ ਘਾਟਾ - ਲੁਧਿਆਣਾ

ਲੁਧਿਆਣਾ ਦੇ ਵਿੱਚ ਸਿਲਾਈ ਮਸ਼ੀਨ ਇੰਡਸਟਰੀ ਨੂੰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ। ਲੁਧਿਆਣਾ ਵਿੱਚ ਬਣੀਆਂ ਸਿਲਾਈ ਮਸ਼ੀਨਾਂ ਵੱਡੀ ਤਦਾਦ ਵਿੱਚ ਅਫ਼ਗਾਨਿਸਤਾਨ ਜਾਂਦੀਆਂ ਸਨ ਪਰ ਹੁਣ ਅਫ਼ਗਾਨਿਸਤਾਨ ਵਿੱਚ ਤਖ਼ਤਾ ਪਲਟਣ ਤੋਂ ਬਾਅਦ ਵਪਾਰ ਲਈ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ।

ਜਾਣੋ ਕਿਉਂ ਝੱਲਣਾ ਪੈ ਰਿਹਾ ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਨੂੰ ਘਾਟਾ
ਜਾਣੋ ਕਿਉਂ ਝੱਲਣਾ ਪੈ ਰਿਹਾ ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਨੂੰ ਘਾਟਾ

By

Published : Sep 6, 2021, 6:41 PM IST

ਲੁਧਿਆਣਾ: ਜ਼ਿਲ੍ਹੇ ਦੇ ਵਿੱਚ ਸਿਲਾਈ ਮਸ਼ੀਨ ਇੰਡਸਟਰੀ ਨੂੰ ਵੱਡਾ ਘਾਟਾ ਝੱਲਣਾ ਪੈ ਰਿਹਾ ਹੈ। ਲੁਧਿਆਣਾ ਵਿੱਚ ਬਣੀਆਂ ਸਿਲਾਈ ਮਸ਼ੀਨਾਂ ਵੱਡੀ ਤਦਾਦ ਵਿੱਚ ਅਫ਼ਗਾਨਿਸਤਾਨ ਜਾਂਦੀਆਂ ਸਨ ਪਰ ਹੁਣ ਅਫ਼ਗਾਨਿਸਤਾਨ ਵਿੱਚ ਤਖ਼ਤਾ ਪਲਟਣ ਤੋਂ ਬਾਅਦ ਵਪਾਰ ਲਈ ਹਾਲਾਤ ਬਹੁਤ ਖ਼ਰਾਬ ਹੋ ਗਏ ਹਨ।

ਜਿਸ ਕਰਕੇ ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਨੂੰ 40 ਫੀਸਦੀ ਦਾ ਨੁਕਸਾਨ ਹੋਇਆ ਹੈ। ਲੁਧਿਆਣਾ ਦੀ ਸਿਲਾਈ ਮਸ਼ੀਨ ਦੀ ਅਫ਼ਗਾਨਿਸਤਾਨ ਵਿੱਚ ਵੱਡੀ ਡਿਮਾਂਡ ਸੀ ਕਿਉਂਕਿ ਉੱਥੇ ਮਸ਼ੀਨੀ ਕੰਮ ਜ਼ਿਆਦਾਤਰ ਲੁਧਿਆਣਾ ਦੀ ਬਣੀਆਂ ਮਸ਼ੀਨਾਂ ਤੋਂ ਹੀ ਹੁੰਦਾ ਸੀ।

ਜਾਣੋ ਕਿਉਂ ਝੱਲਣਾ ਪੈ ਰਿਹਾ ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਨੂੰ ਘਾਟਾ

ਲੁਧਿਆਣਾ ਸਿਲਾਈ ਮਸ਼ੀਨ ਇੰਡਸਟਰੀ ਦੇ ਪ੍ਰਧਾਨ ਜਗਵੀਰ ਸਿੰਘ ਸੋਖੀ ਨੇ ਕਿਹਾ ਕਿ 1.5 ਲੱਖ ਦੇ ਕਰੀਬ ਸਿਲਾਈ ਮਸ਼ੀਨਾਂ ਅਫ਼ਗਾਨਿਸਤਾਨ ਸਪਲਾਈ ਹੁੰਦੀਆਂ ਸਨ ਪਰ ਅਫ਼ਗਾਨਿਸਤਾਨ ਵਿੱਚ ਬਣੇ ਹਾਲਾਤ ਕਰਕੇ ਲੁਧਿਆਣਾ ਸਿਲਾਈ ਮਸ਼ੀਨ ਇੰਡਸਟਰੀ ਨੂੰ 40 ਫ਼ੀਸਦੀ ਘਾਟਾ ਪਿਆ ਹੈ।

ਉਨ੍ਹਾਂ ਕਿਹਾ ਕਿ ਕੱਚੇ ਮਾਲ ਦੀਆਂ ਕੀਮਤਾਂ ਖਾਸ ਕਰਕੇ ਸਟੀਲ ਪਹਿਲਾਂ ਹੀ ਮਹਿੰਗਾ ਹੁੰਦਾ ਜਾ ਰਿਹਾ ਹੈ ਅਤੇ ਹੁਣ ਆਸ ਸੀ ਕਿ ਲੁਧਿਆਣਾ ਦੀ ਸਿਲਾਈ ਮਸ਼ੀਨ ਇੰਡਸਟਰੀ ਪ੍ਰਫੁਲਿਤ ਹੋਵੇਗੀ ਪਰ ਸਰਕਾਰ ਨੇ ਉਨ੍ਹਾਂ ਦੀ ਬਾਂਹ ਨਹੀਂ ਫੜੀ, ਸਗੋਂ ਕਰੋਨਾ 'ਚ ਹੋਏ ਨੁਕਸਾਨ ਦੀ ਭਰਪਾਈ ਦੀ ਉਮੀਦ ਵੀ ਟੁੱਟ ਗਈ ਹੈ। ਉਨ੍ਹਾਂ ਨੇ ਕਿਹਾ ਕਿ ਅਫ਼ਗਾਨਿਸਤਾਨ ਦੇ ਵਪਾਰੀ ਪੇਮੈਂਟ ਨੂੰ ਲੈ ਕੇ ਕਾਫ਼ੀ ਇਮਾਨਦਾਰ ਸਨ ਪਰ ਹੁਣ ਜੋ ਅਫ਼ਗਾਨਿਸਤਾਨ ਦੇ ਹਾਲਾਤ ਹਨ ਉਹ ਵਪਾਰ ਲਈ ਚੰਗਾ ਨਹੀਂ ਹੈ।

ਇਹ ਵੀ ਪੜ੍ਹੋ:ਪੰਜਾਬ ’ਚ ਵਧੇ ਡਰਾਈ ਫ਼ਰੂਟ ਦੇ ਭਾਅ, ਜਾਣੋ ਕਿਉਂ

ABOUT THE AUTHOR

...view details