ਲੁਧਿਆਣਾ:ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਲਈ ਬੀਤੇ ਦਿਨੀਂ ਵੋਟਿੰਗ ਹੋ ਚੁੱਕੀ ਹੈ। ਪੰਜਾਬ ਦੇ ਵਿੱਚ ਓਵਰਆਲ 71.95 ਫ਼ੀਸਦੀ ਵੋਟਿੰਗ ਹੋਈ ਹੈ। ਜੇਕਰ ਗੱਲ ਲੁਧਿਆਣਾ ਹੀ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਓਵਰਆਲ 68 ਫ਼ੀਸਦੀ ਦੇ ਕਰੀਬ ਵੋਟਿੰਗ ਹੋਈ ਹੈ। ਖੰਨਾ ਦੇ ਵਿੱਚ 74.41 ਫੀਸਦੀ ਸਮਰਾਲਾ ਦੇ ਵਿੱਚ 75.49 ਸਾਹਨੇਵਾਲ ਦੇ ਵਿੱਚ 67.43 ਫ਼ੀਸਦੀ ਵੋਟਿੰਗ ਹੋਈ ਹੈ।
ਜਾਣੋ:ਲੁਧਿਆਣਾ 'ਚ ਘੱਟ ਵੋਟਿੰਗ ਹੋਣ 'ਤੇ ਵੱਖ ਵੱਖ ਲੀਡਰਾਂ ਨੇ ਕੀ ਕਿਹਾ ਜਦੋਂਕਿ ਦੂਜੇ ਪਾਸੇ ਲੁਧਿਆਣਾ ਪੂਰਬੀ ਦੇ ਵਿੱਚ 66.23 ਫ਼ੀਸਦੀ ਲੁਧਿਆਣਾ ਦੱਖਣੀ ਦੇ ਵਿੱਚ 59.04 ਫ਼ੀਸਦੀ ਆਤਮ ਨਗਰ ਦੇ ਵਿੱਚ 61.25 ਫ਼ੀਸਦੀ ਵੋਟਿੰਗ ਹੋਈ। ਇਸੇ ਤਰ੍ਹਾਂ ਲੁਧਿਆਣਾ ਸ਼ਹਿਰੀ ਇਲਾਕੇ ਵਿਚ ਜ਼ਿਆਦਾਤਰ ਘੱਟ ਹੀ ਵੋਟਿੰਗ ਹੀ ਹੋਈ।
ਸਿਆਸੀ ਆਗੂਆਂ ਦਾ ਕਹਿਣਾ ਹੈ ਕਿ ਜੇਕਰ ਵੋਟਿੰਗ ਘੱਟ ਹੁੰਦੀ ਹੈ ਤਾਂ ਇਸ ਦਾ ਫ਼ਾਇਦਾ ਜ਼ਿਆਦਾਤਰ ਸੱਤਾ ਧਿਰ ਨੂੰ ਹੁੰਦਾ ਹੈ। ਪਰ ਇਹ ਹੁਣ ਦਸ ਮਾਰਚ ਨੂੰ ਸਾਫ ਹੋਵੇਗਾ ਕਿ ਇਸ ਦਾ ਫ਼ਾਇਦਾ ਜਾਂ ਨੁਕਸਾਨ ਕਿਸ ਨੂੰ ਹੁੰਦਾ ਹੈ।
ਬਦਲਾਅ ਦੀ ਰਾਜਨੀਤੀ
ਆਮ ਆਦਮੀ ਪਾਰਟੀ (Aam Aadmi Party) ਲਗਾਤਾਰ ਬਦਲਾਅ ਦੀ ਰਾਜਨੀਤੀ ਦੀ ਗੱਲਾਂ ਕਰਦੀ ਰਹੀ ਹੈ। ਆਮ ਆਦਮੀ ਪਾਰਟੀ (Aam Aadmi Party) ਦਾ ਕਹਿਣਾ ਸੀ ਕਿ ਲੋਕ ਬਦਲਾਅ ਦੀ ਰਾਜਨੀਤੀ ਚਾਹੁੰਦੇ ਹਨ ਪਰ ਬੀਤੀਆਂ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੀ ਵੈੱਬਸਾਈਟ ਅਤੇ ਉਦੋਂ 77 ਫ਼ੀਸਦੀ ਦੇ ਕਰੀਬ ਵੋਟਿੰਗ ਹੋਈ ਸੀ ਜੋ ਕਿ ਇਸ ਵਾਰ ਨਾਲੋਂ ਜ਼ਿਆਦਾ ਸੀ। ਪਰ ਹੁਣ ਵੋਟਿੰਗ ਪੰਜ ਫ਼ੀਸਦੀ ਦੇ ਕਰੀਬ ਘੱਟ ਹੋਈ ਹੈ। ਆਮ ਆਦਮੀ ਪਾਰਟੀ (Aam Aadmi Party) ਨੂੰ ਇਸ ਦਾ ਫ਼ਾਇਦਾ ਹੁੰਦਾ ਹੈ ਜਾਂ ਨੁਕਸਾਨ ਇਹ ਕਹਿਣਾ ਬਹੁਤ ਮੁਸ਼ਕਿਲ ਹੈ।
ਘੱਟ ਵੋਟਿੰਗ 'ਤੇ ਸਿਆਸੀ ਲੀਡਰਾਂ ਦਾ ਤਰਕ
ਵੋਟਿੰਗ ਨੂੰ ਲੈ ਕੇ ਸਿਆਸੀ ਲੀਡਰਾਂ ਦਾ ਆਪੋ ਆਪਣਾ ਵੱਖਰਾ ਵੱਖਰਾ ਤਰਕ ਹੈ। ਭਾਜਪਾ ਦਾ ਕਹਿਣਾ ਹੈ ਕਿ ਭਾਜਪਾ ਨੇ ਮੁਫ਼ਤਖੋਰੀ ਦੀ ਰਾਜਨੀਤੀ ਨਹੀਂ ਕੀਤੀ। ਜਦੋਂ ਕਿ ਦੂਜੇ ਪਾਸੇ ਬਾਕੀ ਪਾਰਟੀਆਂ ਲਗਾਤਾਰ ਮੁਫ਼ਤਖੋਰੀ ਦੀ ਰਾਜਨੀਤੀ ਦੀਆਂ ਗੱਲਾਂ ਕਰਦੀਆਂ ਰਹੀਆਂ ਹਨ। ਜਿਸ ਦਾ ਸਿੱਧਾ ਨੁਕਸਾਨ ਵੋਟਿੰਗ ਤੇ ਪਿਆ ਹੈ। ਉਨ੍ਹਾਂ ਨੇ ਕਿਹਾ ਕਿ ਲੋਕ ਜਾਣਦੇ ਨੇ ਕਿ ਜਿੰਨਾ ਪੰਜਾਬ ਦੇ ਸਿਰ ਕਰਜ਼ਾ ਹੈ ਉਸ ਮੁਤਾਬਕ ਮੁਫ਼ਤ ਦੀ ਰਾਜਨੀਤੀ ਦੇ ਦਾਅਵੇ ਕਰਨ ਵਾਲਿਆਂ ਦੇ ਦਾਅਵਿਆਂ ਦੀ ਫੂਕ ਹੀ ਨਿਕਲੇਗੀ।
ਜਦੋਂ ਕਿ ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਲੀਡਰ ਮਹੇਸ਼ਇੰਦਰ ਗਰੇਵਾਲ (Maheshinder Grewal) ਨੇ ਕਿਹਾ ਕਿ ਕਾਂਗਰਸ (Congress) ਦੇ ਖ਼ਿਲਾਫ਼ ਵੀ ਵੋਟਿੰਗ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਘੱਟ ਵੋਟਿੰਗ ਦਾ ਕਾਰਨ ਚੋਣ ਕਮਿਸ਼ਨ ਦੀ ਸਖ਼ਤੀ ਸੀ। ਚੋਣ ਕਮਿਸ਼ਨ (Election Commission) ਨੇ ਜਾਅਲੀ ਵੋਟਾ ਨਹੀਂ ਪੈਣ ਦਿੱਤੀਆਂ ਜਿਸ ਕਰਕੇ ਵੋਟਾਂ ਹਿਸਾਬ ਦੀਆਂ ਪਈਆਂ ਹਨ।
ਉੱਥੇ ਹੀ ਦੂਜੇ ਪਾਸੇ ਆਮ ਆਦਮੀ ਪਾਰਟੀ (Aam Aadmi Party) ਦੇ ਸੀਨੀਅਰ ਲੀਡਰ ਗੁਰਪ੍ਰੀਤ ਗੋਗੀ (Gurpreet Gogi) ਨੇ ਦਾਅਵਾ ਕੀਤਾ ਹੈ ਕਿ ਘੱਟ ਵੋਟਿੰਗ ਦਾ ਕੋਈ ਫਰਕ ਨਹੀਂ ਪੈਂਦਾ ਲੋਕ ਬਦਲਾਅ ਦੀ ਰਾਜਨੀਤੀ ਚਾਹੁੰਦੇ ਨੇ ਇਸ ਦਾ ਫ਼ਾਇਦਾ ਆਮ ਆਦਮੀ ਪਾਰਟੀ (Aam Aadmi Party) ਨੂੰ ਹੀ ਹੋਵੇਗਾ।
ਇਹ ਵੀ ਪੜ੍ਹੋ:-ਰਾਮ ਰਹੀਮ ਨੂੰ ਖਾਲਿਸਤਾਨੀ ਸਮੱਰਥਕਾ ਤੋਂ ਖਤਰਾ, ਫਰਲੋ ਤੋਂ ਬਾਅਦ ਮਿਲੀ ਜ਼ੈੱਡ ਪਲੱਸ ਸੁਰੱਖਿਆ