ਲੁਧਿਆਣਾ: ਅਕਸਰ ਹੀ ਕਹਿੰਦੇ ਹਨ ਕਿ ਕਈ ਵਾਰ ਕੁਦਰਤ ਦੀ ਮਾਰ ਕਿਸੇ ਪਰਿਵਾਰ ਤੇ ਇਸ ਕਦਰ ਕਹਿਰ ਬਣ ਕੇ ਗੁਜ਼ਰਦੀ ਹੈ ਕਿ ਪਰਿਵਾਰ ਨੂੰ ਜ਼ਿੰਦਗੀ ਜਿਊਣਾ ਵੀ ਮੁਸ਼ਕਿਲ ਹੋ ਜਾਂਦਾ ਹੈ। ਅਜਿਹਾ ਹੀ ਇੱਕ ਪਰਿਵਾਰ ਲੁਧਿਆਣਾ ਦੇ ਕੋਟ ਮੰਗਲ ਦੇ ਰਹਿਣ ਵਾਲੇ ਮੁਨੀਸ਼ ਮਿੱਤਲ ਦਾ ਹੈ।
ਦਰਦ ਬੇਵਸੀ ਲਚਾਰੀ ਦੀ ਜਿੰਦਗੀ ਜੀ ਰਿਹਾ ਇਹ ਪਰਿਵਾਰ - ਬੱਚਿਆਂ ਦੇ ਇਲਾਜ
ਲੁਧਿਆਣਾ ਦੇ ਕੋਟ ਮੰਗਲ ਦੇ ਰਹਿਣ ਵਾਲਾ ਇੱਕ ਪਰਿਵਾਰ ਮੁਨੀਸ਼ ਮਿੱਤਲ ਦਾ ਹੈ। ਜਿਸ ਦੀਆਂ ਦੋਵੇਂ ਬੱਚੀਆਂ ਜਨਮ ਤੋਂ ਵੇਖ ਨਹੀਂ ਸਕਦੀਆਂ ਜੋ ਪੂਰੀ ਤਰ੍ਹਾਂ ਬਲਾਈਂਡ ਹਨ। ਇਸ ਲੋੜਵੰਦ ਪਰਿਵਾਰ ਲਈ ਬੱਚੀਆ ਦੇ ਪਿਤਾ 'ਤੇ ਈਟੀਵੀ ਭਾਰਤ ਦਾਨੀ ਸੱਜਣਾਂ 'ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕਰਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੇ ਇਲਾਜ ਲਈ ਮਦਦ ਮਿਲ ਸਕੇ।
ਜਿਸ ਦੀਆਂ ਦੋਵੇਂ ਬੱਚੀਆਂ ਜਨਮ ਤੋਂ ਵੇਖ ਨਹੀਂ ਸਕਦੀਆਂ ਜੋ ਪੂਰੀ ਤਰ੍ਹਾਂ ਬਲਾਈਂਡ ਹਨ। ਆਪਣੀਆਂ ਬੱਚੀਆਂ ਦੀ ਅੱਖਾਂ ਦੀ ਮੰਨਤ ਮੰਗਣ ਲਈ ਜਦੋਂ ਉਹ ਚਿੰਤਪੁਰਨੀ ਗਏ ਤਾਂ ਰਸਤੇ 'ਚ ਆਉਂਦਿਆ ਇੱਕ ਸੜਕ ਹਾਦਸੇ 'ਚ ਬੱਚਿਆਂ ਦੀ ਮਾਂ ਵੀ ਚੱਲੀ ਗਈ, ਅੱਖਾਂ ਤਾਂ ਕੀ ਮਿਲਣੀਆਂ ਸਨ, ਪ੍ਰਮਾਤਮਾ ਨੇ ਦੋਵੇਂ ਬੱਚੀਆਂ ਦਾ ਸਹਾਰਾ ਵੀ ਉਨ੍ਹਾਂ ਤੋਂ ਖੋਹ ਲਿਆ।
ਜਿਸ ਤੋਂ ਬਾਅਦ ਦੋਵੇਂ ਬੱਚੀਆਂ ਚੱਲਣੋਂ ਫਿਰਨੋਂ ਵੀ ਰਹਿ ਗਈਆਂ। ਬੱਚੀਆਂ ਦੇ ਪਿਤਾ ਮਨੀਸ਼ ਮਿੱਤਲ ਨੇ ਦੱਸਿਆ, ਕਿ ਜੋ ਭਾਣਾ ਉਸ ਦੇ ਪਰਿਵਾਰ ਨਾਲ ਵਾਪਰਿਆ ਹੈ ਉਹ ਕਿਸੇ ਹੋਰ ਨਾਲ ਨਾ ਵਾਪਰੇ। ਦੂਜੇ ਪਾਸੇ ਬੱਚੀਆਂ ਦੇ ਮਾਮਾ ਜੀ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਦੇ ਜਾਣ ਤੋਂ ਬਾਅਦ ਪਰਿਵਾਰ ਜਿਨ੍ਹਾਂ ਹਾਲਾਤਾਂ ਚੋਂ ਲੰਘ ਰਿਹਾ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੇ। ਇਸ ਲੋੜਵੰਦ ਪਰਿਵਾਰ ਲਈ ਬੱਚੀਆ ਦੇ ਪਿਤਾ 'ਤੇ ਈਟੀਵੀ ਭਾਰਤ ਦਾਨੀ ਸੱਜਣਾਂ 'ਤੇ ਸਮਾਜ ਸੇਵੀ ਸੰਸਥਾਵਾਂ ਤੋਂ ਮਦਦ ਦੀ ਅਪੀਲ ਕਰਦਾ ਹੈ ਤਾਂ ਜੋ ਇਨ੍ਹਾਂ ਬੱਚਿਆਂ ਦੇ ਇਲਾਜ ਲਈ ਮਦਦ ਮਿਲ ਸਕੇ।