ਪੰਜਾਬ

punjab

ETV Bharat / state

ਕੁੱਝ ਘੰਟਿਆਂ ਦੇ ਮੀਂਹ ਨੇ ਖੋਲੀ ਸਮਾਰਟ ਸਿਟੀ ਦੀ ਪੋਲ - ਮੀਂਹ ਨੇ ਖੋਲੀ ਸਮਾਰਟ ਸਿਟੀ ਦੀ ਪੋਲ

ਕੁੱਝ ਘੰਟੇ ਪਏ ਲਗਾਤਾਰ ਮੀਂਹ ਨੇ ਸ਼ਹਿਰ ਦੇ ਹਾਲਾਤ ਖ਼ਰਾਬ ਕਰ ਦਿੱਤੇ ਜਿਸ ਕਾਰਨ ਸੜਕਾਂ 'ਤੇ ਪਾਣੀ ਇੱਕਠਾ ਹੋ ਗਿਆ ਹੈ। ਮੀਂਹ ਦਾ ਪਾਣੀ ਇਕੱਠਾ ਹੋਣ ਕਰੇਕ ਲੋਕਾਂ ਲਈ ਲੰਘਣਾ ਵੀ ਔਖਾ ਹੋ ਗਿਆ ਹੈ। ਭਾਰੀ ਮੀਂਹ ਕਾਰਨ ਸੜਕਾਂ 'ਤੇ ਭਰੇ ਪਾਣੀ ਨੇ ਲੋਕਾਂ ਦਾ ਜੀਵਨ ਪ੍ਰਭਾਵਿਤ ਕਰ ਦਿੱਤਾ ਹੈ।

ਫ਼ੋਟੋ

By

Published : Aug 1, 2019, 6:00 PM IST

ਲੁਧਿਆਣਾ: 2 ਘੰਟੇ ਪਏ ਲਗਾਤਾਰ ਮੀਂਹ ਨੇ ਸ਼ਹਿਰ ਦੇ ਹਾਲਾਤ ਖ਼ਰਾਬ ਕਰ ਦਿੱਤੇ। ਭਾਰੀ ਮੀਂਹ ਕਾਰਨ ਸੜਕਾਂ 'ਤੇ ਪਾਣੀ ਇਕੱਠਾ ਹੋ ਗਿਆ ਹੈ। ਇੱਕ ਪਾਸੇ ਜਿੱਥੇ ਮੀਂਹ ਨੇ ਬੁੱਢੇ ਨਾਲੇ ਨੂੰ ਓਵਰ ਫਲੋ ਕਰਨ ਤੋਂ ਬਾਅਦ ਲੋਕਾਂ ਦੇ ਘਰਾਂ 'ਚ ਕਹਿਰ ਮਚਾ ਰੱਖਿਆ ਹੈ ਉੱਥੇ ਹੀ ਲੁਧਿਆਣਾ ਸ਼ਹਿਰ 'ਚ ਪਏ ਭਾਰੀ ਮੀਂਹ ਨੇ ਲੋਕਾਂ ਦੀਆਂ ਦਿੱਕਤਾਂ ਵਧਾ ਦਿੱਤੀਆਂ ਹਨ।

ਕੁੱਝ ਘੰਟਿਆਂ ਦੇ ਮੀਂਹ ਨੇ ਖੋਲੀ ਸਮਾਰਟ ਸਿਟੀ ਦੀ ਪੋਲ

ਪੱਖੋਵਾਲ ਰੋਡ 'ਤੇ ਸਥਿਤ ਫ਼ਿਰੋਜ਼ਪੁਰ ਗਾਂਧੀ ਮਾਰਕੀਟ ਵਿੱਚ ਮੀਂਹ ਕਰਕੇ ਇੱਕਠੇ ਹੋਏ ਪਾਣੀ ਨੇ ਲੋਕਾਂ ਲਈ ਮੁਸ਼ਕਲਾਂ ਖੜੀਆਂ ਕਰ ਦਿੱਤੀਆਂ ਹਨ। ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਅੱਗੇ ਵੀ ਕਾਫ਼ੀ ਪਾਣੀ ਜਮਾਂ ਹੋਣ ਕਰਕੇ ਹਾਲਾਤ ਖ਼ਰਾਬ ਗੋ ਗਏ ਹਨ। ਇੱਕ ਪਾਸੇ ਲੁਧਿਆਣਾ ਨੂੰ ਸਮਾਰਟ ਸਿਟੀ ਦਾ ਦਰਜਾ ਮਿਲਿਆ ਹੋਇਆ ਹੈ ਪਰ ਦੂਸਰੇ ਪਾਸੇ ਸਿਰਫ਼ ਕੁਝ ਘੰਟਿਆਂ ਦੇ ਮੀਂਹ ਨੇ ਸ਼ਹਿਰ ਦੇ ਹਾਲਾਤ ਬੱਦ ਤੋਂ ਬਦਤਰ ਕਰ ਦਿੱਤੇ ਹਨ।

ਮੀਂਹ ਦਾ ਪਾਣੀ ਇਕੱਠਾ ਹੋਣ ਕਰੇਕ ਲੋਕਾਂ ਲਈ ਲੰਘਣਾ ਵੀ ਔਖਾ ਹੋ ਗਿਆ ਹੈ। ਟ੍ਰੈਫਿਕ ਨੂੰ ਵੀ ਬਰੇਕਾਂ ਲੱਗ ਗਈਆਂ ਹਨ ਜਿਸ ਕਰਕੇ ਲੋਕ ਖੱਜਲ ਖੁਆਰ ਹੋ ਰਹੇ ਹਨ। ਸ਼ਹਿਰ ਦੇ ਪੌਸ਼ ਇਲਾਕਿਆਂ ਵਿੱਚ ਪਾਣੀ ਇਸ ਕਦਰ ਇਕੱਠਾ ਹੋਇਆ ਹੈ ਕਿ ਸਮਾਰਟ ਸਿਟੀ ਲੁਧਿਆਣਾ ਦੀ ਪੋਲ ਖੁੱਲ੍ਹਦੀ ਦਿਖਾਈ ਦੇ ਰਹੀ ਹੈ। ਕੁੱਝ ਘੰਟੇ ਪਏ ਮੀਂਹ ਨੇ ਇਹ ਦੱਸ ਦਿੱਤਾ ਹੈ ਕਿ ਸਰਕਾਰ ਵਿਕਾਸ ਦੇ ਕੰਮਾਂ ਨੂੰ ਲੈ ਕੇ ਕਿੰਨੇ ਪਾਣੀ 'ਚ ਹੈ।

ABOUT THE AUTHOR

...view details