ਲੁਧਿਆਣਾ: ਤਾਜਪੁਰ ਪਿੰਡ ਦੇ ਵਿੱਚ ਸਥਿਤ ਗਰੇਵਾਲ ਮਾਰਕੀਟ ਦੇ ਅੰਦਰ ਦੇਰ ਰਾਤ ਗੁੰਡਾਗਰਦੀ ਦਾ ਨੰਗਾ ਨਾਚ ਵੇਖਣ ਨੂੰ ਮਿਲਿਆ। ਜਦੋਂ ਅੱਧਾ ਦਰਜਨ ਤੋਂ ਵੱਧ ਹਥਿਆਰਬੰਦ ਹਮਲਾਵਰਾਂ ਵੱਲੋਂ ਦੁਕਾਨਦਾਰ ਉੱਤੇ ਹਮਲਾ ਕਰ ਦਿੱਤਾ ਗਿਆ। ਇਸ ਹਮਲੇ ਵਿੱਚ ਦੁਕਾਨ ਦਾ ਕਰਿੰਦਾ ਅਤੇ ਮਾਲਿਕ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਇਹ ਪੂਰਾ ਝਗੜਾ ਮਹਿਜ਼ ਪੰਜ ਰੁਪਏ ਦੇ ਪਿੱਛੇ ਹੋਇਆ ਦੱਸਿਆ ਜਾ ਰਿਹਾ ਹੈ। ਮੁਲਜ਼ਮ ਗ੍ਰਾਹਕ ਪੰਜ ਰੁਪਏ ਉਧਾਰ ਮੰਗ ਰਿਹਾ ਸੀ ਜਦੋਂ ਕਿ ਦੁਕਾਨਦਾਰ ਮੁਤਾਬਿਕ ਉਹ ਪਹਿਲਾਂ ਵੀ ਪੰਜ ਰੁਪਏ ਦਾ ਉਧਾਰ ਕਰਕੇ ਗਿਆ ਸੀ, ਦੁਕਾਨਦਾਰ ਦੇ ਮਨਾ ਕਰਨ ਉੱਤੇ ਉਹ ਭੜਕ ਗਿਆ ਅਤੇ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਦੁਕਾਨ ਉੱਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਦੇ ਨਾਲ ਦੁਕਾਨਦਾਰ ਅਤੇ ਉਸ ਦੀ ਦੁਕਾਨ ਉੱਤੇ ਕੰਮ ਕਰਨ ਵਾਲੇ ਕਰਿੰਦੇ ਦੀ ਬੁਰੀ ਤਰ੍ਹਾਂ ਕੁੱਟ ਮਾਰ ਕੀਤੀ ਗਈ।
ਗੁੰਡਾਗਰਦੀ ਦੇ ਖ਼ਿਲਾਫ ਕੋਈ ਕਾਰਵਾਈ ਨਹੀਂ:ਦੁਕਾਨਦਾਰ ਨੇ ਇਨਸਾਫ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵੀ ਇਸ ਮਾਮਲੇ ਦੇ ਵਿੱਚ ਕੋਈ ਕਾਰਵਾਈ ਨਹੀਂ ਕਰ ਰਹੀ ਅਤੇ ਨਾ ਹੀ ਹਾਲੇ ਤੱਕ ਕਿਸੇ ਨੂੰ ਕਾਬੂ ਕੀਤਾ ਗਿਆ ਹੈ। ਦੁਕਾਨਦਾਰ ਨੇ ਦੱਸਿਆ ਕਿ 10 ਦੇ ਕਰੀਬ ਲੋਕਾਂ ਨੇ ਤੇਜ਼ਧਾਰ ਹਥਿਆਰਾਂ ਅਤੇ ਪੱਥਰਾਂ ਨਾਲ ਉਸ ਉੱਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਨੂੰ ਕਈ ਸਟਾਂ ਲੱਗੀਆਂ ਹਨ। ਉਨ੍ਹਾਂ ਕਿਹਾ ਕਿ ਹਾਲੇ ਤੱਕ ਪੁਲਿਸ ਨੇ ਇਸ ਗੁੰਡਾਗਰਦੀ ਦੇ ਖ਼ਿਲਾਫ ਕੋਈ ਕਾਰਵਾਈ ਨਹੀਂ ਕੀਤੀ।
- ਲੋੜਵੰਦਾਂ ਨੂੰ ਘਰ ਬਣਾਉਣ ਲਈ ਸੀਐੱਮ ਮਾਨ ਨੇ ਵੰਡੀ 101 ਕਰੋੜ ਰੁਪਏ ਦੀ ਰਾਸ਼ੀ, ਕਿਹਾ- ਨਹੀਂ ਕੀਤਾ ਕੋਈ ਅਹਿਸਾਨ ਇਹ ਸਰਕਾਰ ਦੀ ਡਿਊਟੀ
- ਸਾਈਬਰ ਠੱਗ ਅੱਤਵਾਦੀ ਸੰਗਠਨਾਂ ਦੇ ਖਾਤੇ 'ਚ ਭੇਜ ਰਹੇ ਕ੍ਰਿਪਟੋ ਕਰੰਸੀ ਦੇ ਪੈਸੇ, CID ਨੇ ਭਾਰਤੀ ਸਾਈਬਰ ਕ੍ਰਾਈਮ ਸੈਂਟਰ ਤੋਂ ਮੰਗੀ ਮਦਦ
- ਜਗਤਾਰ ਸਿੰਘ ਹਵਾਰਾ ਨੂੰ ਵਿਅਕਤੀਗਤ ਤੌਰ 'ਤੇ ਅਦਾਲਤ 'ਚ ਪੇਸ਼ ਕਰਨ ਦੇ ਹੁਕਮ, ਹੁਣ ਤੱਕ ਹੁੰਦੀ ਰਹੀ ਵੀਡੀਓ ਕਾਨਫਰੰਸਿੰਗ ਰਾਹੀਂ ਪੇਸ਼ੀ, ਜਾਣੋਂ ਕਿਉਂ