ਲੁਧਿਆਣਾ:ਭਾਰਤੀ ਕਿਸਾਨ ਯੂਨੀਅਨ ਕਾਦੀਆਂ (Indian Kisan Union Kadian) ਵੱਲੋਂ ਲੁਧਿਆਣਾ ਸਥਿਤ ਵੇਰਕਾ ਮਿਲਕ ਪ੍ਰੋਡਕਟ ਪਲਾਂਟ (Farmers protest over milk prices in Ludhiana) ਦੇ ਬਾਹਰ ਫੈਟ ਦੀਆਂ ਕੀਮਤਾਂ ਦੀ ਅਦਾਇਗੀ ਨਾ ਕਰਨ ਨੂੰ ਲੈ ਕੇ ਪੱਕਾ ਮੋਰਚਾ ਲਾ (Farmers strike in Ludhiana) ਦਿੱਤਾ ਹੈ।
ਕਿਸਾਨਾਂ ਨੇ ਕਿਹਾ ਕਿ ਮਈ ਮਹੀਨੇ ਅੰਦਰ ਪੀ. ਡੀ. ਐਫ਼. ਏ ਨਾਲ ਸਰਕਾਰ ਨੇ ਵਾਅਦਾ ਕੀਤਾ ਸੀ ਕਿ ਉਹ ਕਿਸਾਨਾਂ ਨੂੰ ਫੈਟ ਲਈ 55 ਰੂਪਏ ਪ੍ਰਤੀ ਕਿੱਲੋ ਅਦਾ ਕਰਨਗੇ। ਜਿੰਨ੍ਹਾਂ ਵਿਚੋਂ 20 ਰੁਪਏ ਸਰਕਾਰੀ ਏਜੰਸੀ ਮਾਰਕਫੈੱਡ ਨੇ ਦੇਣੇ ਸੀ ਜਦੋਂ ਕੇ 35 ਰੁਪਏ ਸਰਕਾਰ ਨੇ ਅਦਾ ਕਰਨੇ ਸਨ ਮਾਰਕਫੈੱਡ ਨੇ ਆਪਣੀ ਅਦਾਇਗੀ ਕਰ ਦਿਤੀ ਪਰ ਸਰਕਾਰ ਵਲੋਂ ਕਿਸਾਨਾਂ ਨੂੰ ਅਦਾਇਗੀ ਨਾ ਕਰਨ ਕਰਕੇ ਇਹ ਪੱਕਾ ਮੋਰਚਾ ਲਾਇਆ ਗਿਆ ਹੈ।
ਲੁਧਿਆਣਾ ਵਿੱਚ ਕਿਸਾਨਾਂ ਨੇ ਲਾਇਆ ਪੱਕਾ ਮੋਰਚਾ
ਕਿਸਾਨਾਂ ਨੇ ਕਿਹਾ ਕੇ ਸਾਨੂੰ ਨਾ ਤਾਂ ਦੁੱਧ ਦੀ ਅਦਾਇਗੀ ਸਹੀ ਢੰਗ ਨਾਲ ਕੀਤੀ ਜਾ ਰਹੀ ਹੈ ਅਤੇ ਉਲਟਾ ਸਾਨੂੰ ਲੰਪੀ ਸਕਿਨ ਬਿਮਾਰੀ ਦੀ ਮਾਰ ਪਈ ਹੈ। ਜਿਸ ਨਾਲ ਕਿਸਾਨਾਂ ਦੇ ਪਸ਼ੂ ਮਰ ਰਹੇ ਨੇ ਦੁੱਧ ਘੱਟ ਰਿਹਾ ਹੈ। ਉਨ੍ਹਾਂ ਪਰ ਇਸ ਦੇ ਬਾਵਜੂਦ ਕਿਸਾਨਾਂ ਨੂੰ ਅਦਾਇਗੀ ਨਹੀਂ ਕੀਤੀ ਜਾ ਰਹੀ ਜਿਸ ਕਰਕੇ ਉਨ੍ਹਾਂ ਨੇ ਵੇਰਕਾ ਲੁਧਿਆਨਾ ਦੇ ਬਾਹਰ ਪੱਕਾ ਮੋਰਚਾ ਲਾ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਜਦੋਂ ਤੱਕ ਸਰਕਾਰ ਸਹੀ ਢੰਗ ਨਾਲ ਅਦਾਇਗੀ ਨਹੀਂ ਕਰਦੀ ਸਾਡੇ ਵਲੋਂ ਪ੍ਰਦਰਸ਼ਨ ਜਾਰੀ ਰਹੇਗਾ।
ਕਿਸਾਨਾਂ ਵੱਲੋਂ ਵੇਰਕਾ ਮਿਲਕ ਪਲਾਂਟ ਦੇ ਬਾਹਰ ਪੱਕਾ ਟੈਂਟ ਲਗਾ ਲਿਆ ਗਿਆ ਹੈ ਅਤੇ ਰੋਟੀ ਲੰਗਰ ਦਾ ਪ੍ਰਬੰਧ ਵੀ ਕਰ ਲਿਆ ਗਿਆ ਹੈ। ਇਹ ਧਾਰਨਾ ਹੁਣ ਦਿਨ ਰਾਤ ਅਣਮਿੱਥੇ ਸਮੇਂ ਲਈ ਚੱਲੇਗਾ, ਦਿੱਲੀ ਪੱਕੇ ਮੋਰਚੇ ਤੋਂ ਬਾਅਦ ਕਿਸਾਨ ਜਥੇਬੰਦੀਆਂ ਦਾ ਇਹ ਪਹਿਲਾ ਪੱਕਾ ਮੋਰਚਾ ਹੈ ਉਧਰ ਸੁਰੱਖਿਆ ਦੇ ਵੀ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ:ਖ਼ਰਾਬ ਫ਼ਸਲ ਅਤੇ ਕਰਜੇ ਤੋਂ ਪ੍ਰੇਸ਼ਾਨ ਕਿਸਾਨ ਨੇ ਕੀਤੀ ਖੁਦਕਸ਼ੀ, ਪਰਿਵਾਰ ਵੱਲੋਂ ਮੁਆਵਜੇ ਦੀ ਮੰਗ