ਪੰਜਾਬ

punjab

ETV Bharat / state

ਪਿਗ ਫਾਰਮਿੰਗ ਐਸੋਸੀਏਸ਼ਨ ਦੀਆਂ ਚੋਣਾਂ ਨੂੰ ਲੈ ਕੇ ਵੈਟਨਰੀ ਯੂਨੀਵਰਸਿਟੀ 'ਚ ਇਕੱਠੇ ਹੋਏ ਕਿਸਾਨ - Pig Farmers protest

ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਪੰਜਾਬ ਭਰ ਦੇ ਸੂਰ ਪਾਲਣ ਕਰਨ ਵਾਲੇ ਕਿਸਾਨ ਇਕੱਠੇ ਹੋਏ। ਉਨ੍ਹਾਂ ਨੇ ਪ੍ਰਧਾਨਗੀ ਦੀ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ। ਕਿਸਾਨਾਂ ਨੇ ਕਿਹਾ ਕਿ ਬੀਤੇ 12 ਸਾਲ ਤੋਂ ਐਸੋਸੀਏਸ਼ਨ ਦਾ ਇੱਕੋ ਹੀ ਪ੍ਰਧਾਨ ਹੈ, ਜੋ ਲੋਕਾਂ ਦੀ ਲੁੱਟ ਖਸੁੱਟ ਕਰ ਰਿਹਾ ਹੈ।

GADVASU

By

Published : Sep 6, 2019, 8:16 AM IST

ਲੁਧਿਆਣਾ: ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿੱਚ ਪੰਜਾਬ ਭਰ ਤੋਂ ਪਿਗਰੀ ਫਾਰਮ ਚਲਾਉਣ ਵਾਲੇ ਕਿਸਾਨ ਇਕੱਤਰ ਹੋਏ। ਇਸ ਮੌਕੇ ਕਿਸਾਨਾਂ ਨੇ ਯੂਨੀਵਰਸਿਟੀ ਦੇ ਬਾਹਰ ਧਰਨੇ ਦਿੰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਸੁਖਵਿੰਦਰ ਕੋਟਲੀ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਦੇ ਨਾਲ ਹੀ, ਉਨ੍ਹਾਂ ਨੇ ਪ੍ਰਧਾਨਗੀ ਦੀ ਚੋਣ ਮੁੜ ਤੋਂ ਕਰਵਾਉਣ ਦੀ ਮੰਗ ਕੀਤੀ।

ਵੇਖੋ ਵੀਡੀਓ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿਗਰੀ ਫਾਰਮ ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਬੀਤੇ ਇੱਕ ਦਹਾਕੇ ਤੋਂ ਇੱਕੋ ਹੀ ਪ੍ਰਧਾਨ ਐਸੋਸੀਏਸ਼ਨ ਉੱਤੇ ਕਬਜ਼ਾ ਕਰ ਕੇ ਬੈਠਾ ਹੈ ਤੇ ਉਹ ਲੁੱਟ ਖਸੁੱਟ ਕਰ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਹੁਣ ਤੱਕ ਲੱਖਾਂ ਰੁਪਏ ਦਾ ਘੋਟਾਲਾ ਵੀ ਕਰ ਚੁੱਕਾ ਹੈ।

ਇਹ ਵੀ ਪੜ੍ਹੋ: ਬਟਾਲਾ ਧਮਾਕੇ ਨੂੰ ਲੈ ਕੇ ਭਗਵੰਤ ਮਾਨ ਨੇ ਸੂਬਾ ਸਰਕਾਰ ਨੂੰ ਘੇਰਿਆ

ਜਸਵੀਰ ਸਿੰਘ ਸੋਹੀ ਨੇ ਕਿਹਾ ਕਿ ਸੁਖਵਿੰਦਰ ਕੋਟਲੀ ਰਾਮ ਦੇ ਵਿਰੁੱਧ ਪੰਜਾਬ ਭਰ ਤੋਂ ਪ੍ਰਧਾਨਗੀ ਦੀ ਚੋਣ ਮੁੜ ਕਰਵਾਉਣ ਦੀ ਮੰਗ ਚੁੱਕੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਵੀ ਸੀਨੀਅਰਾਂ ਨੂੰ ਭਰੋਸਾ ਦਿਵਾਇਆ ਹੈ ਕਿ ਜਲਦ ਹੀ ਪ੍ਰਧਾਨਗੀ ਦੀ ਚੋਣ ਮੁੜ ਤੋਂ ਪਾਰਦਰਸ਼ੀ ਢੰਗ ਨਾਲ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਵਿੱਚ 500 ਤੋਂ ਵੱਧ ਮੈਂਬਰ ਹਨ, ਜੋ ਸਾਰੇ ਹੀ ਪ੍ਰਧਾਨ ਤੋਂ ਦੁਖੀ ਹਨ। ਉਨ੍ਹਾਂ ਕਿਹਾ ਕਿ ਜੇਕਰ ਜਲਦ ਹੀ ਚੋਣਾਂ ਨਾ ਕਰਵਾਈਆਂ ਤਾਂ ਉਹ ਇਸ ਵਿਰੁੱਧ ਤੇਜ਼ ਸੰਘਰਸ਼ ਵਿੱਢਣਗੇ।

ABOUT THE AUTHOR

...view details