ਪੰਜਾਬ

punjab

ETV Bharat / state

ਕਿਸਾਨ ਅੰਦੋਲਨ ਖ਼ਤਮ: ਇਸ ਦਿਨ ਤੋਂ ਖੁੱਲ੍ਹਣਗੇ ਟੋਲ ਪਲਾਜ਼ਾ, ਢਿੱਲੀ ਹੋਵੇਗੀ ਜੇਬ - ਲਾਡੋਵਾਲ ਟੋਲ ਪਲਾਜ਼ਾ 15 ਦਸੰਬਰ ਤੋਂ ਸ਼ੁਰੂ

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਵੱਡਾ ਟੋਲ ਪਲਾਜ਼ਾ ਅਤੇ ਮਹਿੰਗਾ ਟੋਲ ਪਲਾਜ਼ਾ ਹੈ, ਜਿਸ ਨੂੰ ਸ਼ੁਰੂ ਕਰਨ ਦੀਆਂ ਤਿਆਰੀਆਂ (toll plaza collection to be start) ਸ਼ੁਰੂ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ 15 ਦਸੰਬਰ ਨੂੰ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਤੋਂ ਬਾਅਦ ਟੋਲ ਪਲਾਜ਼ਾ ਖਾਲੀ ਕਰ ਦੇਣਗੇ। ਜਿਸ ਤੋਂ ਬਾਅਦ 15 ਦੀ ਅੱਧੀ ਰਾਤ ਜਾਂ ਅਗਲੇ ਦਿਨ ਸਵੇਰ ਤੋਂ ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਜਾਵੇਗਾ।

ਲਾਡੋਵਾਲ ਟੋਲ ਪਲਾਜ਼ਾ 15 ਦਸੰਬਰ ਤੋਂ ਸ਼ੁਰੂ
ਲਾਡੋਵਾਲ ਟੋਲ ਪਲਾਜ਼ਾ 15 ਦਸੰਬਰ ਤੋਂ ਸ਼ੁਰੂ

By

Published : Dec 11, 2021, 3:32 PM IST

ਲੁਧਿਆਣਾ:ਕਿਸਾਨਾਂ ਦੀਆਂ ਸਾਰੀਆਂ ਮੰਗਾਂ 'ਤੇ ਕੇਂਦਰ ਸਰਕਾਰ ਦੀ ਸਹਿਮਤੀ ਤੋਂ ਬਾਅਦ ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨਾਂ ਦਾ ਧਰਨਾ ਮੁਲਤਵੀ ਕਰ ਦਿੱਤਾ ਹੈ। ਕਿਸਾਨਾਂ ਦੀ ਘਰ ਵਾਪਸੀ ਹੋਣੀ ਸ਼ੁਰੂ ਹੋ ਗਈ ਹੈ। ਜਿਸ ਤੋਂ ਬਾਅਦ ਹੁਣ ਟੋਲ ਪਲਾਜ਼ਾ ਵਾਲਿਆਂ ਨੇ ਵੀ ਆਪਣੀਆਂ ਤਿਆਰੀਆਂ ਖਿੱਚ ਲਈਆਂ ਹਨ।

ਤਿੰਨ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਵੱਲੋਂ 1 ਸਾਲ ਤੋਂ ਵੀ ਜਿਆਦਾ ਸਮੇਂ ਤੱਕ ਅੰਦੋਲਨ ਜਾਰੀ ਰੱਖਿਆ ਪਰ ਹੁਣ ਜਿਵੇਂ ਹੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਈਆਂ ਹਨ ਤਾਂ ਉਨ੍ਹਾਂ ਵੱਲੋਂ ਅੰਦੋਲਨ ਮੁਲਤਵੀ ਕਰ ਘਰ ਵਾਪਸ ਜਾਇਆ ਜਾ ਰਿਹਾ ਹੈ। ਦੂਜੇ ਪਾਸੇ ਪੰਜਾਬ ਦੇ ਵਿੱਚ ਵੱਖ-ਵੱਖ ਥਾਵਾਂ ’ਤੇ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਸੀ ਜੋ ਕਿ ਹੁਣ ਖਤਮ ਹੋਣ ਵਾਲਾ ਹੈ।

ਲਾਡੋਵਾਲ ਟੋਲ ਪਲਾਜ਼ਾ 15 ਦਸੰਬਰ ਤੋਂ ਸ਼ੁਰੂ

ਪੰਜਾਬ ਦੇ ਅੰਦਰ ਟੋਲ ਪਲਾਜ਼ਾ ’ਚ ਵੀ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿੱਥੇ ਹੁਣ ਕਿਸਾਨਾਂ ਵੱਲੋਂ ਆਪਣਾ ਧਰਨਾ ਚੁੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਿਸ ਤੋਂ ਬਾਅਦ ਹੁਣ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਹੋਵੇਗੀ ਅਤੇ ਟੋਲ ਪਲਾਜ਼ਿਆਂ ਤੇ ਟੋਲ ਅਦਾ ਕਰਨਾ ਹੋਵੇਗਾ। ਹਾਲਾਂਕਿ ਬੀਤੇ ਇੱਕ ਸਾਲ ਦੇ ਦੌਰਾਨ ਟੋਲ ਪਲਾਜ਼ਾ ਮੁਫਤ ਸੀ।

ਗੱਲ ਕੀਤੀ ਜਾਵੇ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੀ ਤਾਂ ਲਾਡੋਵਾਲ ਟੋਲ ਪਲਾਜ਼ਾ ਪੰਜਾਬ ਦਾ ਸਭ ਤੋਂ ਵੱਡਾ ਟੋਲ ਪਲਾਜ਼ਾ ਅਤੇ ਮਹਿੰਗਾ ਟੋਲ ਪਲਾਜ਼ਾ ਹੈ, ਜਿੱਥੇ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਕਿਸਾਨ ਜਥੇਬੰਦੀਆਂ 15 ਦਸੰਬਰ ਨੂੰ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਉਣ ਤੋਂ ਬਾਅਦ ਟੋਲ ਪਲਾਜ਼ਾ ਖਾਲੀ ਕਰ ਦੇਣਗੇ। ਜਿਸ ਤੋਂ ਬਾਅਦ 15 ਦੀ ਅੱਧੀ ਰਾਤ ਜਾਂ ਅਗਲੇ ਦਿਨ ਸਵੇਰ ਤੋਂ ਟੋਲ ਪਲਾਜ਼ਾ ਸ਼ੁਰੂ ਕਰ ਦਿੱਤਾ ਜਾਵੇਗਾ।

ਦੱਸ ਦਈਏ ਕਿ ਟੋਲ ਪਲਾਜ਼ਾ ਦੇ ਖੁੱਲ੍ਹਣਸਾਰ ਹੀ ਲੋਕਾਂ ਨੂੰ ਆਪਣੀ ਜੇਬ ਢਿੱਲੀ ਕਰਨੀ ਪਵੇਗੀ। ਕਿਉਂਕਿ ਲਾਡੋਵਾਲ ਟੋਲ ਪਲਾਜ਼ਾ ਦੀ ਕੀਮਤ ਪੰਜ ਰੁਪਏ ਵਧਾ ਦਿੱਤੀ ਗਈ ਹੈ ਕਾਰਾਂ ਲਈ ਪੰਜ ਰੁਪਏ ਪਰ ਰੂਟ ਅਤੇ ਵੱਡੀਆਂ ਗੱਡੀਆਂ ਲਈ ਦੱਸ ਰੁਪਏ ਪ੍ਰਤੀ ਰੂਟ ਵਧਾਇਆ ਗਿਆ ਹੈ। ਟੋਲ ਪਲਾਜ਼ਾ ਸਟਾਫ ਵੱਲੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਅਤੇ ਜਲਦ ਲੋਕਾਂ ਨੂੰ ਹੁਣ ਜੇਬ ਢਿੱਲੀ ਕਰਨੀ ਹੋਵੇਗੀ।

ਇਹ ਵੀ ਪੜੋ:ਕਰਨਾਲ ਸੜਕ ਹਾਦਸਾ: ਅੰਦੋਲਨ ਤੋਂ ਘਰ ਜਾ ਰਹੇ 2 ਕਿਸਾਨ ਸੜਕ ਹਾਦਸੇ ਦਾ ਸ਼ਿਕਾਰ

ABOUT THE AUTHOR

...view details