ਲੁਧਿਆਣਾ:ਲੁਧਿਆਣਾ ਰਾਮਗੜ੍ਹੀਆ ਸਮਾਜ ਵਲੋਂ ਅੱਜ (ਸ਼ਨੀਵਾਰ) ਵਿਸ਼ਵਕਰਮਾ ਦਿਵਸ ਨੂੰ ਸਮਰਪਿਤ ਸਮਾਗਮ ਦਾ ਪ੍ਰਬੰਧ ਕਰਵਾਇਆ ਗਿਆ। ਜਿੱਥੇ ਹਰਿਆਣਾ ਤੋਂ ਭਾਜਪਾ ਦੇ ਮੈਂਬਰ ਪਾਰਲੀਮੈਂਟ ਰਾਮ ਚੰਦਰ ਜਾਂਗੜਾ ਅਤੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਨਾਲ ਲੁਧਿਆਣਾ ਦੀ ਭਾਜਪਾ ਦੀ ਲੀਡਰਸ਼ਿਪ ਪਹੁੰਚੇ।
ਇਸ ਦੌਰਾਨ ਗੁਰੂ ਨਾਨਕ ਭਵਨ(Guru Nanak Bhavan) ਦੇ ਬਾਹਰ ਕੁਝ ਕੁ ਕਿਸਾਨਾਂ ਨੇ ਭਾਜਪਾ ਦੇ ਖਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਛੇਤੀ ਕਾਨੂੰਨ ਰੱਦ ਕਰਨ ਦੀ ਮੰਗ ਵੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਿਥੇ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਪੈਟਰੋਲ ਡੀਜ਼ਲ ਤੇ ਰਾਹਤ ਦਿੱਤੀ ਗਈ ਹੈ, ਹੁਣ ਪੰਜਾਬ ਸਰਕਾਰ(Government of Punjab) ਰਾਹਤ ਕਿਉਂ ਨਹੀਂ ਦੇ ਰਹੀ।
ਮੁੱਖ ਮੰਤਰੀ ਚੰਨੀ ਨੂੰ ਲੈ ਕੇ ਉਹਨਾਂ ਕਿਹਾ ਕਿ ਉਨ੍ਹਾਂ ਦੀ ਕਾਰਗੁਜ਼ਾਰੀ ਕਿਹੋ ਜਿਹੀ ਹੈ, ਇਸ ਸੰਬੰਧੀ ਤਾਂ ਕਾਂਗਰਸ ਦੇ ਪ੍ਰਧਾਨ ਖੁਦ ਹੀ ਦੱਸ ਦਿੰਦੇ ਹਨ। ਕਿਸੇ ਹੋਰ ਨੂੰ ਕਹਿਣ ਦੀ ਲੋੜ ਨਹੀਂ।
ਉਧਰ ਦੂਜੇ ਪਾਸੇ ਵਿਸ਼ੇਸ਼ ਤੌਰ 'ਤੇ ਸਮਾਗਮ 'ਚ ਸ਼ਿਰਕਤ ਕਰਨ ਪਹੁੰਚੇ, ਹਰਿਆਣਾ ਤੋਂ ਭਾਜਪਾ ਦੀ ਰਾਜ ਸਭਾ ਮੈਂਬਰ ਰਾਮਚੰਦਰ ਨੇ ਕਿਹਾ ਕਿ ਜੋ ਵੀ ਕਿਸਾਨ ਧਰਨੇ ਦੇ ਰਹੇ ਹਨ। ਉਨ੍ਹਾਂ ਨੂੰ ਗੁੰਮਰਾਹ ਕੀਤਾ ਗਿਆ ਹੈ, ਉਨ੍ਹਾਂ ਇਹ ਵੀ ਕਿਹਾ ਕਿ ਸਭ ਕਾਂਗਰਸ ਵੱਲੋਂ ਕਰਵਾਇਆ ਜਾ ਰਿਹਾ ਹੈ।