ਪੰਜਾਬ

punjab

ETV Bharat / state

ਦੁੱਧ ਦੀ ਕੀਮਤ ਵਧਾਉਣ ਦੀ ਮੰਗ ਨੂੰ ਲੈ ਕੇ ਕਿਸਾਨਾਂ ਵੱਲੋਂ ਦੁੱਧ ਉਤਪਾਦਕ ਕੰਪਨੀ ਖ਼ਿਲਾਫ਼ ਪ੍ਰਦਰਸ਼ਨ - demand for milk price hike

ਕਿਸਾਨਾਂ ਦਾ ਕਹਿਣਾ ਸੀ ਕਿ ਇਹ ਦੁੱਧ ਉਤਪਾਦਕ ਪਦਾਰਥ ਬਣਾਉਣ ਵਾਲੀ ਕੰਪਨੀ ਹੈ ਅਤੇ ਇਹ ਕਿਸਾਨਾਂ ਤੋਂ ਦੁੱਧ ਲੈ ਲੈਂਦੇ ਹਨ ਪਰ ਬਾਕੀ ਕੰਪਨੀਆਂ ਨਾਲੋਂ ਦੁੱਧ ਦੀ ਕੀਮਤ ਘੱਟ ਦੇ ਰਹੇ ਹਨ।

ਦੁੱਧ ਦੀ ਕੀਮਤ ਵਧਾਉਣ ਦੀ ਮੰਗ
ਦੁੱਧ ਦੀ ਕੀਮਤ ਵਧਾਉਣ ਦੀ ਮੰਗ

By

Published : Oct 10, 2021, 7:31 AM IST

ਲੁਧਿਆਣਾ: ਇਥੋਂ ਦੇ ਫੋਕਲ ਪੁਆਇੰਟ ਸਥਿਤ ਇੱਕ ਦੁੱਧ ਉਤਪਾਦਕ ਕੰਪਨੀ ਖ਼ਿਲਾਫ਼ ਪੰਜਾਬ ਭਰ ਤੋਂ ਆਏ ਕਿਸਾਨਾਂ ਵੱਲੋਂ ਦੁੱਧ ਦੀ ਕੀਮਤ ਵਧਾਉਣ ਦੀ ਮੰਗ ਨੂੰ ਲੈ ਕੇ ਜੰਮ ਕੇ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਸੈਂਕੜੇ ਦੀ ਸੰਖਿਆ ਵਿੱਚ ਪਹੁੰਚੇ ਕਿਸਾਨਾਂ ਵੱਲੋਂ ਕੰਪਨੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਕਈ ਘੰਟੇ ਤੱਕ ਫੈਕਟਰੀ ਦੇ ਬਾਹਰ ਧਰਨਾ ਵੀ ਦਿੱਤਾ ਗਿਆ।

ਇਸ ਮੌਕੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਸੀ ਕਿ ਇਹ ਦੁੱਧ ਉਤਪਾਦਕ ਪਦਾਰਥ ਬਣਾਉਣ ਵਾਲੀ ਕੰਪਨੀ ਹੈ ਅਤੇ ਇਹ ਕਿਸਾਨਾਂ ਤੋਂ ਦੁੱਧ ਲੈ ਲੈਂਦੇ ਹਨ ਪਰ ਬਾਕੀ ਕੰਪਨੀਆਂ ਨਾਲੋਂ ਦੁੱਧ ਦੀ ਕੀਮਤ ਘੱਟ ਦੇ ਰਹੇ ਹਨ।

ਦੁੱਧ ਦੀ ਕੀਮਤ ਵਧਾਉਣ ਦੀ ਮੰਗ

ਇਹ ਵੀ ਪੜ੍ਹੋ:ਅੱਜ ਕਿਸਾਨ ਦਿਖਾਉਂਣਗੇ ਆਪਣੀ ਤਾਕਤ, ਆਹ ਸ਼ਹਿਰ 'ਚ ਪਵੇਗਾ ਪੂਰਾ ਗਾਹ!

ਇਸ ਸੰਬੰਧ 'ਚ ਕੰਪਨੀ ਦੇ ਪ੍ਰਸ਼ਾਸਨ ਨਾਲ ਕਈ ਵਾਰੀ ਗੱਲਬਾਤ ਕੀਤੀ ਜਾ ਚੁੱਕੀ ਹੈ ਪਰ ਫਿਰ ਵੀ ਉਨ੍ਹਾਂ ਸਹੀ ਕੀਮਤ ਨਹੀਂ ਦਿੱਤੀ ਗਈ ਜਿਸ ਨੂੰ ਲੈ ਕੇ ਪੰਜਾਬ ਭਰ ਤੋਂ ਆਏ ਕਿਸਾਨਾਂ ਵੱਲੋਂ ਦੁੱਧ ਉਤਪਾਦਕ ਫੈਕਟਰੀ ਦੇ ਬਾਹਰ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਉਨ੍ਹਾਂ ਨੇ ਕਿਹਾ ਕਿ ਜੋ ਬਾਕੀ ਕੰਪਨੀਆਂ ਰੇਟ ਦੇ ਰਹੀਆਂ ਹਨ, ਇਹ ਕੰਪਨੀ ਉਨ੍ਹਾਂ ਨੂੰ ਉਸ ਨਾਲੋਂ ਘੱਟ ਰੇਟ ਦੇ ਰਹੀ ਹੈ।

ਉੱਥੇ ਹੀ ਦੁੱਧ ਉਤਪਾਦਕ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਨੇ ਇਨ੍ਹਾਂ ਕਿਸਾਨਾਂ ਦੇ ਨਾਲ ਸਮਝੌਤਾ ਹੋਣ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਜੋ ਉਨ੍ਹਾਂ ਦੀਆਂ ਮੰਗਾਂ ਸਨ, ਉਨ੍ਹਾਂ ਨੂੰ ਸੁਣ ਲਿਆ ਹੈ, ਜਿਸ ਵਿੱਚੋਂ ਕਈ ਉਨ੍ਹਾਂ ਦੀਆਂ ਮੰਗਾਂ ਮੰਨ ਲਈਆਂ ਗਈਆਂ ਹਨ ਅਤੇ ਦੁੱਧ ਉਤਪਾਦਕ ਕੰਪਨੀ ਅਤੇ ਕਿਸਾਨਾਂ ਵਿਚਕਾਰ ਹੁਣ ਸਮਝੌਤਾ ਹੋ ਗਿਆ।

ਇਹ ਵੀ ਪੜ੍ਹੋ: ਲਖੀਮਪੁਰ ਖੀਰੀ ਹਿੰਸਾ ਮਾਮਲਾ: 12 ਘੰਟੇ ਦੀ ਪੁੱਛਗਿੱਛ ਮਗਰੋਂ ਆਸ਼ੀਸ਼ ਮਿਸ਼ਰਾ ਗ੍ਰਿਫ਼ਤਾਰ

ABOUT THE AUTHOR

...view details