ਪੰਜਾਬ

punjab

ETV Bharat / state

ਕਿਸਾਨਾਂ ਨੇ ਅੱਜ ਫੇਰ ਘੇਰਿਆ ਸੁਖਬੀਰ ਬਾਦਲ, ਦਿਖਾਈਆਂ ਕਾਲੀਆਂ ਝੰਡੀਆਂ - ਸ੍ਰੋਮਣੀ ਅਕਾਲੀ ਦਲ

ਲੁਧਿਆਣਾ ਆਊਟਰ ਤੇ ਸ਼ਹਿਰ ਤੋਂ ਲਗਪਗ 15 ਕਿਲੋਮੀਟਰ ਦੂਰ ਪਿੰਡ ਲੁਹਾਰਾਂ ਨੇੜੇ ਅਕਾਲੀ ਦਲ ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ ਦੇ ਹੱਕ ਚ ਚੋਣ ਪ੍ਰਚਾਰ ਕਰਨ ਪਹੁੰਚੇ ਸੁਖਬੀਰ ਬਾਦਲ ਦਾ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ।

ਕਿਸਾਨਾਂ ਨੇ ਅੱਜ ਫੇਰ ਘੇਰਿਆ ਸੁਖਬੀਰ ਬਾਦਲ
ਕਿਸਾਨਾਂ ਨੇ ਅੱਜ ਫੇਰ ਘੇਰਿਆ ਸੁਖਬੀਰ ਬਾਦਲ

By

Published : Oct 16, 2021, 5:20 PM IST

Updated : Oct 16, 2021, 5:33 PM IST

ਲੁਧਿਆਣਾ: ਲੁਧਿਆਣਾ ਆਊਟਰ ਤੇ ਸ਼ਹਿਰ ਤੋਂ ਲਗਪਗ 15 ਕਿਲੋਮੀਟਰ ਦੂਰ ਪਿੰਡ ਲੁਹਾਰਾਂ ਨੇੜੇ ਅਕਾਲੀ ਦਲ ਦੇ ਉਮੀਦਵਾਰ ਹੀਰਾ ਸਿੰਘ ਗਾਬੜੀਆ (Hira Singh Gabria) ਦੇ ਹੱਕ ਚ ਚੋਣ ਪ੍ਰਚਾਰ ਕਰਨ ਪਹੁੰਚੇ ਸ੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦਾ ਕੁਝ ਕਿਸਾਨ ਜਥੇਬੰਦੀਆਂ ਵੱਲੋਂ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ।

ਕਿਸਾਨਾਂ ਨੇ ਅੱਜ ਫੇਰ ਘੇਰਿਆ ਸੁਖਬੀਰ ਬਾਦਲ, ਦਿਖਾਈਆਂ ਕਾਲੀਆਂ ਝੰਡੀਆਂ
ਜਾਣਕਾਰੀ ਲਈ ਦੱਸ ਦੇਈਏ ਕਿ ਹੀਰਾ ਸਿੰਘ ਗਾਬੜੀਆ ਦੇ ਹੱਕ ਚ ਪ੍ਰਚਾਰ ਕਰਨ ਲਈ ਸੁਖਬੀਰ ਬਾਦਲ ਪਹੁੰਚੇ ਹੋਏ ਸਨ ਅਤੇ ਇਸ ਦੌਰਾਨ ਉਨ੍ਹਾਂ ਦੇ ਕਾਫਲੇ ਅੱਗੇ ਕੁੱਝ ਲੋਕਾਂ ਨੇ ਆ ਕੇ ਕਾਲੀਆਂ ਝੰਡੀਆਂ ਵਿਖਾਈਆਂ। ਇਸ ਦੌਰਾਨ ਸੁਖਬੀਰ ਬਾਦਲ ਦਾ ਕਾਫਲਾ ਉਥੋਂ ਤੇਜ਼ ਰਫ਼ਤਾਰ ਦੇ ਨਾਲ ਅੱਗੇ ਨਿਕਲ ਗਿਆ।

ਹਾਲਾਂਕਿ ਇਸ ਪੂਰੇ ਮਾਮਲੇ ਨੂੰ ਲੈ ਕੇ ਅਕਾਲੀ ਦਲ ਨੇ ਵਿਰੋਧੀ ਪਾਰਟੀਆਂ 'ਤੇ ਇਲਜ਼ਾਮ ਲਗਾਏ। ਲੁਧਿਆਣਾ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਗੋਸ਼ਾ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਲੁਧਿਆਣਾ ਦੇ ਵਿੱਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਇਸੇ ਤੋਂ ਡਰ ਕੇ ਬੈਂਸ ਭਰਾਵਾਂ ਵੱਲੋਂ, ਜਿਨ੍ਹਾਂ ਨੇ ਆਪਣੇ ਹਲਕਿਆਂ ਦੇ ਵਿੱਚ ਕੁੱਝ ਨਹੀਂ ਕੀਤਾ, ਉਨ੍ਹਾਂ ਨੇ ਆਪਣੇ ਚਮਚਿਆ ਕੋਲੋ ਅਕਾਲੀ ਦਲ ਦਾ ਵਿਰੋਧ ਕਰਵਾਇਆ ਹੈ।

ਇਹ ਵੀ ਪੜ੍ਹੋ:ਸਿੰਘੂ ਕਤਲ ਮਾਮਲਾ: ਮੁਲਜ਼ਮ ਸਰਬਜੀਤ ਦੀ ਪੱਗ ਉੱਤਰਨ ਸੱਚ!

Last Updated : Oct 16, 2021, 5:33 PM IST

ABOUT THE AUTHOR

...view details