ਲੁਧਿਆਣਾ:ਪੰਜਾਬ ਚ ਭਾਜਪਾ ਆਗੂਆਂ ਦਾ ਵਿਰੋਧ ਲਗਾਤਾਰ ਜਾਰੀ ਹੈ, ਲੁਧਿਆਣਾ 'ਚ ਵੀ ਮੰਗਲਵਾਰ ਭਾਜਪਾ ਮਹਿਲਾ ਮੋਰਚਾ ਕਾਰਜਕਾਰਨੀ ਦੀ ਹੋਟਲ ਨਾਥਪਾਲ 'ਚ ਚੱਲ ਰਹੀ, ਬੈਠਕ ਦੌਰਾਨ ਕਿਸਾਨਾਂ ਵੱਲੋ ਵਿਰੋਧ ਕੀਤਾ ਗਿਆ। ਜਿੱਥੇ ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ।
ਕਿਸਾਨਾਂ ਵੱਲੋ ਭਾਜਪਾ ਮਹਿਲਾ ਆਗੂ ਦਾ ਵਿਰੋਧ - ਪੁਲਿਸ ਫੋਰਸ
ਲੁਧਿਆਣਾ ਵਿੱਚ ਭਾਜਪਾ ਮਹਿਲਾ ਕਾਰਜਕਾਰਨੀ ਦੀ ਹੋਟਲ ਨਾਥਪਾਲ 'ਚ ਚੱਲ ਰਹੀ ਬੈਠਕ ਦੌਰਾਨ ਕਿਸਾਨਾਂ ਵੱਲੋ ਵਿਰੋਧ ਕੀਤਾ ਗਿਆ, ਜਿੱਥੇੇ ਭਾਰੀ ਪੁਲਿਸ ਫੋਰਸ ਤੈਨਾਤ ਕੀਤੀ ਗਈ।
ਕਿਸਾਨਾਂ ਵੱਲੋ ਭਾਜਪਾ ਮਹਿਲਾ ਆਗੂ ਦਾ ਵਿਰੋਧ
ਲੁਧਿਆਣਾ ਵਿੱਚ ਭਾਜਪਾ ਮਹਿਲਾ ਮੋਰਚਾ ਦੀ ਕੌਮੀ ਜਨਰਲ ਸਕੱਤਰ ਸੁਖਪ੍ਰੀਤ ਕੌਰ ਮੀਟਿੰਗ ਵਿੱਚ ਪਹੁੰਚੀ ਹੈ। ਕਿਸਾਨ ਹੋਟਲ ਨਾਗਪਾਲ ਦੇ ਬਾਹਰ ਪਹੁੰਚ ਗਏ ਹਨ। ਇਸ ਮੀਟਿੰਗ ਵਿੱਚ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵੀ ਮੌਜੂਦ ਹਨ।