ਖੰਨਾ: ਮਾਛੀਵਾੜਾ ਸਾਹਿਬ ਦੇ ਪਿੰਡ ਸਿਕੰਦਰਪੁਰ ਦੀ ਖੇਤੀਬਾੜੀ ਸਭਾ ਨੂੰ ਕਿਸਾਨਾਂ ਨੇ ਤਾਲਾ ਜੜ ਦਿੱਤਾ। ਸਕੱਤਰ ਦੀ ਚੋਣ ਨੂੰ ਲੈ ਕੇ ਕਿਸਾਨਾਂ ਦਾ ਗੁੱਸਾ ਭੜਕਿਆ। ਨਵੇਂ ਸਕੱਤਰ ਦੀ ਨਿਯੁਕਤੀ ਨੂੰ ਲੈ ਕੇ ਹੰਗਾਮਾ ਹੋਇਆ। ਕਿਸਾਨਾਂ ਨੇ ਨਾਅਰੇਬਾਜ਼ੀ ਵੀ ਕੀਤੀ। ਸਕੱਤਰ ਦੀ ਚੋਣ ਗਲਤ ਤਰੀਕੇ ਨਾਲ ਕਰਨ ਦਾ ਇਲਜ਼ਾਮ ਲਾਇਆ ਗਿਆ। ਸਕੱਤਰ ਦੇ ਅਹੁਦੇ ਲਈ ਮੁੜ ਚੋਣ ਕਰਵਾਉਣ ਦੀ ਮੰਗ ਕੀਤੀ ਗਈ।
ਸਕੱਤਰ ਦੀ ਚੋਣ ਉੱਤੇ ਵਿਵਾਦ: ਪਿੰਡ ਨੂਰਪੁਰ ਮੰਡ ਦੇ ਸਰਪੰਚ ਮਲਕੀਤ ਸਿੰਘ ਅਤੇ ਨੰਬਰਦਾਰ ਜੋਗਿੰਦਰ ਸਿੰਘ ਨੇ ਦੱਸਿਆ ਕਿ ਸਤਲੁਜ ਦਰਿਆ ਦੇ ਕੰਢੇ ਵਸੇ 7 ਪਿੰਡਾਂ ਦੀ ਕਿਸਾਨਾਂ ਦੀ ਖੇਤੀਬਾੜੀ ਸਭਾ ਪਿੰਡ ਸਿਕੰਦਰਪੁਰ ਵਿਖੇ ਬਣੀ ਹੈ। ਇਸ ਸਭਾ ਦਾ ਸਕੱਤਰ 8 ਡਾਇਰੈਕਟਰਾਂ ਨੂੰ ਗੁੰਮਰਾਹ ਕਰਕੇ ਨਿਯੁਕਤ ਕੀਤਾ ਗਿਆ। ਇਸ ਦਾ ਪਹਿਲੇ ਦਿਨ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ। ਸਹਿਕਾਰਤਾ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਸ਼ਿਕਾਇਤਾਂ ਭੇਜੀਆਂ ਗਈਆਂ ਸਨ। ਇਸ ਤੋਂ ਇਲਾਵਾ ਹਲਕਾ ਵਿਧਾਇਕ ਨਾਲ ਵੀ ਕਈ ਵਾਰ ਮੁਲਾਕਾਤ ਕੀਤੀ ਗਈ। ਸਾਰੇ ਇਹੀ ਕਹਿ ਕੇ ਪੱਲਾ ਝਾੜ ਰਹੇ ਹਨ ਕਿ ਚੋਣ ਕਾਗਜ਼ਾਂ 'ਚ ਸਹੀ ਤਰੀਕੇ ਨਾਲ ਹੈ। ਹੁਣ ਜਿਸ ਅਧਿਕਾਰੀ ਕੋਲ ਜਾਂਚ ਹੈ ਉਹ ਵੀ ਇਹੀ ਕਹਿ ਰਿਹਾ ਹੈ। ਇਹਨਾਂ ਨੂੰ ਇਨਸਾਫ ਦੀ ਉਮੀਦ ਨਹੀਂ ਹੈ। ਇਸ ਕਰਕੇ ਮਜ਼ਬੂਰੀ 'ਚ ਤਾਲਾ ਲਾਉਣਾ ਪਿਆ। ਸਕੱਤਰ ਦੀ ਚੋਣ ਮੁੜ ਪਾਰਦਰਸ਼ੀ ਢੰਗ ਨਾਲ ਕਰਵਾਉਣ ਦੀ ਮੰਗ ਕੀਤੀ ਗਈ।