ਲੁਧਿਆਣਾ:ਸੰਯੁਕਤ ਕਿਸਾਨ ਮੋਰਚਾ ਅਤੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵੱਲੋਂ ਲੁਧਿਆਣਾ ਦੇ ਦਫਤਰ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਕਿਸਾਨਾਂ ਨੇ ਐਮ.ਐਸ.ਪੀ., ਬਿਜਲੀ ਦੇ ਬਿੱਲਾਂ, ਲਖੀਮਪੁਰ ਖੀਰੀ, ਫਸਲ ਬੀਮਾ ਯੋਜਨਾ ਨੂੰ ਲੈ ਕੇ 15 ਤੋਂ 22 ਫਰਵਰੀ ਤੱਕ ਦਿੱਲੀ ਵਿਖੇ ਅੰਦੋਲਨ ਸ਼ੁਰੂ ਕਰਨ ਦੀ ਗੱਲ ਕੀਤੀ ਅਤੇ ਕਿਹਾ ਕਿ ਸਰਕਾਰ ਰਾਮਲੀਲਾ ਮੈਦਾਨ ਜਾਂ ਜੰਤਰ-ਮੰਤਰ 'ਚ ਜਗ੍ਹਾ ਦੇਵੇ ਤਾਂ ਜੋ ਉਹ ਸ਼ਾਂਤੀਮਈ ਤੌਰ ਉੱਤੇ ਵਿਰੋਧ ਕਰ ਸਕਣ। ਕਿਸਾਨਾਂ ਨੇ ਕਿਹਾ ਕੇ ਸਾਡੀ ਦਿੱਲੀ ਵਿੱਚ ਵਿਰੋਧ ਤੋਂ ਪਹਿਲਾਂ ਇਕ ਬੈਠਕ ਹੋਵੇਗੀ ਜਿਸ ਵਿੱਚ ਤਰੀਕ ਨਿਰਧਾਰਿਤ ਕੀਤੀ ਜਾਵੇਗੀ, ਪਰ ਅਸੀਂ 15 ਤੋਂ 22 ਫਰਵਰੀ ਵਿਚਾਲੇ ਦਾ ਸਮਾਂ ਨਿਰਧਾਰਿਤ ਕੀਤਾ ਹੈ।
ਸ਼ਾਂਤਮਈ ਢੰਗ ਨਾਲ ਰੋਸ: ਇਸ ਦੌਰਾਨ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਦੱਸਿਆ ਕਿ ਐਸ.ਕੇ.ਐਮ ਵੱਲੋਂ ਮੀਟਿੰਗ ਕੀਤੀ ਗਈ। ਜਿਸ ਵਿੱਚ ਸਾਰੇ ਮੁੱਦਿਆਂ 'ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ 15 ਤੋਂ 22 ਫਰਵਰੀ ਤੱਕ ਕਿਸਾਨ ਦਿੱਲੀ ਤੋਂ ਮੰਗ ਕਰਨਗੇ ਕਿ ਰਾਮਲੀਲਾ ਮੈਦਾਨ ਵਿੱਚ ਸਰਕਾਰ ਨੂੰ ਜਗ੍ਹਾ ਦੇਣ ਦੀ ਅਪੀਲ ਕੀਤੀ ਗਈ ਹੈ ਜਾਂ ਜੰਤਰ ਮਾਤਰ ਉੱਥੇ ਜਾ ਕੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰ ਸਕਣ, ਇਸ ਤੋਂ ਇਲਾਵਾ ਉਨ੍ਹਾਂ ਕੇਂਦਰ ਵੱਲੋਂ ਪੇਸ਼ ਕੀਤੇ ਜਾਣ ਵਾਲੇ ਬਜਟ 'ਤੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਕੁਝ ਚੰਗੀ ਤਕਨੀਕ ਅਤੇ ਰਾਹਤ ਦੇਣ ਦੀ ਵੀ ਉਮੀਦ ਪ੍ਰਗਟਾਈ ਹੈ ਤਾਂ ਜੋ ਕਿਸਾਨ ਚੰਗੀਆਂ ਫ਼ਸਲਾਂ ਬੀਜ ਸਕਣ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਚੰਗੇ ਬੀਜ ਮੁਹੱਈਆ ਕਰਵਾਏ ਜਾਣ ਅਤੇ ਚੰਗੀ ਤਕਨੀਕ ਦਿੱਤੀ ਜਾਵੇ ਤਾਂ ਉਹ ਹਰ ਫ਼ਸਲ ਬੀਜਣ ਲਈ ਤਿਆਰ ਹਨ।