ਪੰਜਾਬ

punjab

ETV Bharat / state

ਕਿਸਾਨੀ ਘੋਲ ਨੇ ਲਿਆਂਦੀ ਤਬਦੀਲੀ, ਕਿਸਾਨੀ ਝੰਡਿਆਂ ਨੇ ਲਈ ਸਿਆਸੀ ਝੰਡਿਆਂ ਦੀ ਥਾਂ - ਰਾਜਨੀਤਿਕ ਝੰਡੇ

ਇੱਕ ਸਮੇਂ ਦੁਨੀਆ ਭਰ 'ਚ ਪੰਜਾਬ ਨੂੰ ਉੱਡਦਾ ਪੰਜਾਬ ਕਹਿਕੇ ਇਸ ਦੀ ਛਵੀ ਨੂੰ ਢਾਹ ਲਗਾਈ ਗਈ ਸੀ, ਜਿਸ ਨੂੰ ਪੰਜਾਬ ਦੀ ਜਵਾਨੀ ਨੇ ਇਸ ਅੰਦੋਲਨ ਦੌਰਾਨ ਕਰਾਰਾ ਜਵਾਬ ਦਿੱਤਾ ਹੈ।

ਕਿਸਾਨੀ ਘੋਲ ਨੇ ਲਿਆਂਦੀ ਤਬਦੀਲੀ, ਕਿਸਾਨੀ ਝੰਡਿਆਂ ਨੇ ਲਈ ਰਾਜਨੀਤਿਕ ਝੰਡਿਆਂ ਦੀ ਥਾਂ
ਕਿਸਾਨੀ ਘੋਲ ਨੇ ਲਿਆਂਦੀ ਤਬਦੀਲੀ, ਕਿਸਾਨੀ ਝੰਡਿਆਂ ਨੇ ਲਈ ਰਾਜਨੀਤਿਕ ਝੰਡਿਆਂ ਦੀ ਥਾਂ

By

Published : Jan 30, 2021, 10:31 PM IST

ਲੁਧਿਆਣਾ: ਖੇਤੀ ਕਾਨੂੰਨਾਂ ਖਿਲਾਫ ਚੱਲ ਰਹੇ ਕਿਸਾਨੀ ਸੰਘਰਸ਼ ਵਿੱਚ ਪੰਜਾਬੀ ਗਭਰੂ ਵੱਧ ਚੜ੍ਹ ਕੇ ਆਪਣਾ ਯੋਗਦਾਨ ਪਾ ਰਹੇ ਹਨ, ਇੱਕ ਸਮੇਂ ਦੁਨੀਆ ਭਰ 'ਚ ਪੰਜਾਬ ਨੂੰ ਉੱਡਦਾ ਪੰਜਾਬ ਕਹਿਕੇ ਇਸਦੀ ਛਵੀ ਨੂੰ ਢਾਹ ਲਗਾਈ ਗਈ ਸੀ, ਜਿਸ ਨੂੰ ਪੰਜਾਬ ਦੀ ਜਵਾਨੀ ਨੇ ਇਸ ਅੰਦੋਲਨ ਦੌਰਾਨ ਕਰਾਰਾ ਜਵਾਬ ਦਿੱਤਾ ਹੈ। ਪੰਜਾਬ ਭਰ ਵਿੱਚ ਗੱਡੀਆਂ 'ਤੇ ਕਿਸਾਨੀ ਝੰਡਿਆਂ ਨੂੰ ਲਗਾਉਣ ਦਾ ਟ੍ਰੈਂਡ ਕਾਫੀ ਪ੍ਰਚੱਲਿਤ ਹੋ ਰਿਹੈ, ਜਿਸ ਨੂੰ ਪੰਜਾਬ ਪੁਲਿਸ ਦੀ ਵੀ ਹਮਾਇਤ ਮਿਲ ਰਹੀ ਹੈ ਕਿਉਂਕਿ ਕਿਸਾਨੀ ਝੰਡੇ ਵਾਲੀ ਗੱਡੀ ਨੂੰ ਨਾ ਤਾਂ ਪੁਲਿਸ ਹੱਥ ਪਾਉਂਦੀ ਹੈ ਤੇ ਨਾ ਹੀ ਉਸ ਨੂੰ ਟੋਲ ਪਲਾਜ਼ਾ 'ਤੇ ਰੋਕਿਆ ਜਾਂਦਾ ਹੈ।

ਕਿਸਾਨੀ ਘੋਲ ਨੇ ਲਿਆਂਦੀ ਤਬਦੀਲੀ, ਕਿਸਾਨੀ ਝੰਡਿਆਂ ਨੇ ਲਈ ਰਾਜਨੀਤਿਕ ਝੰਡਿਆਂ ਦੀ ਥਾਂ

ਸਿਰਫ ਟ੍ਰੈਂਡ ਨਹੀਂ ਸਮਰਥਨ ਵੀ

ਕਿਸਾਨ ਨੌਜਵਾਨਾਂ ਦਾ ਇਹ ਕਹਿਣਾ ਹੈ ਕਿ ਉਨ੍ਹਾਂ ਇਹ ਝੰਡੇ ਸਿਰਫ ਟ੍ਰੈਂਡ ਕਰਕੇ ਨਹੀਂ ਲਗਾਏ ਬਲਕਿ ਕਿਸਾਨਾ ਲਈ ਆਪਣਾ ਸਮਰਥਨ ਦਿਖਾਓਣ ਲਈ ਲਗਾਏ ਹਨ। ਇਸ ਦੇ ਨਾਲ ਹੀ ਕਿਸਾਨ ਗੱਡੀ 'ਤੇ ਲੱਗੇ ਕਿਸਾਨੀ ਝੰਡੇ ਰਾਹੀਂ ਦੁਨੀਆ ਨੂੰ ਸੰਦੇਸ਼ ਦੇ ਰਹੇ ਹਨ। ਨੌਜਵਾਨ ਕਿਸਾਨ ਦਾ ਕਹਿਣਾ ਹੈ ਕਿ ਹੁਣ ਟੋਲ ਪਲਾਜ਼ਾ 'ਤੇ ਕਿਸਾਨ ਪੈਸੇ ਨਹੀਂ ਦਿੰਦੇ ਸਗੋਂ ਝੰਡੀ ਹੀ ਕਾਫੀ ਹੈ। ਨੌਜਵਾਨਾਂ ਨੇ ਇਹ ਵੀ ਦੱਸਿਆ ਕਿ ਇਸ ਘੋਲ ਵਿੱਚ ਹਰ ਵਰਗ ਵੱਧ ਚੜ੍ਹਕੇ ਆਪਣਾ ਯੋਗਦਾਨ ਦੇ ਰਿਹਾ ਹੈ।

ਸੰਯਮ ਨਾਲ ਜਿੱਤ ਵੱਲ ਕੂਚ

ਸੰਜਮ ਨਾਲ ਹਾਕਮਾਂ ਨੂੰ ਵਿਰੋਧ ਦਰਜ ਕਰਵਾਉਣ ਦਾ ਇਹ ਤਜਰਬਾ ਅਜੋਕੀ ਪੀੜ੍ਹੀ ਨੂੰ ਪਹਿਲੀ ਵਾਰ ਹੋਇਆ ਹੈ। ਨਾ ਸਿਰਫ ਕਿਸਾਨ ਸਗੋਂ ਹਰ ਤਬਕਾ ਆਪੋ ਆਪਣੇ ਢੰਗ ਨਾਲ ਸੱਤਾ ਦੇ ਗਲਿਯਾਰਿਆਂ 'ਚ ਆਪਣੀ ਹੁਕ ਪੰਹੁਚਾ ਰਿਹਾ ਹੈ। ਆਪਣੇ ਵਾਹਨਾਂ 'ਤੇ ਕਿਸਾਨੀ ਝੰਡੇ ਲਹਿਰਾਉਣਾ, ਸਬਰ ਨਾਲ ਪੋਹ ਦੀ ਠੰਢ ਨੂੰ ਜਰਨਾ ਮੁਜਾਹਰੇ ਦਾ ਤਰੀਕਾ ਹੈ। ਅੰਨਦਾਤਾ ਵੱਲੋਂ ਸ਼ੁਰੂ ਇਸ ਅੰਦੋਲਨ ਨੇ ਪੰਜਾਬ ਦੀ ਜਵਾਨੀ ਨੂੰ ਸ਼ੋਸ਼ੇਬਾਜ਼ੀ ਤੋਂ ਉੱਪਰ ਉੱਠਕੇ ਇੱਕ ਅਜਿਹਾ ਉਦੇਸ਼ ਦਿੱਤਾ, ਜਿਸਦਾ ਗਵਾਹ ਪੂਰਾ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਬਣੀ।

ABOUT THE AUTHOR

...view details