ਜਗਰਾਓਂ:ਨਵੇਂ ਖੇਤੀ ਕਾਨੂੰਨਾਂ ਨੂੰ ਲੈਕੇ ਪੰਜਾਬ ਵਿੱਚ ਕਿਸਾਨਾਂ (FARMERS) ਵੱਲੋਂ ਬੀਜੇਪੀ (BJP) ਦੇ ਲੀਡਰਾਂ ਦਾ ਘਿਰਾਓ ਲਗਾਤਾਰ ਜਾਰੀ ਹੈ। ਇੱਕ ਪਾਸੇ ਜਿੱਥੇ ਕਿਸਾਨਾਂ ਵੱਲੋਂ ਬੀਜੇਪੀ (BJP) ਦੇ ਲੀਡਰਾਂ ਨੂੰ ਪਿੰਡਾਂ ਵਿੱਚ ਦਾਖਲ ਨਹੀਂ ਹੋ ਦੇ ਰਹੇ ਉੱਥੇ ਹੀ ਕਿਸਾਨਾਂ (FARMERS) ਵੱਲੋਂ ਹੁਣ ਬੀਜੇਪੀ ਲੀਡਰਾਂ ਦਾ ਧਾਰਮਿਕ ਸਥਾਨਾਂ ‘ਤੇ ਆਉਣ ਨੂੰ ਲੈਕੇ ਵੀ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਲਾਇਲ ਗੁਰਦੁਆਰਾ ਨਾਨਕਸਰ ਤੋਂ ਦੇਖਣ ਨੂੰ ਮਿਲੀ। ਗੁਰਦੁਆਰਾ ਸਾਹਿਬ ਪਹੁੰਚੇ ਪੰਜਾਬ ਬੀਜੇਪੀ ਦੇ ਸਾਬਕਾ ਪ੍ਰਧਾਨ ਵਿਜੇ ਸਾਂਪਲਾ (Former Punjab BJP president Vijay Sampla) ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਗਿਆ। ਅਤੇ ਕਿਸਾਨਾਂ ਵੱਲੋਂ ਵਿਜੇ ਸਾਂਪਲਾ ਤੇ ਕੇਂਦਰ ਸਰਕਾਰ (Central Government) ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ ਗਈ।
ਗੁਰਦੁਆਰਾ ਨਾਨਕਸਰ (Gurdwara Nanaksar) ਵਿਖੇ ਅਚਾਨਕ ਪਹੁੰਚੇ ਭਾਜਪਾ ਦੇ ਸਾਬਕਾ ਮੰਤਰੀ ਵਿਜੈ ਸਾਂਪਲਾ (Former Minister Vijay Sampla) ਨੇ ਦੱਸਿਆ ਕਿ ਉਨ੍ਹਾਂ ਦਾ ਇਹ ਪ੍ਰੋਗਰਾਮ ਕੋਈ ਰਾਜਨੀਤਿਕ ਨਹੀਂ ਸਗੋਂ ਸਰਬੱਤ ਦੇ ਭਲੇ ਲਈ ਅਰਦਾਸ ਕਰਨ ਇੱਥੇ ਆਏ ਹਨ।
ਇਸ ਮੌਕੇ ਵਿਜੈ ਸਾਂਪਲਾ (Vijay Sampla) ਕਿਸਾਨਾਂ ਦੇ ਮੁੱਦਿਆ ਤੋਂ ਭੱਜਦੇ ਨਜ਼ਰ ਆਏ। ਪੱਤਰਕਾਰ ਵੱਲੋਂ ਖੇਤੀ ਕਾਨੂੰਨਾਂ ‘ਤੇ ਕੀਤੇ ਸਵਾਲਾਂ ਦਾ ਵਿਜੈ ਸਾਂਪਲਾ (Vijay Sampla) ਵੱਲੋਂ ਕਈ ਉੱਤਰ ਨਹੀਂ ਦਿੱਤਾ ਗਿਆ ਹੈ। ਸਗੋਂ ਚੁੱਪ ਕਰਕੇ ਅੱਗੇ ਵੱਲ ਨੂੰ ਤੁਰ ਪਏ।