ਪੰਜਾਬ

punjab

ETV Bharat / state

ਲੁਧਿਆਣਾ ਰੇਲਵੇ ਸਟੇਸ਼ਨ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਲੈਣ ਲਈ ਪਹੁੰਚੇ ਕਿਸਾਨ - migrant workers

ਜਿੱਥੇ ਸਰਕਾਰਾਂ ਵੱਲੋਂ ਵੱਡੀ ਤਦਾਦ 'ਚ ਪ੍ਰਵਾਸੀ ਮਜ਼ਦੂਰ ਨੂੰ ਵਾਪਸ ਆਪਣੇ ਗ੍ਰਹਿ ਸੂਬੇ ਭੇਜਿਆ ਜਾ ਰਿਹਾ ਸੀ ਉੱਥੇ ਹੀ ਪ੍ਰਵਾਸੀ ਮਜ਼ਦੂਰ ਜ਼ੀਰੀ ਲਗਾਉਣ ਲਈ ਵਾਪਸ ਆ ਰਹੇ ਹਨ। ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਿਸਾਨ ਲੈਣ ਲਈ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਇਕੱਠੇ ਹੋਏ।

Farmers call back migrant workers
ਕਿਸਾਨਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਬੁਲਾਇਆ ਵਾਪਸ

By

Published : Jun 12, 2020, 12:01 PM IST

ਲੁਧਿਆਣਾ: ਕੋਰੋਨਾ ਲਾਗ ਕਾਰਨ ਲੱਗੇ ਲੌਕਡਾਊਨ 'ਚ ਜਿੱਥੇ ਸਰਕਾਰਾਂ ਵੱਲੋਂ ਵੱਡੀ ਤਦਾਦ 'ਚ ਪ੍ਰਵਾਸੀ ਮਜ਼ਦੂਰ ਨੂੰ ਵਾਪਸ ਆਪਣੇ ਗ੍ਰਹਿ ਸੂਬੇ ਭੇਜਿਆ ਜਾ ਰਿਹਾ ਸੀ ਉੱਥੇ ਹੀ ਪ੍ਰਵਾਸੀ ਮਜ਼ਦੂਰ ਜ਼ੀਰੀ ਲਗਾਉਣ ਲਈ ਵਾਪਸ ਆ ਰਹੇ ਹਨ। ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਕਿਸਾਨ ਲੈਣ ਲਈ ਲੁਧਿਆਣਾ ਦੇ ਰੇਲਵੇ ਸਟੇਸ਼ਨ 'ਤੇ ਇਕੱਠੇ ਹੋਏ ਹਨ।

ਕਿਸਾਨਵੀਰ ਨੇ ਦੱਸਿਆ ਕਿ ਝੋਨੇ ਦਾ ਸੀਜ਼ਨ ਜ਼ੋਰ ਸ਼ੋਰ ਨਾਲ ਸ਼ੁਰੂ ਹੋ ਗਿਆ ਹੈ ਪਰ ਕਿਸਾਨਾਂ ਨੂੰ ਝੋਨਾ ਲਗਾਉਣ ਲਈ ਕੋਈ ਮਜ਼ਦੂਰ ਨਹੀਂ ਮਿਲ ਰਿਹਾ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਂਮਾਰੀ ਕਰਕੇ ਹੋਈ ਤਾਲਾਬੰਦੀ 'ਚ ਪ੍ਰਵਾਸੀ ਮਜ਼ਦੂਰ ਆਪਣੇ ਗ੍ਰਹਿ ਸੂਬੇ ਚਲੇ ਗਏ ਸੀ। ਉਨ੍ਹਾਂ ਨੇ ਕਿਹਾ ਕਿ ਹੁਣ ਉਹ ਕੰਮ ਕਰਨ ਲਈ ਵਾਪਸ ਆ ਰਹੇ ਹਨ। ਕਿਸਾਨ ਮਜ਼ਦੂਰਾਂ ਨੂੰ ਲੈਣ ਲਈ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਇਕੱਠੇ ਹੋਏ ਹਨ ਪਰ ਕਿਸਾਨ ਉਨ੍ਹਾਂ ਨੂੰ ਲੈ ਕੇ ਨਹੀਂ ਜਾ ਸਕਦੇ ਕਿਉਂਕਿ ਉਹ ਟਰੇਨ ਰਾਹੀਂ ਵਾਪਸ ਆਏ ਹਨ। ਪ੍ਰਸ਼ਾਸਨ ਦੀ ਹਿਦਾਇਤਾਂ ਮੁਤਾਬਕ ਕਿਸੇ ਦੂਜੇ ਸੂਬੇ ਤੋਂ ਪਰਤੇ ਵਿਅਕਤੀ ਨੂੰ ਪਹਿਲਾਂ 14 ਦਿਨਾਂ ਲਈ ਕੁਆਰੰਟੀਨ ਕੀਤਾ ਜਾਵੇਗਾ।

ਲੁਧਿਆਣਾ ਰੇਲਵੇ ਸਟੇਸ਼ਨ 'ਚ ਪ੍ਰਵਾਸੀ ਮਜ਼ਦੂਰਾਂ ਨੂੰ ਲੈਣ ਲਈ ਪਹੁੰਚੇ ਕਿਸਾਨ

ਉਨ੍ਹਾਂ ਕਿਹਾ ਕਿ ਦੇਸੀ ਮਜ਼ਦੂਰ ਦੀ ਜ਼ੀਰੀ ਲਗਾਈ ਪ੍ਰਵਾਸੀ ਮਜ਼ਦੂਰਾਂ ਨਾਲੋਂ ਵੱਧ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਮਜ਼ਦੂਰ 2500 ਲਗਾਈ ਲੈਂਦੇ ਹਨ ਤੇ ਹੁਣ ਦੇਸੀ ਮਜ਼ਦੂਰ 5000 ਲੈਂਦੇ ਹਨ ਜਿਸ ਨਾਲ ਕਿਸਾਨਾਂ ਨੂੰ ਮੁਸ਼ਕਲਾਂ ਨਾਲ ਗੁਜ਼ਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਨ੍ਹਾਂ ਨੇ ਪ੍ਰਵਾਸੀ ਮਜ਼ਦੂਰਾਂ ਨੂੰ ਜ਼ੀਰੀ ਦੀ ਲਗਾਈ ਲਈ ਵਾਪਸ ਬੁਲਾਇਆ ਹੈ।

ਇਹ ਵੀ ਪੜ੍ਹੋ:ਵਪਾਰ ਵਿੰਗ ਦਾ ਪ੍ਰਧਾਨ ਬਣਾਏ ਜਾਣ ’ਤੇ ਐਨ ਕੇ ਸ਼ਰਮਾ ਨੇ ਬਾਦਲ ਦਾ ਕੀਤਾ ਧੰਨਵਾਦ

ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਹ ਬਿਹਾਰ ਤੋਂ ਆਏ ਹਨ। ਉਨ੍ਹਾਂ ਕਿਹਾ ਕਿ ਉਹ ਇੱਥੇ ਕਿਸਾਨਾਂ ਦੀ ਝੋਨੇ ਦੀ ਲਗਾਈ ਕਰਨ ਲਈ ਆਏ ਹਨ ਤੇ ਉਹ ਝੋਨਾ ਲਗਾ ਕੇ ਵਾਪਸ ਚਲੇ ਜਾਣਗੇ। ਉਨ੍ਹਾਂ ਕਿਹਾ ਕਿ ਉਹ 16 ਬੰਦੇ ਇਥੇ ਝੋਨਾ ਲਗਾਉਣ ਲਈ ਆਏ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਇੱਥੇ ਦਾ ਖਾਣ ਪੀਣ ਰਹਿਣ ਸਹਿਣ ਆਦਿ ਸਾਰ ਪ੍ਰਬੰਧ ਤੇ ਖਰਚਾ ਕਿਸਾਨਾ ਵੱਲੋਂ ਕੀਤਾ ਜਾਵੇਗਾ।

ABOUT THE AUTHOR

...view details