ਪੰਜਾਬ

punjab

ETV Bharat / state

ਮਜ਼ਦੂਰਾਂ ਦੀ ਉਡੀਕ 'ਚ ਕਿਸਾਨਾਂ ਨੇ ਲੁਧਿਆਣਾ ਸਟੇਸ਼ਨ 'ਤੇ ਲਾਇਆ ਡੇਰਾ - ਕਿਸਾਨਾਂ ਨੂੰ ਨਹੀਂ ਮਿਲ ਰਹੀ ਲੇਬਰ

ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਮੌਸਮ ਦੀ ਖ਼ਰਾਬੀ ਦੇ ਕਾਰਨ ਕਿਸਾਨਾਂ ਨੇ ਕਣਕ ਵੰਡਣੀ ਸ਼ੁਰੂ ਕਰ ਦਿੱਤੀ ਹੈ ਪਰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨਾਂ ਨੂੰ ਲੇਬਰ ਦੀ ਵੱਡੀ ਸਮੱਸਿਆ ਆ ਰਹੀ ਹੈ ਕਿਉਂਕਿ ਮਸ਼ੀਨ ਨਾਲ ਕਣਕ ਵੱਢਣ ਵਾਲਿਆਂ ਨੇ ਕੀਮਤਾਂ ਵਧਾ ਦਿੱਤੀਆਂ ਹਨ ਕਿਉਂਕਿ ਡੀਜ਼ਲ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ।

ਫ਼ੋਟੋ
ਫ਼ੋਟੋ

By

Published : Apr 8, 2021, 2:34 PM IST

ਲੁਧਿਆਣਾ: ਪੰਜਾਬ ਵਿੱਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਮੌਸਮ ਦੀ ਖ਼ਰਾਬੀ ਦੇ ਕਾਰਨ ਕਿਸਾਨਾਂ ਨੇ ਕਣਕ ਵੰਡਣੀ ਸ਼ੁਰੂ ਕਰ ਦਿੱਤੀ ਹੈ ਪਰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿਸਾਨਾਂ ਨੂੰ ਲੇਬਰ ਦੀ ਵੱਡੀ ਸਮੱਸਿਆ ਆ ਰਹੀ ਹੈ ਕਿਉਂਕਿ ਮਸ਼ੀਨ ਨਾਲ ਕਣਕ ਵੱਢਣ ਵਾਲਿਆਂ ਨੇ ਕੀਮਤਾਂ ਵਧਾ ਦਿੱਤੀਆਂ ਹਨ ਕਿਉਂਕਿ ਡੀਜ਼ਲ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ।

ਵੇਖੋ ਵੀਡੀਓ

ਉਥੇ ਹੀ ਦੂਜੇ ਪਾਸੇ ਪੰਜਾਬ ਤੋਂ ਵੱਡੀ ਤਾਦਾਦ ਵਿੱਚ ਲੇਬਰ ਬੀਤੇ ਸਾਲ ਹੀ ਆਪੋ ਆਪਣੇ ਸੂਬਿਆਂ ਵਿੱਚ ਚਲੀ ਗਈ ਸੀ ਜਿਸ ਕਰਕੇ ਹੁਣ ਕਿਸਾਨਾਂ ਨੂੰ ਲੇਬਰ ਨਾ ਮਿਲਣ ਕਰਕੇ ਵੱਡੀ ਸਮੱਸਿਆਵਾਂ ਸਾਹਮਣੇ ਆ ਰਹੀਆਂ ਹਨ। ਖਾਸ ਕਰਕੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਉੱਤੇ ਰੋਜ਼ਾਨਾ ਕਿਸਾਨ ਲੇਬਰ ਦੀ ਭਾਲ ਲਈ ਆਉਂਦੇ ਹਨ ਪਰ ਦੁੱਗਣੀਆਂ ਕੀਮਤਾਂ ਅਦਾ ਕਰਨ ਦਾ ਆਫਰ ਦੇਣ ਦੇ ਬਾਵਜੂਦ ਉਨ੍ਹਾਂ ਨੂੰ ਲੇਬਰ ਨਹੀਂ ਮਿਲ ਪਾ ਰਹੀ। ਉੱਧਰ ਦੂਜੇ ਪਾਸੇ ਕਿਸਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਜੋ ਮਜ਼ਦੂਰਾਂ ਨੂੰ ਬੰਧੂਆ ਬਣਾ ਕੇ ਕਿਸਾਨਾਂ ਵੱਲੋਂ ਉਨ੍ਹਾਂ ਨੂੰ ਨਸ਼ਾ ਦੇ ਕੇ ਕੰਮ ਕਰਵਾਉਣ ਦਾ ਇਲਜ਼ਾਮ ਲਗਾਇਆ ਗਿਆ ਹੈ ਉਹ ਬੇਹੱਦ ਮੰਦਭਾਗਾ ਹੈ।

ਲੁਧਿਆਣਾ ਰੇਲਵੇ ਸਟੇਸ਼ਨ ਉੱਤੇ ਪਹੁੰਚੇ ਕਿਸਾਨਾਂ ਨੇ ਦੱਸਿਆ ਕਿ ਉਹ ਮੋਗਾ ਦੇ ਨੇੜਲੇ ਪਿੰਡਾਂ ਤੋਂ ਆਏ ਹਨ ਇੱਥੋਂ ਤੱਕ ਕਿ ਕਈ ਕਿਸਾਨ ਹਰੀਕੇ ਪੱਤਣ ਤੋਂ ਵੀ ਆਏ ਹੋਏ ਸਨ। ਜਿਨ੍ਹਾਂ ਨੇ ਦੱਸਿਆ ਕਿ ਲੇਬਰ ਦੀ ਇੰਨੀ ਵੱਡੀ ਸਮੱਸਿਆ ਆ ਰਹੀ ਹੈ ਕਿ ਕੋਈ ਵੀ ਕਣਕ ਵੱਢਣ ਲਈ ਰਾਜ਼ੀ ਨਹੀਂ ਹੈ। ਕਣਕਾਂ ਤਿਆਰ ਖੜ੍ਹੀਆਂ ਹਨ ਅਤੇ ਬਾਰਿਸ਼ ਦਾ ਮੌਸਮ ਹੋਣ ਕਰਕੇ ਉਨ੍ਹਾਂ ਦਾ ਵੱਡਾ ਨੁਕਸਾਨ ਵੀ ਹੋ ਰਿਹਾ ਹੈ।

ਕਿਸਾਨਾਂ ਨੇ ਦੱਸਿਆ ਕਿ ਉਹ ਲੇਬਰ ਨੂੰ ਮੁਫ਼ਤ ਰਹਿਣ ਸਹਿਣ ਖਾਣਾ ਪੀਣਾ ਅਤੇ ਹੋਰ ਵੀ ਸੁਵਿਧਾਵਾਂ ਦੇਣ ਨੂੰ ਤਿਆਰ ਨਹੀਂ ਪਰ ਲੇਬਰ ਪਿੰਡਾਂ ਵਿਚ ਜਾਣ ਨੂੰ ਤਿਆਰ ਹੀ ਨਹੀਂ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੀਐਸਐਫ ਦੇ ਕਹਿਣ ਉੱਤੇ ਜੋ ਕੇਂਦਰ ਸਰਕਾਰ ਵੱਲੋਂ ਚੁੱਕੀ ਲਿਖੀ ਗਈ ਹੈ ਜਿਸ ਵਿੱਚ ਕਿਸਾਨਾਂ ਉੱਤੇ ਇਹ ਇਲਜ਼ਾਮ ਲਗਾਏ ਗਏ ਹਨ ਕਿ ਉਹ ਨਸ਼ਾ ਦੇ ਕੇ ਮਜ਼ਦੂਰਾਂ ਤੋਂ ਕੰਮ ਕਰਾਉਂਦੇ ਨੇ ਉਹ ਬਹੁਤ ਮੰਦਭਾਗਾ ਹੈ। ਇਸ ਕਰਕੇ ਵੀ ਲੇਬਰ ਪਿੰਡਾਂ ਵਿੱਚ ਕੰਮ ਕਰਨ ਤੋਂ ਕਿਨਾਰਾ ਕਰ ਰਹੀ ਹੈ। ਕਿਸਾਨਾਂ ਨੇ ਕਿਹਾ ਉਹ ਤਾਂ ਲੇਬਰ ਨੂੰ ਆਪਣੇ ਪਰਿਵਾਰਕ ਮੈਂਬਰਾਂ ਵਾਂਗ ਰੱਖਦੇ ਨੇ ਅਤੇ ਉਨ੍ਹਾਂ ਨੂੰ ਹਰ ਸੁਵਿਧਾ ਦਿੰਦੇ ਹਨ।

ABOUT THE AUTHOR

...view details