ਸ੍ਰੀ ਫਤਿਹਗੜ੍ਹ ਸਾਹਿਬ: ਬੀਤੇ ਕੁਝ ਸਮੇਂ ਤੋਂ ਪੈ ਰਹੀ ਬੇਮੌਸਮੀ ਬਰਸਾਤ ਨੇ ਕੀਤੇ ਕਿਸਾਨਾਂ ਦੀ ਖੜ੍ਹੀ ਫਸਲ ਖਰਾਬ ਕੀਤੀ ਤਾਂ ਕੀਤੇ ਮੰਡੀਆਂ ਵਿਚ ਅਨਾਜ ਰੋਲ ਕੇ ਰੱਖ ਦਿੱਤਾ ਸੀ, ਪਰ ਇਸ ਦੇ ਬਾਵਜੂਦ ਕਿਸਾਨਾਂ 'ਤੇ ਪਰਮਾਤਮਾ ਦੀ ਮੇਹਰ ਹੋਈ ਹੈ ਅਤੇ ਖੰਨਾ ਮੰਡੀ ਜੋ ਏਸ਼ੀਆ ਦੀ ਸਭ ਤੋਂ ਵੱਡੀ ਮੰਡੀ ਮੰਨੀ ਜਾਂਦੀ ਹੈ। ਉਥੇ ਇਸ ਸਾਲ ਦਾ ਸਭ ਤੋਂ ਵਧੀਆ ਦਾਣਾ ਪਹੁੰਚਿਆ ਹੈ। ਇਹ ਕਹਿਣਾ ਹੈ ਕਿਸਾਨਾਂ ਦਾ ਜੋ ਖੰਨਾ ਦੀ ਮੰਡੀ ਵਿਚ ਅਨਾਜ ਲੈਕੇ ਪਹੁੰਚੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਸਾਲ ਸਭ ਤੋਂ ਵਧੀਆ ਦਾਣਾ ਹੋਇਆ ਹੈ ਜਿਸ ਕਾਰਨ ਹੁਣ ਉੱਮੀਦ ਹੈ ਕਿ ਵਧੀਆ ਮੂਲ ਮਿਲੇਗਾ। ਕਿਸਾਨਾਂ ਨੇ ਕਿਹਾ ਕਿ ਮੌਸਮ ਨੇ ਤਾਂ ਕਿਸਾਨਾਂ ਨੂੰ ਬਰਬਾਦ ਕਰਨ ਦੀ ਕੋਈ ਕਸਰ ਨਹੀਂ ਛੱਡੀ ਸੀ ਪ੍ਰੰਤੂ ਪਰਮਾਤਮਾ ਨੇ ਕਿਸਾਨਾਂ ਦੀ ਬਾਂਹ ਫੜੀ ਰੱਖੀ। ਬਿਲਕੁਲ ਹੀ ਨਿਰਾਸ਼ ਹੋ ਚੁੱਕੇ ਕਿਸਾਨਾਂ ਦੇ ਚਿਹਰਿਆਂ ਉਪਰ ਹੁਣ ਮੁੜ ਰੌਣਕ ਉਸ ਸਮੇਂ ਆਈ ਜਦੋਂ ਕਣਕ ਦੀ ਕਟਾਈ ਮਗਰੋਂ ਝਾੜ ਪਿਛਲੇ ਸਾਲ ਨਾਲੋਂ ਵਧੇਰੇ ਮਿਲਿਆ ਅਤੇ ਕੁਆਲਟੀ ਵੀ ਕਿਤੇ ਚੰਗੀ ਰਹੀ।
ਮੁਆਵਜ਼ਾ ਮਿਲਦਾ ਕੇ ਨਹੀਂ ਉਮੀਦ ਨਹੀਂ:ਜੇਕਰ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਦੀ ਗੱਲ ਕਰੀਏ ਤਾਂ ਇੱਥੇ ਕਈ ਜਿਲ੍ਹਿਆਂ ਤੋਂ ਕਿਸਾਨ ਆਉਂਦੇ ਹਨ। ਕਿਸਾਨਾਂ ਨੇ ਕਿਹਾ ਕਿ ਪਿਛਲੇ ਦਿਨਾਂ ਵਿਚ ਪਏ ਮੀਂਹ ਨਾਲ ਫ਼ਸਲਾਂ ਦਾ ਬਹੁਤ ਨੁਕਸਾਨ ਹੋਇਆ ਸੀ। ਮੌਸਮ ਕਾਫ਼ੀ ਸਾਫ਼ ਸੀ ਪਰ ਦਿਨ ਢਲਦੇ ਹੀ ਜ਼ੋਰਦਾਰ ਮੀਂਹ ਆਇਆ ਤੇ ਮੀਂਹ ਦੇ ਨਾਲ ਗੜ੍ਹੇਮਾਰੀ ਵੀ ਹੋਈ। ਜਿਸ ਨੇ ਜਿੱਥੇ ਖੇਤਾਂ ’ਚ ਖੜੀ ਫ਼ਸਲ ਦਾ ਨੁਕਸਾਨ ਕਰ ਦਿੱਤਾ ਸੀ। ਹਾਲਾਂਕਿ ਕਿਸਾਨਾਂ ਸਰਕਾਰਾਂ ਵੱਲੋਂ ਮੁਆਵਜ਼ਾ ਮਿਲਦਾ ਕੇ ਨਹੀਂ ਉਮੀਦ ਨਹੀਂ ਹੈ , ਕਿਓਂਕਿ ਸਰਕਾਰਾਂ ਨੇ ਹਮੇਸ਼ਾ ਹੀ ਧੱਕਾ ਕੀਤਾ ਹੈ , ਉਥੇ ਹੀ ਹੁਣ ਮੰਡੀਆਂ ਵਿਚ ਅਨਾਜ ਦਾ ਮੂਲ ਖੁਸ਼ੀ ਜ਼ਰੂਰ ਦੇ ਰਿਹਾ ਹੈ।