ਪੰਜਾਬ

punjab

ETV Bharat / state

ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਬੰਦ ਦਾ ਐਲਾਨ, 11 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਵੀ ਰਹਿਣਗੀਆਂ ਬੰਦ

ਐਮਐਸਪੀ ਅਤੇ ਲਖੀਮਪੁਰ ਖੀਰੀ ਦੇ ਮੁੱਦੇ ਨੂੰ ਲੈ ਕੇ ਕਿਸਾਨ 31 ਜੁਲਾਈ ਨੂੰ ਦੇਸ਼ ਭਰ ‘ਚ ਚੱਕਾ ਜਾਮ ਕਰਨਗੇ ਤੇ 11 ਤੋਂ ਲੈ ਕੇ 3 ਵਜੇ ਤਕ ਟ੍ਰੇਨਾਂ ਨੂੰ ਵੀ ਮੁਕੰਮਲ ਤੌਰ ‘ਤੇ ਨਹੀਂ ਚੱਲਣ ਦੇਣਗੇ।

ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਬੰਦ ਦਾ ਐਲਾਨ
ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਬੰਦ ਦਾ ਐਲਾਨ

By

Published : Jul 11, 2022, 5:32 PM IST

ਲੁਧਿਆਣਾ:ਜ਼ਿਲ੍ਹੇ ‘ਚ ਸੰਯੁਕਤ ਕਿਸਾਨ ਮੋਰਚੇ ਦੇ 28 ਜਥੇਬੰਦੀਆਂ ਦੇ ਆਗੂਆਂ ਦੀ ਅਹਿਮ ਬੈਠਕ ਹੋਈ। ਬੈਠਕ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਪ੍ਰੈੱਸ ਕਾਨਫ਼ਰੰਸ ਕਰਕੇ ਐਲਾਨ ਕੀਤਾ ਗਿਆ ਕਿ 31 ਜੁਲਾਈ ਨੂੰ ਦੇਸ਼ ਭਰ ਦੇ ਵਿੱਚ ਰੇਲਵੇ ਟਰੈਕ ਜਾਮ ਕਰਨਗੇ। ਉਥੇ ਹੀ ਉਹਨਾਂ ਨੇ ਐਲਾਨ ਕੀਤਾ ਕਿ ਸਵੇਰੇ 11 ਵਜੇ ਤੋਂ ਲੈ ਕੇ 3 ਵਜੇ ਤੱਕ ਰੇਲਵੇ ਟਰੈਕ ‘ਤੇ ਕਿਸਾਨ ਬੈਠਣਗੇ ਅਤੇ ਟ੍ਰੇਨਾਂ ਮੁਕੰਮਲ ਤੌਰ ਤੇ ਨਹੀਂ ਚੱਲਣ ਦੇਣਗੇ।

ਇਹ ਵੀ ਪੜੋ:E-Governance ਵੱਲ ਇੱਕ ਹੋਰ ਕਦਮ, ਹੁਣ ਘਰ ਬੈਠੇ ਪੁਲਿਸ ਕੋਲ ਸ਼ਿਕਾਇਤ ਕਰਵਾਓ ਦਰਜ

ਦੇਸ਼ ਵਾਸੀਆਂ ਦਾ ਮੰਗਿਆਂ ਸਾਥ: ਜਥੇਬੰਦੀਆਂ ਨੇ ਪਹਿਲਾਂ ਹੀ ਆਮ ਲੋਕਾਂ ਤੇ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਵਾਲੇ ਦਿਨ ਕਿਸਾਨਾਂ ਨੂੰ ਸਮਰਥਨ ਕਰਨ, ਕਿਸਾਨ ਯੂਨੀਅਨ ਦੇ ਆਗੂਆਂ ਨੇ ਵੀ ਫ਼ੈਸਲਾ ਲਿਆ ਕਿ 14 ਜੁਲਾਈ ਤੋਂ ਸਾਰੇ ਹੀ ਕਿਸਾਨ ਜਥੇਬੰਦੀਆਂ ਜ਼ਿਲ੍ਹਾ ਪੱਧਰੀ ਬੈਠਕਾਂ ਕਰਨ ਤਾਂ ਜੋ ਇਸ ਨੂੰ ਸਫ਼ਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਸਿਰਫ ਐੱਮਐੱਸਪੀ ਹੀ ਨਹੀਂ ਸਗੋਂ ਲਖੀਮਪੁਰ ਤੇ ਵਿੱਚ ਹਾਲੇ ਤਕ ਕਿਸਾਨਾਂ ਨੂੰ ਇਨਸਾਫ ਨਹੀਂ ਮਿਲਿਆ, ਇਸ ਤੋਂ ਇਲਾਵਾ ਗੰਨੇ ਕਿਸਾਨਾਂ ਦਾ ਬਕਾਇਆ ਵੀ ਖੜ੍ਹਾ ਹੈ ਜੋ ਕਿਸਾਨਾਂ ਨੂੰ ਹਾਲੇ ਤੱਕ ਅਦਾਇਗੀ ਨਹੀਂ ਹੋਈ ਅਤੇ ਹੋਰ ਵੀ ਕਈ ਅਜਿਹੇ ਮੁੱਦੇ ਨੇ ਜਿਸ ਨੂੰ ਲੈ ਕੇ ਉਹ ਸੰਘਰਸ਼ ਦੀ ਤਿਆਰੀ ਕਰ ਚੁੱਕੇ ਹਨ।

ਕਿਸਾਨਾਂ ਵੱਲੋਂ ਦੇਸ਼ ਭਰ ਵਿੱਚ ਬੰਦ ਦਾ ਐਲਾਨ

ਟ੍ਰੇਨਾਂ ’ਤੇ ਮੁਕੰਮਲ ਤੌਰ ‘ਤੇ ਨਹੀਂ ਚੱਲਣ ਦੇਣਗੇ:ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜਨਰਲ ਸੈਕਟਰੀ ਹਰਿੰਦਰ ਸਿੰਘ ਲੱਖੋਵਾਲ ਨੇ ਕਿਹਾ 31 ਜੁਲਾਈ ਨੂੰ ਹੋ ਟਰੇਨਾਂ ਦਾ ਚੱਕਾ ਜਾਮ ਕਰਨਗੇ, ਪਹਿਲਾਂ ਹੀ ਲੋਕ ਆਪਣੀ ਤਿਆਰੀ ਕਰਕੇ ਰੱਖਣ ਉਸ ਦਿਨ ਟਰੇਨ ਰਾਹੀਂ ਸਫਰ ਕਰਨ ਦਾ ਪ੍ਰੋਗਰਾਮ ਨਾ ਉਲੀਕਣ। ਉਨ੍ਹਾਂ ਕਿਹਾ ਐੱਮਐੱਸਪੀ ਨੂੰ ਲੈ ਕੇ ਵੀ ਉਹ ਹੁਣ ਕੇਂਦਰ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹਣ ਜਾ ਰਹੇ ਨੇ ਅਤੇ ਹੋਰ ਵੀ ਕਈ ਅਜਿਹੇ ਮੁੱਦੇ ਨੇ ਜਿਸਨੂੰ ਲੈ ਕੇ ਕਿਸਾਨ ਸੰਘਰਸ਼ ਕਰਨ ਜਾ ਰਹੇ ਹਨ।

ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਦੇ ਬੂਟਾ ਸਿੰਘ ਨੇ ਕਿਹਾ ਲਖੀਮਪੁਰ ਦੇ ਵਿੱਚ ਚਾਰ ਕਿਸਾਨਾਂ ਦਾ ਕਤਲ ਕਰ ਦਿੱਤਾ ਗਿਆ ਅਤੇ ਇੱਕ ਪੱਤਰਕਾਰ ਦੀ ਵੀ ਮੌਤ ਹੋਈ ਪਰ ਹਾਲੇ ਤੱਕ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਲਖੀਮਪੁਰ ਜਾਵਾਂਗੇ ਅਤੇ ਇਨਸਾਫ ਦੀ ਮੰਗ ਕਰਾਂਗੇ ਉਨ੍ਹਾਂ ਨੇ ਕਿਹਾ ਕਿ ਜੋ ਜਥੇਬੰਦੀਆਂ ਅੱਜ ਸ਼ਾਮਲ ਨਹੀਂ ਹੋਈਆਂ ਉਹ ਵੀ ਆਪਣੇ ਆਪ ਆ ਜਾਣਗੀਆਂ।

ਇਹ ਵੀ ਪੜੋ:ਹੈਰਾਨੀਜਨਕ ! ਜਿਸ ਦਿਨ ਹੋਇਆ ਜਨਮ, ਉਸੇ ਦਿਨ ਸ਼ਹੀਦ ਹੋਇਆ ਪੰਜਾਬ ਦਾ ਜਵਾਨ ਕੁਲਦੀਪ ਸਿੰਘ

ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਵੀ ਕਿਹਾ ਕਿ ਗੰਨੇ ਦਾ ਬਕਾਇਆ ਵੀ ਸਰਕਾਰ ਨੇ ਹਾਲੇ ਤੱਕ ਨਹੀਂ ਦਿੱਤਾ। ਉੱਥੇ ਹੀ ਮੱਤੇਵਾੜਾ ਦੇ ਜੰਗਲਾਂ ਦੇ ਵਿੱਚ ਟੈਕਸਟਾਈਲ ਪਾਰਕ ਨੂੰ ਰੱਦ ਕਰਨ ਦੇ ਮਾਮਲੇ ਤੇ ਵੀ ਕਿਸਾਨਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੀ ਸਮੇਂ ਤੇ ਸਹੀ ਫੈਸਲਾ ਲਿਆ ਹੈ ਨਹੀਂ ਤਾਂ ਪੰਜਾਬ ਦੇ ਪਾਣੀਆਂ ਲਈ ਵਾਤਾਵਰਨ ਲਈ ਵੀ ਕਿਸਾਨ ਸੰਘਰਸ਼ ਕਰਨ ਦੀ ਤਿਆਰੀ ਕਰ ਰਹੇ ਸਨ।

ABOUT THE AUTHOR

...view details