ਖੰਨਾ:ਇੱਕ ਪਾਸੇ ਸਰਕਾਰਾਂ ਕਿਸਾਨਾਂ ਨੂੰ ਰਾਹਤ ਦੇਣ ਦੇ ਉਪਰਾਲੇ ਕਰ ਰਹੀਆਂ ਹਨ ਤਾਂ ਦੂਜੇ ਪਾਸੇ ਕੁੱਝ ਬੀਜ ਵਿਕਰੇਤਾ ਕਿਸਾਨਾਂ ਦੀ ਮਜਬੂਰੀ ਦਾ ਨਾਜਾਇਜ਼ ਫਾਇਦਾ ਚੁੱਕਦੇ ਹੋਏ ਮਨਮਰਜ਼ੀ ਦੇ ਭਾਅ ਬੀਜ ਵੇਚ ਰਹੇ ਹਨ। ਕਿਸਾਨਾਂ ਤੋਂ ਬੀਜਾਂ ਦਾ ਦੁੱਗਣਾ ਮੁੱਲ ਵਸੂਲਿਆ ਜਾ ਰਿਹਾ ਹੈ। ਅਜਿਹਾ ਹੀ ਮਾਮਲਾ ਸਮਰਾਲਾ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿਸਾਨਾਂ ਤੋਂ ਬੀਜ ਦਾ ਦੁੱਗਣਾ ਮੁੱਲ ਲਿਆ ਜਾ ਰਿਹਾ ਸੀ। ਇੱਕ ਕਿਸਾਨ ਨੇ ਇਹ ਬੀੜਾ ਚੁੱਕਿਆ ਅਤੇ ਖੇਤੀਬਾੜੀ ਮਹਿਕਮੇ ਨੂੰ ਨਾਲ ਲੈ ਕੇ ਬੀਜ ਵਿਕਰੇਤਾ ਦੀ ਦੁਕਾਨ ਉਪਰ ਛਾਪਾ ਮਰਵਾਇਆ। ਇਸ ਦੌਰਾਨ ਖੇਤੀਬਾੜੀ ਮਹਿਕਮਾ ਹਰਕਤ ਵਿੱਚ ਆਇਆ ਅਤੇ ਬੀਜ ਵਿਕਰੇਤਾ ਦਾ ਰਿਕਾਰਡ ਤੇ ਬਿੱਲ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਗਈ। ਇਸ ਮਾਮਲੇ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨੇ ਵੀ ਰੋਸ ਜ਼ਾਹਰ ਕੀਤਾ ਅਤੇ ਬੀਜ ਵਿਕਰੇਤਾ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ।
ਕਿਸਾਨਾਂ ਵੱਲੋਂ ਵਿਕਰੇਤਾ ਉਤੇ ਮਹਿੰਗੇ ਭਾਅ ਬੀਜ ਵੇਚਣ ਦੇ ਇਲਜ਼ਾਮ, ਵਿਭਾਗ ਨੇ ਮਾਰਿਆ ਛਾਪਾ, ਬਿੱਲ ਹੋਏ ਬਰਾਮਦ
ਖੰਨਾ ਵਿਖੇ ਇਕ ਬੀਜ ਵਿਕਰੇਤਾ ਵੱਲੋਂ ਐਮਆਰਪੀ ਰੇਟ ਨਾਲੋਂ ਜ਼ਿਆਦਾ ਭਾਅ ਉਤੇ ਬੀਜ ਵੇਚੇ ਜਾ ਰਹੇ ਹਨ। ਇਸ ਸਬੰਧੀ ਕਿਸਾਨਾਂ ਨੇ ਸ਼ਿਕਾਇਤ ਵੀ ਦਰਜ ਕਰਵਾਈ। ਖੇਤਾਬੀੜੀ ਵਿਭਾਗ ਦੇ ਏਡੀਓ ਵੇ ਜਦੋਂ ਜਾਂਚ ਕੀਤੀ ਤਾਂ ਕਿਸਾਨਾਂ ਦੇ ਇਲਜ਼ਾਮ ਸਹੀ ਪਾਏ ਗਏ। ਉਕਤ ਅਧਿਕਾਰੀ ਦਾ ਕਹਿਣਾ ਹੈ ਕਿ ਰਿਪਰੋਟ ਉਤੇ ਭੇਜ ਦਿੱਤੀ ਗਈ ਹੈ, ਜਲਦ ਕਾਰਵਾਈ ਹੋਵੇਗੀ।
1650 ਰੁਪਏ ਬੀਜ ਦੇ ਥੈਲੀ 3000 ਵਿੱਚ ਵੇਚ ਰਿਹਾ ਸੀ ਵਿਕਰੇਤਾ :ਕਿਸਾਨ ਲਖਵੀਰ ਸਿੰਘ ਨੇ ਦੱਸਿਆ ਕਿ ਉਹ ਕਈ ਦਿਨਾਂ ਤੋਂ ਬੀਜ ਲੈਣ ਲਈ ਸਮਰਾਲਾ ਵਿਖੇ ਆ ਰਿਹਾ ਸੀ। ਅੱਜ ਉਸਨੂੰ ਮੁਸ਼ਕਲ ਨਾਲ 11 ਵਿੱਚੋਂ 7 ਥੈਲੀਆਂ ਮਿਲੀਆਂ ਹਨ। ਪ੍ਰਤੀ ਥੈਲੀ ਦੀ ਐਮਆਰਪੀ 1650 ਰੁਪਏ ਹੈ, ਜਦਕਿ ਉਸਨੂੰ 3 ਹਜ਼ਾਰ ਰੁਪਏ ਥੈਲੀ ਲਗਾਈ ਗਈ। ਬਿੱਲ 1650 ਰੁਪਏ ਦਾ ਕੱਟਿਆ ਗਿਆ। ਉਸਨੇ 7 ਥੈਲੀਆਂ ਦਾ 21 ਹਜ਼ਾਰ ਰੁਪਏ ਆਪਣੇ ਖਾਤੇ ਵਿੱਚੋਂ ਕਟਵਾਏ। ਇਹ ਕਿਸਾਨਾਂ ਨਾਲ ਨਾਜਾਇਜ਼ ਧੱਕਾ ਹੋ ਰਿਹਾ ਹੈ। ਬੀਜ ਵੇਚਣ ਲਈ ਕਾਲਾਬਾਜ਼ਾਰੀ ਹੋ ਰਹੀ ਹੈ। ਪੰਜਾਬ ਸਰਕਾਰ ਨੂੰ ਕਾਲਾਬਾਜ਼ਾਰੀ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਉਸਨੂੰ ਪਤਾ ਲੱਗਾ ਕਿ ਇਹ ਦੁਕਾਨਦਾਰ ਹਰੇਕ ਕਿਸਾਨ ਕੋਲੋਂ ਇਸ ਤਰ੍ਹਾਂ ਹੀ ਪੈਸੇ ਵਸੂਲ ਰਿਹਾ ਹੈ ਤਾਂ ਉਸਨੇ ਖੇਤੀਬਾੜੀ ਮਹਿਕਮੇ ਕੋਲ ਸ਼ਿਕਾਇਤ ਕੀਤੀ। ਭਾਰਤੀ ਕਿਸਾਨ ਯੂਨੀਅਨ ਦੇ ਅਹੁਦੇਦਾਰਾਂ ਨੂੰ ਨਾਲ ਲਿਆ, ਜਿਹਨਾਂ ਨੇ ਖੇਤੀਬਾੜੀ ਮਹਿਕਮੇ ਦੀ ਟੀਮ ਨਾਲ ਲੈ ਕੇ ਦੁਕਾਨ ਉਪਰ ਛਾਪਾ ਮਾਰਿਆ।
- wrestlers Protest: ਪਹਿਲਵਾਨਾਂ ਨੂੰ ਕਿਸਾਨਾਂ ਦਾ ਸਮਰਥਨ, ਇਸ ਤਰ੍ਹਾਂ ਭਲਵਾਨਾਂ ਲਈ ਸੰਘਰਸ਼ ਕਰਨਗੇ ਕਿਸਾਨ
- ਡਰੋਨ ਦੀ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ ਲੱਖਾਂ ਦਾ ਇਨਾਮ, ਬਾਰਡਰ ਨੂੰ ਡਰੋਨ ਐਮਰਜੈਂਸੀ ਰਿਸਪਾਂਸ ਸਿਸਟਮ ਨਾਲ ਕੀਤਾ ਗਿਆ ਲੈਸ
- ਸਾਬਕਾ ਸੀਐੱਮ ਚੰਨੀ ਨੇ ਮੌਜੂਦਾ ਸੀਐੱਮ ਦੇ ਇਲਜ਼ਾਮਾਂ ਨੂੰ ਨਕਾਰਿਆ, ਕਿਹਾ- ਮੇਰਾ ਅਕਸ ਖ਼ਰਾਬ ਕਰਨ ਲਈ ਹੋ ਰਿਹਾ ਸਾਰਾ ਡਰਾਮਾ
ਵਿਕਰੇਤਾ ਖ਼ਿਲਾਫ਼ ਕਾਰਵਾਈ ਨਾ ਹੋਣ ਉਤੇ ਅੰਦੋਲਨ ਦੀ ਚਿਤਾਵਨੀ :ਉਥੇ ਹੀ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਸੁਪਿੰਦਰ ਸਿੰਘ ਬੱਗਾ ਨੇ ਕਿਹਾ ਕਿ ਸਮਰਾਲਾ ਵਿਖੇ ਮਦਨ ਬੀਜ ਸਟੋਰ ਉਪਰ ਕਿਸਾਨਾਂ ਕੋਲੋਂ ਵੱਧ ਪੈਸੇ ਲਏ ਜਾ ਰਹੇ ਹਨ। ਇਸਦੀ ਸ਼ਿਕਾਇਤ ਯੂਨੀਅਨ ਨੂੰ ਵੀ ਮਿਲੀ। ਇੱਕ ਕਿਸਾਨ ਕੋਲੋਂ 3000 ਰੁਪਏ ਦੀ ਥੈਲੀ ਵੇਚੀ ਗਈ। ਕਿਸਾਨ ਤਾਂ ਪਹਿਲਾਂ ਹੀ ਕੁਦਰਤੀ ਆਪਦਾ ਨਾਲ ਡੁੱਬਿਆ ਹੋਇਆ ਹੈ। ਉਪਰੋਂ ਇਹੋ ਜਿਹੇ ਦੁਕਾਨਦਾਰ ਲੁੱਟ ਰਹੇ ਹਨ। ਇਸਨੂੰ ਕਿਸੇ ਕੀਮਤ ਉਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਉਹਨਾਂ ਦੱਸਿਆ ਕਿ ਖੇਤੀਬਾੜੀ ਵਿਭਾਗ ਨੇ ਆਪਣੀ ਜਾਂਚ ਦੌਰਾਨ ਜੋ ਬਿੱਲ ਬਰਾਮਦ ਕੀਤੇ ਹਨ ਉਹ 1650 ਰੁਪਏ ਦੇ ਹਨ। ਜਦਕਿ, ਰਕਮ 3000 ਰੁਪਏ ਥੈਲੀ ਦੇ ਹਿਸਾਬ ਨਾਲ 21 ਹਜ਼ਾਰ ਰੁਪਏ ਵਸੂਲੇ ਗਏ। ਜੇਕਰ ਪ੍ਰਸ਼ਾਸਨ ਨੇ ਸਖਤ ਕਾਰਵਾਈ ਨਾ ਕੀਤੀ ਤਾਂ ਕਿਸਾਨ ਯੂਨੀਅਨ ਅੰਦੋਲਨ ਕਰੇਗੀ।
ਕਿਸਾਨਾਂ ਵੱਲੋਂ ਲਾਏ ਜਾ ਰਹੇ ਇਲਜ਼ਾਮ ਸਹੀ :ਮੌਕੇ 'ਤੇ ਜਾਂਚ ਕਰਨ ਪੁੱਜੇ ਖੇਤੀਬਾੜੀ ਵਿਭਾਗ ਦੇ ਏਡੀਓ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਦੁਕਾਨਦਾਰ ਵੱਧ ਪੈਸੇ ਵਸੂਲ ਰਿਹਾ ਹੈ। ਉਹ ਜਾਂਚ ਕਰਨ ਪੁੱਜੇ ਹਨ। ਇਸਦੀ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਏਡੀਓ ਨੇ ਕਿਹਾ ਕਿ ਕਿਸਾਨ ਜੋ ਇਲਜ਼ਾਮ ਲਗਾ ਰਹੇ ਹਨ ਉਹ ਸਹੀ ਹਨ। ਮਹਿਕਮਾ ਬਿੱਲ ਚੈੱਕ ਕਰ ਰਿਹਾ ਹੈ। ਰਿਕਾਰਡ ਦੇਖਣ ਮਗਰੋਂ ਜੋ ਵੀ ਰਿਪੋਰਟ ਹੋਵੇਗੀ ਉਹ ਸਬਮਿਟ ਕੀਤੀ ਜਾਵੇਗੀ।