ਲੁਧਿਆਣਾ:ਅਸਕਰ ਕਿਹਾ ਜਾਂਦਾ ਹੈ ਨਵਾਂ 9 ਦਿਨ ਅਤੇ ਪੁਰਾਣਾ 100 ਦਿਨ। ਇਸੇ ਕਹਾਵਤ ਨੂੰ ਸੱਚ ਕਰ ਵਿਖਾਇਆ ਰਾਏਕੋਟ ਦੇ ਕਿਸਾਨ ਸੁਖਵਿੰਦਰ ਸਿੰਘ ਨੇ,,ਇਸ ਕਿਸਾਨ ਵੱਲੋਂ ਅਜੋਕੀ ਪੀੜ੍ਹੀ ਨੂੰ ਆਪਣੇ ਪੁਰਾਤਨ ਸੱਭਿਆਚਾਰ ਨਾਲ ਜੋੜਨ ਲਈ ਆਪਣੇ ਹੀ ਖੇਤਾਂ 'ਚ ਇੱਕ ਖਾਸ ਉਪਰਾਲਾ ਕਰਦੇ ਹੋਏ ਮੋਟਰ ਵਾਲੇ ਕੋਠੇ ਨੂੰ ਪੁਰਾਣੇ ਪੰਜਾਬ ਦੀਆਂ ਯਾਦਾਂ ਅਤੇ ਪੁਰਾਣੀਆਂ ਚੀਜ਼ਾਂ ਨਾਲ ਸੰਜੋ ਕੇ ਰੱਖ ਦਿੱਤਾ ਹੈ। ਬੇਸ਼ੱਕ ਅਜੋਕੇ ਆਧੁਨਿਕ ਯੁੱਗ ਵਿੱਚ ਵਿਿਗਆਨਕ ਪੱਖੋਂ ਮਨੁੱਖ ਨੇ ਕਾਫੀ ਤਰੱਕੀ ਕਰ ਲਈ ਹੈ ਪਰ ਪੰਜਾਬੀਆਂ ਦੇ ਮਨਾਂ ਵਿੱਚ ਅੱਜ ਵੀ ਪੁਰਾਤਨ ਪੰਜਾਬ ਵਾਲੇ ਉਹ ਕੱਚੇ ਕੋਠੇ, ਸੰਦੂਖ, ਮੋਟੇ-ਮੋਟੇ ਪਾਵਿਆਂ ਵਾਲੇ ਮੰਜੇ, ਚੱਕੀ, ਚੁੱਲੇ, ਹਾਰੇ, ਮਧਾਣੀਆ ਮਨਾਂ ਵਿੱਚ ਵਸੇ ਹੋਏ ਹਨ । ਉਹ ਆਪਣੇ ਪੁਰਾਣੇ ਦਿਨਾਂ ਨੂੰ ਯਾਦ ਕਰਦੇ ਹੋਏ ਅਜੋਕੀ ਨੌਜਵਾਨ ਪੀੜੀ ਨਾਲ ਉਸ ਸਮੇਂ ਦੇ ਆਪਣੇਪਨ ਵਾਲੇ ਹਾਲਾਤਾਂ ਅਤੇ ਮਾਹੌਲ ਤੋਂ ਜਾਣੂ ਕਰਵਾਉਂਦੇ ਹਨ।
ਸੁਖਵਿੰਦਰ ਸਿੰਘ ਦਾ ਉਪਰਾਲਾ: ਇਸ ਮੌਕੇ ਕਿਸਾਨ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਮਨ ਵਿੱਚ ਪੁਰਾਣੇ ਪੰਜਾਬ ਦੀਆਂ ਬਹੁਤ ਪੁਰਾਣੀਆਂ ਯਾਦਾਂ ਵੱਸੀਆਂ ਹੋਈਆਂ ਹਨ। ਜਿੰਨ੍ਹਾਂ ਨੂੰ ਹੂ-ਬ-ਹੂ ਚਿਤਰਨ ਲਈ ਉਸ ਵੱਲੋਂ ਕੱਚੀਆਂ ਇੱਟਾਂ ਦਾ ਇੱਕ ਕੋਠਾ ਤਿਆਰ ਕਰਵਾਇਆ ਗਿਆ ਅਤੇ ਉਸ ਵਿੱਚ ਆਲੇ ਦੁਆਲੇ ਦੋਸਤਾਂ ਮਿੱਤਰਾਂ ਦੀ ਮਦਦ ਨਾਲ ਸੰਦੂਖ, ਪੁਰਾਣਾ ਮੋਟੇ ਪਾਵਿਆਂ ਵਾਲਾ ਮੰਜਾ, ਸਾਈਕਲ, ਚਰਖਾ, ਚਾਟੀ ਅਤੇ ਮਧਾਣੀ, ਚੁਲਾ, ਹਾਰਾ ਬੋਤਲ ਵਾਲਾ ਦੀਵਾ ਅਤੇ ਪੁਰਾਣੀਆਂ ਵਸਤੂਆਂ ਨੂੰ ਵੀ ਸਜਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਉਨ੍ਹਾਂ ਇਹ ਸਭ ਕੁੱਝ ਅਜੌਕੀ ਪੀੜ੍ਹੀ ਨੂੰ ਦੱਸਣ ਲਈ ਬਣਵਾਇਆ ਹੈ ਤਾਂ ਜੋ ਸਾਡੀ ਨਵੀਂ ਪੀੜ੍ਹੀ ਪੁਰਾਣੇ ਵਿਰਸੇ ਅਤੇ ਇਤਿਹਾਸ ਨਾਲ ਜੁੜ ਸਕੇ।
- ਹਰਿਆਣਾ ਸਰਕਾਰ ਨੇ ਇਤਿਹਾਸਕ ਪਿੰਡ ਪੰਜੋਖਰਾ ਦਾ ਨਾਂ ਧਾਰਮਿਕ ਮਹੱਤਤਾ ਦੇ ਹਿਸਾਬ ਨਾਲ ਬਦਲ ਕੇ ਕੀਤਾ “ਪੰਜੋਖਰਾ ਸਾਹਿਬ”
- ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅਧਿਕਾਰੀਆਂ ਨਾਲ ਮੀਟਿੰਗ, ਨਸ਼ੇ ਸਮੇਤ ਇੰਨ੍ਹਾਂ ਮਸਲਿਆਂ 'ਤੇ ਸਖ਼ਤੀ ਦੇ ਹੁਕਮ, ਡੀਜੀਪੀ ਨੇ ਦਿੱਤੀ ਜਾਣਕਾਰੀ
- ਪੰਜਾਬ 'ਚ 70 ਫੀਸਦੀ ਖੇਤੀ ਟਿਊਬਵੈੱਲਾਂ 'ਤੇ ਨਿਰਭਰ, ਤਿੰਨ ਦਹਾਕਿਆਂ ਦੌਰਾਨ ਪੰਜਾਬ 'ਚ 15 ਲੱਖ ਤੱਕ ਪੁੱਜੇ ਟਿਊਬਵੈੱਲ ਕੁਨੈਕਸ਼ਨ, ਮਾਹਿਰਾਂ ਨੇ ਜਤਾਈ ਚਿੰਤਾ