ਲੁਧਿਆਣਾ:ਖ਼ੇਤੀ ਕਨੂੰਨ ਦੇ ਖਿਲਾਫ ਜਿੱਥੇ ਇੱਕ ਪਾਸੇ ਲਗਾਤਾਰ ਕਿਸਾਨ ਅੰਦੋਲਨ ਤੇ ਬੈਠੇ ਹੈ, ਓਥੇ ਹੀ ਕਿਸਾਨਾਂ ਨੂੰ ਵੱਖ ਵੱਖ ਸਿਆਸੀ ਪਾਰਟੀਆਂ, ਨੌਜਵਾਨ ਪੀੜ੍ਹੀ, ਐਨਆਰਆਈ ਤੇ ਪੰਜਾਬੀ ਗਾਇਕ ਵੀ ਲਗਾਤਾਰ ਧਰਨੇ ਅਤੇ ਪਹੁੰਚ ਰਹੇ ਹਨ। ਉਨ੍ਹਾਂ ਦੀ ਪੁਸ਼ਾਕ ਕੁੜਤਾ ਪਜਾਮਾ ਹੁੰਦੀ ਹੈ, ਕੁੜਤੇ ਪਜਾਮੇ ਦੇ ਨਾਲ ਵਾਸਕਿਟ ਲਗਾਤਾਰ ਰੁਝਾਨ ਵਿੱਚ ਹੈ, ਲੋਕ ਵੱਡੀ ਤਾਦਾਦ ਦੇ ਵਿੱਚ ਇਸ ਦੇ ਆਰਡਰ ਦੇ ਰਹੇ ਹਨ।
ਕਿਸਾਨ ਅੰਦੋਲਨ ਨੇ ਕੁੜਤੇ ਪਜਾਮਿਆਂ ਦਾ ਚਲਾਇਆ ਰੁਝਾਨ - trend of kurta pajama
ਇਕ ਪਾਸੇ ਕਿਸਾਨਾਂ ਵੱਲੋਂ ਖੇਤੀ ਕਨੂੰਨਾਂ ਦੇ ਖਿਲਾਫ ਲਗਾਤਾਰ ਅੰਦੋਲਨ ਜਾਰੀ ਹੈ ਓਥੇ ਹੀ ਧਰਨਿਆਂ ਚ ਸ਼ਾਮਿਲ ਹੋਣ ਵਾਲੇ ਨੌਜਵਾਨ ਕਿਸਾਨਾਂ ਦਾ ਰੁਝਾਨ ਕੁੜਤੇ ਪਜਾਮਿਆਂ ਵਲ੍ਹ ਵੱਧ ਰਿਹਾ ਹੈ।ਪੰਜਾਬ ਦੇ ਮਸ਼ਹੂਰ ਮੁਕਤਸਰ ਦੇ ਕੁੜਤੇ ਪਜਾਮੇ ਖਾਸ ਕਰਕੇ ਲੋਕਾਂ ਦੀ ਪਹਿਲੀ ਪਸੰਦ ਬਣ ਰਹੇ ਹਨ।
ਕਿਸਾਨ ਅੰਦੋਲਨ ਨੇ ਕੁੜਤੇ ਪਜਾਮਿਆਂ ਦਾ ਚਲਾਇਆ ਰੁਝਾਨ
ਪੰਜਾਬ ਦੇ ਮਸ਼ਹੂਰ ਮੁਕਤਸਰ ਦੇ ਕੁੜਤੇ ਪਜਾਮੇ ਖਾਸ ਕਰਕੇ ਲੋਕਾਂ ਦੀ ਪਹਿਲੀ ਪਸੰਦ ਬਣ ਰਹੇ ਹਨ। ਨਾਮਧਾਰੀ ਕੁੜਤੇ ਪਜਾਮਾ ਪੂਰੇ ਪੰਜਾਬ ਵਿੱਚ ਮਸ਼ਹੂਰ ਹੈ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਕੁੜਤੇ ਪਜਾਮੇ ਦੀ ਸੇਲ 'ਚ ਲਗਾਤਾਰ ਇਜਾਫ਼ਾ ਹੋ ਰਿਹਾ ਹੈ।